ਪੰਜਾਬ : ਇਸ ਕਾਰਨ ਲਾੜੇ ਨੇ ਗੁੱਸੇ ਚ ਸਿਹਰੇ ਸਣੇ ਪਗ ਲਾਹ ਕੇ ਸੁੱਟੀ ਵਿਆਹ ਚ ਪੈ ਗਿਆ ਸਿਆਪਾ

ਆਈ ਤਾਜ਼ਾ ਵੱਡੀ ਖਬਰ 

ਦਹੇਜ਼ ਵਰਗੀ ਲਾਹਣਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿੱਥੇ ਬਹੁਤ ਸਾਰੀਆਂ ਕੁੜੀਆਂ ਵਿਆਹ ਦੇ ਦੌਰਾਨ ਅਜਿਹੀਆਂ ਘਟਨਾਵਾਂ ਦੀਆਂ ਸ਼ਿਕਾਰ ਹੋ ਰਹੀਆਂ ਹਨ। ਉਥੇ ਹੀ ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਚਾਵਾਂ ਨਾਲ ਪਾਲਿਆ ਜਾਂਦਾ ਹੈ ਉਥੇ ਹੀ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਵੀ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ। ਪਰ ਜਦੋਂ ਵਿਆਹ ਦੇ ਸਮੇਂ ਸਹੁਰੇ ਪਰਿਵਾਰ ਦਾ ਲਾਲਚ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਬਹੁਤ ਸਾਰੀਆਂ ਕੁੜੀਆਂ ਵੱਲੋਂ ਆਪਣੀ ਜ਼ਿੰਦਗੀ ਨੂੰ ਵੇਖਦੇ ਹੋਏ ਕਈ ਅਹਿਮ ਫੈਸਲੇ ਲਏ ਜਾਂਦੇ ਹਨ। ਜਿਸ ਸਦਕਾ ਦਾਜ ਦੇ ਲਾਲਚੀਆਂ ਨੂੰ ਸਜ਼ਾ ਮਿਲ ਸਕੇ। ਹੁਣ ਪੰਜਾਬ ਵਿੱਚ ਇਥੇ ਵਿਆਹ ਤੇ ਸੋਨੇ ਦੀ ਮੁੰਦਰੀ ਨਾ ਮਿਲਣ ਕਾਰਨ ਹੰਗਾਮਾ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਲਾਂਬੜਾ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਦਹੇਜ ਮੰਗਣ ਦੇ ਦੋਸ਼ ਹੇਠ ਵਿਦੇਸ਼ ਤੋਂ ਆਏ ਲਾੜੇ ਸਮੇਤ ਉਸ ਦੇ ਪਰਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਇਕ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਪਿੰਡ ਵਾਸੀਆਂ ਵੱਲੋਂ ਮਿਲ ਕੇ ਕੀਤਾ ਜਾ ਰਿਹਾ ਸੀ। ਜਿੱਥੇ ਇਹ ਕਾਲਾ ਸੰਘਿਆਂ ਸਥਿਤ ਜੋਤੀ ਪੈਲਸ ਵਿੱਚ ਕੀਤਾ ਜਾ ਰਿਹਾ ਸੀ ਉਥੇ ਹੀ ਮੁੰਡੇ ਨੂੰ ਸ਼ਗਨ ਵਿੱਚ ਜਿਥੇ ਸੋਨੇ ਦੀ ਮੁੰਦਰੀ ਦਿੱਤੀ ਗਈ।

ਉਥੇ ਹੀ ਲਾੜੇ ਦੇ ਭਰਾ ਅਤੇ ਪਿਓ ਨੂੰ ਵੀ ਸੋਨੇ ਦੀ ਮੁੰਦਰੀ ਪਾਈ ਗਈ। ਮੁੰਡੇ ਦੀ ਭਰਜਾਈ ਜੋ ਕੇ ਬਚੋਲਣ ਸੀ ਉਸ ਨੂੰ ਮੁੰਦੀ ਨਾ ਪਾਏ ਜਾਣ ਕਾਰਨ ਲਾੜੇ ਵੱਲੋਂ ਗੁੱਸੇ ਵਿਚ ਆ ਕੇ ਆਪਣੀ ਮੁੰਦਰੀ ਨੂੰ ਲਾ ਕੇ ਸੁੱਟ ਦਿੱਤਾ ਗਿਆ ਅਤੇ ਸਿਹਰਾ ਵੀ ਲਾਹ ਕੇ ਸੁੱਟ ਦਿੱਤਾ ਗਿਆ। ਜਿਸ ਵੱਲੋਂ ਵਿਆਹ ਕਰਵਾਉਣ ਤੋਂ ਵੀ ਇਨਕਾਰ ਕੀਤਾ ਗਿਆ ਪਰ ਦੋਨੋਂ ਪਰਿਵਾਰਾਂ ਵੱਲੋਂ ਰਲ-ਮਿਲ ਕੇ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਅਤੇ ਪਿੰਡ ਕੁਹਾਲਾ ਦੇ ਧਾਰਮਿਕ ਅਸਥਾਨ ਤੇ ਵਿਆਹ ਦੀਆਂ ਬਾਕੀ ਰਸਮਾਂ ਕੀਤੀਆਂ ਗਈਆਂ।

ਪਰ ਜਦੋਂ ਲੜਕੀ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਡੋਲੀ ਤੁਰਨ ਤੋਂ ਪਹਿਲਾਂ ਲਾੜੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ,ਤੇ ਕਿਹਾ ਕੇ ਸਹੁਰੇ ਲਾਲਚੀ ਹਨ ਮੈਂ ਇਨ੍ਹਾਂ ਨਾਲ ਨਹੀਂ ਜਾਣਾ। ਲੜਕੀ ਦੀ ਇਸ ਦਲੇਰੀ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪੰਚਾਇਤ ਵੱਲੋਂ ਫੈਸਲਾ ਕੀਤਾ ਗਿਆ ਕਿ ਦਾਜ ਦੇ ਲਾਲਚੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿਸ ਤੋਂ ਬਾਅਦ ਠਾਣੇ ਅੰਦਰ ਸ਼ਿਕਾਇਤ ਦਰਜ ਕਰਾਈ ਗਈ ਅਤੇ ਪੁਲਿਸ ਵੱਲੋਂ ਲਾਲਚੀ ਸਹੁਰਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਿੱਥੇ ਲੜਕੀ ਦਾ ਪਿਤਾ ਪਿਛਲੇ ਕੁਝ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹੈ ਉਥੇ ਹੀ ਪਿੰਡ ਵਾਸੀਆਂ ਵੱਲੋਂ ਮਿਲ ਕੇ ਆਰਥਿਕ ਮੱਦਦ ਕੀਤੀ ਗਈ ਸੀ।