ਆਈ ਤਾਜ਼ਾ ਵੱਡੀ ਖਬਰ
ਕਿਸਾਨੀ ਸੰਘਰਸ਼ ਦੇ ਕਾਰਣ ਜਿੱਥੇ ਕਿਸਾਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਲਾਈਨ ਨੂੰ ਬੰਦ ਤੱਕ ਕਰ ਦਿੱਤਾ ਗਿਆ ਸੀ। ਜਿਸ ਕਾਰਨ ਮਾਲ ਗੱਡੀ ਬੰਦ ਹੋਣ ਕਾਰਨ ਪੰਜਾਬ ਵਿਚ ਕੋਲੇ ਦਾ ਸੰਕਟ ਪੈਦਾ ਹੋ ਗਿਆ ਸੀ। ਗਰਮੀ ਦੇ ਮੌਸਮ ਦੌਰਾਨ ਲੋਕਾਂ ਨੂੰ ਬਿਜਲੀ ਕੱਟਾਂ ਦੇ ਕਾਰਨ ਭਾਰੀ ਮੁਸ਼ਕਿਲਾਂ ਦਰਪੇਸ਼ ਆਈਆਂ। ਬਰਸਾਤਾਂ ਹੋਣ ਦੇ ਕਾਰਨ ਵੀ ਕੋਲੇ ਦੀਆਂ ਖਾਨਾਂ ਵਿੱਚ ਪਾਣੀ ਭਰ ਜਾਣ ਕਾਰਨ ਫਿਰ ਤੋਂ ਪੰਜਾਬ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਮੁਸ਼ਕਲਾਂ ਪੰਜਾਬ ਦੇ ਲੋਕਾਂ ਲਈ ਵੀ ਮੁਸ਼ਕਿਲ ਪੈਦਾ ਕਰ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਖਤਰੇ ਦਾ ਘੁੱਗੂ ਵੱਜ ਗਿਆ ਹੈ ਜਿਸ ਕਾਰਨ ਸਰਕਾਰ ਸੋਚਾਂ ਵਿੱਚ ਪੈ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਇਕ ਪੱਤਰ ਲਿਖ ਕੇ ਬਿਜਲੀ ਸਪਲਾਈ ਦੀ ਸਮੱਸਿਆ ਅਤੇ ਬਲੈਕ ਆਊਟ ਹੋਣ ਦੇ ਖਤਰੇ ਦੀ ਚਿਤਾਵਨੀ ਦਿੱਤੀ ਗਈ ਹੈ। ਜਿਸਦੀ ਕਾਪੀ ਪੰਜਾਬ ਵਿੱਚ ਸਾਰੇ ਐੱਮ ਐੱਲ ਏ ਅਤੇ ਐਮ ਪੀ ਨੂੰ ਵੀ ਭੇਜ ਦਿਤੀ ਗਈ ਹੈ। ਇਸ ਸਮੇਂ ਜਿਥੇ ਪੰਜਾਬ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਥੇ ਹੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ 15 ਨਵੰਬਰ ਤੋਂ ਸਮੂਹਿਕ ਛੁੱਟੀ ਤੇ ਲਗਾਤਾਰ ਚੱਲ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਜਿਨ੍ਹਾਂ ਸਰਕਾਰ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਉਹ ਆਪਣੀ ਸਮੂਹਿਕ ਛੁੱਟੀ ਨੂੰ 2 ਦਸੰਬਰ ਤੱਕ ਜਾਰੀ ਰੱਖਣਗੇ। ਉਥੇ ਹੀ ਕਰਮਚਾਰੀਆਂ ਦੇ ਛੁੱਟੀ ਤੇ ਹੋਣ ਕਾਰਨ ਇੰਜੀਨੀਅਰ ਖੁਦ ਗਰਿਡਾਂ ਵਿੱਚ ਅਜਿਹੇ ਹਲਾਤਾਂ ਵਿੱਚ ਡਿਊਟੀ ਕਰਨ ਲਈ ਮਜਬੂਰ ਹੋਏ ਹਨ। ਜਿਨ੍ਹਾਂ ਅਪੀਲ ਕੀਤੀ ਹੈ ਕੇ ਤੁਰੰਤ ਇਨ੍ਹਾਂ ਕਰਮਚਾਰੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ ਅਤੇ ਅਗਰ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇੰਜੀਨੀਅਰਾਂ ਵੱਲੋਂ ਵੀ ਆਪਣੇ ਹੇਠਲੇ ਸਟਾਫ ਦੀ ਡਿਊਟੀ ਕਰਨ ਤੋਂ 1 ਦਸੰਬਰ ਤੋਂ ਇਨਕਾਰ ਕਰ ਦਿੱਤਾ ਜਾਵੇਗਾ।
ਇਨ੍ਹਾਂ ਸੱਭ ਵਲੋ 30 ਨਵੰਬਰ ਤੋਂ ਆਪਣੇ ਮੋਬਾਇਲ ਫ਼ੋਨ ਵੀ ਬੰਦ ਕਰ ਦਿੱਤੇ ਜਾਣਗੇ । ਇੰਜੀਨੀਅਰ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਨਾਲ ਪੰਜਾਬ ਵਿੱਚ ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਬਲੈਕ-ਆਊਟ ਖਤਰਾ ਵਧ ਜਾਵੇਗਾ। ਕਿਉਂਕਿ ਕਰਮਚਾਰੀ ਛੁੱਟੀ ਉੱਤੇ ਹੋਣ ਕਾਰਨ ਗਰਿਡ ਖਾਲੀ ਹੋਣ ਕਾਰਨ ਕੰਮ-ਕਾਜ ਪ੍ਰਭਾਵਿਤ ਹੋ ਰਿਹਾ ਹੈ।
Previous Postਹੁਣੇ ਹੁਣੇ ਇੰਗਲੈਂਡ ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੋ ਗਿਆ ਇਹ ਵੱਡਾ ਹੁਕਮ ਲਾਗੂ – ਤਾਜਾ ਵੱਡੀ ਖਬਰ
Next Postਹੁਣੇ ਹੁਣੇ ਪੰਜਾਬ ਚ ਇਥੇ ਪੁਲਸ ਨੂੰ ਮਿਲੇ ਬੰਬ ਇਲਾਕੇ ਚ ਫੈਲੀ ਦਹਿਸ਼ਤ ਹੋ ਰਹੀਆਂ ਭਾਲਾਂ – ਤਾਜਾ ਵੱਡੀ ਖਬਰ