ਆਈ ਤਾਜਾ ਵੱਡੀ ਖਬਰ
ਬੇਸ਼ੱਕ ਦੇਸ਼ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਕਿਉਂਕਿ ਦੇਸ਼ ਭਰ ਦੇ ਵਿੱਚ ਹੁਣ ਕੋਰੋਨਾ ਮਹਾਂਮਾਰੀ ਦੇ ਮਾਮਲੇ ਘੱਟ ਰਹੇ ਹਨ । ਮੁੜ ਤੋਂ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵਾਲੇ ਦ੍ਰਿਸ਼ ਸਾਹਮਣੇ ਆ ਰਹੇ ਸਨ, ਜਿੱਥੇ ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਕੰਮਾਂ ਕਾਰਾਂ ਤੇ ਜਾ ਰਹੇ ਸਨ । ਪਰ ਇਸੇ ਵਿਚਕਾਰ ਬੀਤੇ ਕੁਝ ਦਿਨਾਂ ਤੋਂ ਹੁਣ ਕੋਰੋਨਾ ਮਹਾਂਮਾਰੀ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ । ਜਿਸ ਤੋਂ ਪੂਰੀ ਦੁਨੀਆਂ ਹੁਣ ਡਰੀ ਪਈ ਹੈ । ਹਰ ਦੇਸ਼ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਨਵੇਂ ਵੈਰੀਐਂਟ ਤੋਂ ਬਚਾਉਣ ਦੇ ਲਈ ਕਾਰਜ ਕੀਤੇ ਜਾ ਰਹੇ ਹਨ ।
ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ , ਜਿੱਥੇ ਇਸ ਵੇਰੀਅੰਟ ਦੇ ਮਾਮਲੇ ਸਾਹਮਣੇ ਆਏ ਹਨ । ਉਥੇ ਹੀ ਜੇਕਰ ਗੱਲ ਕੀਤੀ ਜਾਵੇ ਭਾਰਤ ਦੇਸ਼ ਤੇ ਸੂਬਾ ਪੰਜਾਬ ਦੀ ਤਾਂ, ਪੰਜਾਬ ਤੇ ਵਿੱਚ ਵੀ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਲੋਕਾਂ ਅਤੇ ਸਰਕਾਰ ਦੇ ਵਿਚ ਕਾਫੀ ਡਰ ਪਾਇਆ ਜਾ ਰਿਹਾ ਹੈ । ਪੰਜਾਬ ਸਰਕਾਰ ਦੇ ਵੱਲੋਂ ਵੀ ਲੋਕਾਂ ਨੂੰ ਇਸ ਵੇਰੀਐਂਟ ਤੋਂ ਬਚਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਹੁਣ ਲਗਾਤਾਰ ਹੀ ਪੰਜਾਬ ਸੂਬੇ ਦੇ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ।’
ਇਸੇ ਵਿਚਕਾਰ ਹੁਣ ਪੰਜਾਬ ਦੇ ਸਰਕਾਰੀ ਸਕੂਲ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸਦੇ ਚਲਦੇ ਬੱਚਿਆਂ ਅਤੇ ਮਾਪਿਆਂ ਦੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਮਾਮਲਾ ਫਤਹਿਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ । ਜਿਥੇ ਇਕ ਵਾਰ ਫਿਰ ਤੋਂ ਕਰੋਨਾ ਮਹਾਂਮਾਰੀ ਨੇ ਦਸਤਕ ਦੇ ਦਿੱਤੀ ਹੈ ਅਤੇ ਇੱਥੇ ਸਰਕਾਰੀ ਸਕੂਲ ਦੀ ਇੱਕ ਅਧਿਆਪਕ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਗਈ ਹੈ । ਜਦੋਂ ਬੱਚਿਆਂ ਤੇ ਮਾਪਿਆਂ ਨੂੰ ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਤਾਂ ਉਨ੍ਹਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਇਹ ਅਧਿਆਪਕਾ ਲਗਾਤਾਰ ਹੀ ਸਕੂਲ ਦੇ ਵਿੱਚ ਪੜ੍ਹਾ ਰਹੀ ਸੀ । ਪਰ ਇੱਥੇ ਸਿਹਤ ਵਿਭਾਗ ਦੀ ਨਾਲਾਇਕੀ ਤਾਂ ਇਹ ਸਾਹਮਣੇ ਆਈ ਕਿ ਅਜੇ ਤੱਕ ਸਿਹਤ ਵਿਭਾਗ ਦੇ ਵੱਲੋਂ ਸਕੂਲ ਬੰਦ ਕਰਕੇ ਸੈਂਪਲਿੰਗ ਨਹੀਂ ਕੀਤੀ ਜਾ ਰਹੀ, ਪਰ ਬੱਚਿਆਂ ਦੇ ਮਾਪਿਆਂ ਦੇ ਵਿੱਚ ਅਤੇ ਸਕੂਲ ਅਧਿਆਪਕਾਵਾਂ ਦੇ ਵਿਚ ਕਾਫੀ ਕਰੋਨਾ ਦੇ ਫੈਲਣ ਦਾ ਡਰ ਲਗਾਤਾਰ ਸਤਾ ਰਿਹਾ ਹੈ । ਹੁਣ ਲਗਾਤਾਰ ਮਾਪਿਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੱਚਿਆ ਸਮੇਤ ਸਕੂਲ ਦੇ ਹੋਰ ਅਧਿਆਪਕਾ ਦੇ ਕੋਰੋਨਾ ਟੈਸਟ ਕੀਤੇ ਜਾ ਸਕਣ ਜਾਣ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ।
Previous Postਪੰਜਾਬ ਦੀ ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਪੰਜਾਬ ਚ ਟੋਲ ਪਲਾਜ਼ੇ ਚਾਲੂ ਹੋਣ ਨੂੰ ਲੈ ਕੇ ਆ ਰਹੀ ਇਹ ਵੱਡੀ ਖਬਰ – ਖਿੱਚੋ ਤਿਆਰੀ ਜੇਬਾਂ ਢਿੱਲੀਆਂ ਕਰਨ ਦੀ