ਆਈ ਤਾਜ਼ਾ ਵੱਡੀ ਖਬਰ
ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਪੰਜਾਬ ਵਿੱਚ ਬਹੁਤ ਕੁੱਝ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਸਰਕਾਰ ਵੱਲੋਂ ਜਿਥੇ ਚੋਣਾਂ ਨੂੰ ਵੇਖਦੇ ਹੋਏ ਰੁਜ਼ਗਾਰ ਦਿਤੇ ਜਾਣ ਦੇ ਭਰੋਸੇ ਦੁਆਏ ਜਾ ਰਹੇ ਹਨ ਉਥੇ ਹੀ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਉਨ੍ਹਾਂ ਰੁਜ਼ਗਾਰ ਦੇਣ ਵਾਸਤੇ ਅਤੇ ਕੱਚੇ ਕਰਮਚਾਰੀਆਂ ਵੱਲੋ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਲਈ ਜਗ੍ਹਾ-ਜਗ੍ਹਾ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿੱਥੇ ਕਿ ਇਨ੍ਹਾਂ ਲੋਕਾਂ ਵੱਲੋਂ ਆਪਣੇ ਹੱਕਾਂ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਕਈਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਪੰਜਾਬ ਵਿੱਚ ਇੱਥੇ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 10 ਕਿਲੋਮੀਟਰ ਤੱਕ ਦਾ ਲੰਮਾ ਜਾਮ ਲੱਗ ਗਿਆ ਹੈ। ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਲੁਧਿਆਣਾ ਤੋਂ ਜਲੰਧਰ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਹਾਈਵੇ ਤੇ ਪੈਂਦੇ ਸਤਲੁਜ ਦਰਿਆ ਤੇ ਉਸ ਸਮੇਂ 10 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ। ਜਦੋਂ ਵੱਖ ਵੱਖ ਵਿਭਾਗਾਂ ਵਿੱਚ ਠੇਕੇ ਤੇ ਅਤੇ ਕੱਚੇ ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਸਰਕਾਰ ਕੋਲੋਂ ਕੀਤੀ ਜਾਣ ਲੱਗੀ।
ਜਿੱਥੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਉਥੇ ਹੀ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜਾਮ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਚਾਰ ਚਾਰ ਕਿਲੋਮੀਟਰ ਤੱਕ ਲਈ ਪੈਦਲ ਜਾਂਦੇ ਹੋਏ ਵੀ ਦੇਖਿਆ ਗਿਆ ਹੈ। ਦੱਸਿਆ ਗਿਆ ਹੈ ਕਿ ਖਬਰ ਲਿਖੇ ਜਾਣ ਤੱਕ ਇਹ ਜਾਮ ਅਜੇ ਵੀ ਇਸੇ ਤਰ੍ਹਾਂ ਜਾਰੀ ਹੈ। ਇਸ ਲਈ ਉਸ ਸਾਈਡ ਵੱਲ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਸਕਦੀ ਹੈ। ਕਾਫੀ ਦੂਰ ਤੱਕ ਲਗਾਏ ਜਾਮ ਕਾਰਨ ਲੋਕਾਂ ਨੂੰ ਆਪਣੀਆਂ ਗੱਡੀਆਂ ਕੱਢ ਕੇ ਹੋਰ ਸਾਈਡ ਤੋਂ ਹੀ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵੀ ਬਹੁਤ ਮੁਸ਼ਕਲ ਪੇਸ਼ ਆ ਰਹੀਆਂ ਹਨ।
ਇਹ ਨੈਸ਼ਨਲ ਹਾਈਵੇ ਬੰਦ ਹੋਣ ਕਾਰਨ ਵਾਹਨਾਂ ਨੂੰ ਸਿੱਧਵਾਂ ਬੇਟ ਵਾਲੇ ਪਾਸੇ ਮੋੜ ਦਿੱਤਾ ਗਿਆ ਹੈ। ਜਿਸ ਵਾਸਤੇ ਲੁਧਿਆਣਾ ਪੁਲਸ ਵੱਲੋਂ ਲਾਡੋਵਾਲ ਮੁੱਖ ਚੌਂਕ ਤੋਂ ਬੈਰੀਕੇਡ ਹਟਾ ਦਿੱਤੇ ਗਏ ਹਨ। ਉੱਥੇ ਹੀ ਨੈਸ਼ਨਲ ਹਾਈਵੇਅ ਨੂੰ ਬੰਦ ਕੀਤਾ ਗਿਆ ਹੈ। ਤਾਂ ਜੋ ਅੱਗੇ ਜਾ ਕੇ ਲੋਕ ਜਾਮ ਵਿੱਚ ਨਾ ਫਸ ਸਕਣ। ਉਥੇ ਹੀ ਇਸ ਲੱਗੇ ਹੋਏ ਜਾਮ ਦੇ ਕਾਰਨ ਬਹੁਤ ਸਾਰੇ ਯਾਤਰੀ ਭਾਰੀ ਪਰੇਸ਼ਾਨੀ ਵਿੱਚ ਨਜ਼ਰ ਆ ਰਹੇ ਹਨ
Previous Postਹੁਣੇ ਹੁਣੇ ਪੰਜਾਬੀ ਸੰਗੀਤ ਜਗਤ ਦੇ ਚੋਟੀ ਦੀ ਮਸ਼ਹੂਰ ਸਟਾਰ ਹਸਤੀ ਦੀ ਹੋਈ ਅਚਾਨਕ ਮੌਤ – ਦੇਸ਼ ਵਿਦੇਸ਼ ਛਾਇਆ ਸੋਗ
Next Postਮੁੱਖ ਮੰਤਰੀ ਚੰਨੀ ਨੇ ਅਚਾਨਕ ਕਰਤਾ ਵੱਡਾ ਐਲਾਨ – ਦੇ ਦਿੱਤੀ ਇਹ ਮਨਜੂਰੀ , ਲੋਕਾਂ ਚ ਖੁਸ਼ੀ