ਕਨੇਡਾ ਚ 6 ਪੰਜਾਬੀ ਨੌਜਵਾਨਾਂ ਨੂੰ ਇਸ ਕਾਰਨ ਕੀਤਾ ਗਿਆ ਗਿਰਫ਼ਤਾਰ – ਤਾਜਾ ਵੱਡੀ ਖਬਰ ‘

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਦੁਨੀਆਂ ਵਿੱਚ ਲੁੱਟ-ਖੋਹ ਅਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਇਨ੍ਹਾਂ ਦਾ ਅਸਰ ਉਨ੍ਹਾਂ ਦੇਸ਼ਾਂ ਦੇ ਹਾਲਾਤਾਂ ਉਪਰ ਵੀ ਪੈਂਦਾ ਹੈ। ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਰੋਜੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਨਾ ਪੰਜਾਬੀ ਨੌਜਵਾਨਾਂ ਵੱਲੋਂ ਕਰੜੀ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ ਤਾਂ ਜੋ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ। ਉਥੇ ਹੀ ਪੰਜਾਬੀਆਂ ਵੱਲੋਂ ਮਿਹਨਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਪਰ ਕੁਝ ਪੰਜਾਬੀ ਨੌਜਵਾਨ ਅਜੇਹੇ ਵੀ ਹਨ,ਜੋ ਅਪਰਾਧ ਦੀ ਦੁਨੀਆ ਵਿਚ ਪੈ ਜਾਂਦੇ ਹਨ।

ਜਿਨ੍ਹਾਂ ਵੱਲੋਂ ਕਈ ਵੱਖ ਵੱਖ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੈਨੇਡਾ ਵਿੱਚ ਇੱਥੇ ਛੇ ਪੰਜਾਬੀ ਨੌਜਵਾਨਾਂ ਨੂੰ ਇਸ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਤੇ ਅਲਬਰਟਾ ਸੂਬੇ ਅਧੀਨ ਹੋਣ ਵਾਲੇ ਸ਼ਹਿਰ ਕੈਲਗਰੀ ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਦੋਸ਼ੀਆਂ ਦੇ ਤਹਿਤ 6 ਪੰਜਾਬੀ ਨੌਜਵਾਨਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਨਾਮ ਹਥਿਆਰਾਂ, ਡਰੱਗ ਟਰੈਫਿਕਿੰਗ ਅਤੇ ਹਿੰਸਾ ਨਾਲ ਜੁੜੇ ਹੋਏ ਸਾਹਮਣੇ ਆਏ ਹਨ।

ਪੁਲੀਸ ਵੱਲੋਂ ਜਿੱਥੇ 9 ਲੋਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਨ੍ਹਾਂ ਦੋਸ਼ੀਆਂ ਵਿਚ 6 ਪੰਜਾਬੀ ਵੀ ਸ਼ਾਮਲ ਹਨ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਇਨ੍ਹਾਂ ਦੋਸ਼ੀਆਂ ਉਪਰ 73 ਚਾਰਜ ਲਗਾਏ ਗਏ ਹਨ ।ਇਨ੍ਹਾਂ ਦੋਸ਼ੀਆਂ ਕੋਲੋਂ ਕੋਲੋਂ ਭਾਰੀ ਗਿਣਤੀ ਵਿਚ ਨਗਦੀ, ਹਥਿਆਰ ਅਤੇ ਡਰੱਗ ਬਰਾਮਦ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਇਨ੍ਹਾਂ ਅਪਰਾਧੀਆਂ ਵੱਲੋਂ ਹਿੰਸਾ,ਗੈਰ ਕਾਨੂੰਨੀ ਹਥਿਆਰ, ਅਤੇ ਅੰਤਰਰਾਸ਼ਟਰੀ ਟਰੈਫਿਕਿੰਗ ਕਰਨ ਦੇ ਦੋਸ਼ ਸਾਬਤ ਹੋਏ ਹਨ।

ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਲੰਮਾ ਸਮਾਂ ਜਾਂਚ ਕੀਤੀ ਗਈ ਹੈ ਜਿਸ ਨੂੰ 18 ਮਹੀਨੇ ਲਗਾਤਾਰ ਜਾਰੀ ਰੱਖਿਆ ਗਿਆ। ਇਸ ਮਾਮਲੇ ਵਿਚ ਕੈਲਗਰੀ ਪੁਲਿਸ ਵੱਲੋਂ ਸੈਸਕਾਟੂਨ ਇੰਟੈਗਰੇਟਿਡ ਕਰਾਇਮ ਰਿਡਕਸ਼ਨ ਟੀਮ ਦੀ ਮਦਦ ਲਈ ਗਈ ਹੈ। ਜਿਨ੍ਹਾਂ ਦੇ ਸਹਿਯੋਗ ਸਦਕਾ ਹੀ ਇਨ੍ਹਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।