ਆਈ ਤਾਜ਼ਾ ਵੱਡੀ ਖਬਰ
ਦੇਸ਼ ਭਰ ਦੇ ਵਿੱਚ ਬੇਅਦਬੀ ਦੇ ਨਾਲ ਸਬੰਧਤ ਵਾਰਦਾਤਾਂ ਵਿਚ ਲਗਾਤਾਰ ਹੀ ਇਜ਼ਾਫਾ ਹੁੰਦਾ ਜਾ ਰਿਹਾ ਹੈ । ਜਿਥੇ ਅਪਰਾਧੀਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ, ਕਿ ਅਪਰਾਧੀ ਬਿਨਾਂ ਕਿਸੇ ਖ਼ੌਫ਼ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਦੇ ਚੱਲਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚ ਰਹੀ ਹੈ । ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਬੇਅਦਬੀ ਦੇ ਨਾਲ ਸਬੰਧਤ ਵਾਰਦਾਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ । ਜਿਸ ਦੇ ਚੱਲਦੇ ਲੋਕਾਂ ਚ ਕਾਫ਼ੀ ਰੋਸ ਦਾ ਮਾਹੌਲ ਬਣ ਜਾਂਦਾ ਹੈ । ਕਈ ਵਾਰ ਇਹਨਾਂ ਬੇਅਦਬੀ ਦੀਆਂ ਵਾਰਦਾਤਾਂ ਦੇ ਕਾਰਨ ਕਈ ਥਾਵਾਂ ਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਹਨ । ਵੱਖ ਵੱਖ ਸੰਸਥਾਵਾਂ ਦੇ ਵਰਕਰ ਅਜਿਹੀਆਂ ਵਾਰਦਾਤਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ । ਇਨ੍ਹੀਂ ਦਿਨੀਂ ਵੱਖ ਵੱਖ ਸੰਸਥਾਵਾਂ ਦੇ ਵੱਲੋਂ ਪਾਕਿਸਤਾਨ ਦੀ ਮਾਡਲ ਦੇ ਵੱਲੋਂ ਜੋ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਵਿੱਚ ਫੋਟੋਸ਼ੂਟ ਕਰਵਾਇਆ ਗਿਆ ਸੀ ਉਸਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ।
ਦਰਅਸਲ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੇ ਪੰਡਾਲ ਦੇ ਵਿਚ ਇਕ ਪਾਕਿਸਤਾਨੀ ਮਾਡਲ ਤੇ ਵੱਲੋਂ ਇਤਰਾਜ਼ਯੋਗ ਹਾਲਤ ਵਿੱਚ ਫੋਟੋਸ਼ੂਟ ਕਰਵਾਇਆ ਗਿਆ ਸੀ । ਜਿਸ ਦੇ ਵੱਲੋਂ ਲਾਲ ਰੰਗ ਦਾ ਸੂਟ ਅਤੇ ਨੰਗੇ ਸਿਰ ਗੁਰਦੁਆਰਾ ਸਾਹਿਬ ਵੱਲ ਪਿੱਠ ਕਰਕੇ ਕਈ ਤਸਵੀਰਾਂ ਖਿਚਵਾਈਆਂ ਗਈਆਂ ਸੀ । ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਵਿਵਾਦ ਛਿੜ ਗਿਆ । ਇਸ ਵਿਵਾਦ ਦੇ ਭਖਣ ਤੋਂ ਬਾਅਦ ਪਾਕਿਸਤਾਨੀ ਮਾਡਲ ਸੋਲੇਹਾ ਦੇ ਵੱਲੋਂ ਅਾਪਣੇ ਹੁਣ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਮੁਆਫ਼ੀ ਦੀ ਇਕ ਪੋਸਟ ਸਾਂਝੀ ਕੀਤੀ ਗਈ ਤੇ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਕੋਈ ਫੋਟੋਸ਼ੂਟ ਦਾ ਹਿੱਸਾ ਨਹੀਂ ਹੈ , ਸਗੋਂ ਉਹ ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਹੋਣ ਦੇ ਲਈ ਇਸ ਗੁਰਦੁਆਰਾ ਸਾਹਿਬ ਚ ਗਈ ਸੀ ।
ਜਿਥੇ ਹੋਰ ਵੀ ਲੋਕ ਤਸਵੀਰਾਂ ਖਿਚਵਾ ਰਹੇ ਸਨ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਵੀ ਤਸਵੀਰਾਂ ਖਿਚਵਾਈਆਂ ਗਈਆਂ । ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਤਸਵੀਰਾਂ ਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਯਾਨੀ ਸੋਮਵਾਰ ਨੂੰ ਕੱਪੜੇ ਦੇ ਇੱਕ ਬ੍ਰੈਂਡ ਮੰਨਤ ਕਲੋਦਿੰਗ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਕਰਤਾਰਪੁਰ ਸਾਹਿਬ ਚ ਹੋਏ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਯੂਜ਼ਰਜ਼ ਦੇ ਵੱਲੋਂ ਮਾਡਲ ਦੇ ਨੰਗੇ ਸਿਰ ਤੇ ਜ਼ੋਰ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਗੁਰਦੁਆਰਾ ਸਾਹਿਬ ਚ ਸਿਰ ਢੱਕਣਾ ਲਾਜ਼ਮੀ ਉਨ੍ਹਾਂ ਵੱਲੋਂ ਕਿਹਾ ਗਿਆ । ਪਰ ਹੁਣ ਇਸ ਮਾਡਲ ਇਸ ਮਾਡਲ ਦੇ ਵੱਲੋਂ ਆਪਣੀ ਇਸ ਫੋਟੋਸ਼ੂਟ ਦੇ ਕਾਰਨ ਮਾਫੀ ਮੰਗੀ ਗਈ ਹੈ ਤੇ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ । ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਯਾਦ ਰੱਖਣ ਦੇ ਲਈ ਖਿਚਵਾਈਆਂ ਸਨ । ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸਨ । ਉਨ੍ਹਾਂ ਕਿਹਾ ਕਿ ਮੈਂ ਇਤਿਹਾਸ ਜਾਣਨ ਲਈ ਸਿੱਖ ਭਾਈਚਾਰੇ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਗੁਰਦੁਆਰਾ ਸਾਹਿਬ ਗਈ ਸੀ ਜਿੱਥੇ ਮੈਂ ਤਸਵੀਰਾਂ ਖਿਚਵਾਈਆਂ ਸਨ ।
Previous Postਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ – ਲੱਗ ਗਈ ਇਹ ਅੱਜ ਤੋਂ ਇਹ ਪਾਬੰਦੀ , ਤਾਜਾ ਵੱਡੀ ਖਬਰ
Next Postਪੰਜਾਬ ਚ ਵੋਟਾਂ ਲਾਗੇ ਦੇਖ ਜੇਲ ਚ ਬੰਦ ਰਾਮ ਰਹੀਮ ਵਲੋਂ ਆ ਗਈ ਇਹ ਵੱਡੀ ਖਬਰ – ਕਰਤਾ ਅਚਾਨਕ ਇਹ ਕੰਮ