ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਵਾਪਰਨ ਵਾਲੇ ਕਈ ਤਰ੍ਹਾਂ ਦੇ ਹਾਦਸੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ। ਜਿੱਥੇ ਸਰਕਾਰ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਨੂੰ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਉਥੇ ਹੀ ਵਾਪਰਨ ਵਾਲੀਆ ਚੋਰੀ ਠੱਗੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ,ਜਿੱਥੇ ਪੁਲਿਸ ਵੱਲੋਂ ਚੌਕਸੀ ਵਰਤਣ ਦੇ ਬਾਵਜੂਦ ਵੀ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।
ਹੁਣ ਸਿੰਘਣੀ ਵੱਲੋਂ ਵਿਖਾਈ ਦਲੇਰੀ ਕਾਰਨ ਸਭ ਹੈਰਾਨ ਰਹਿ ਗਏ ਹਨ। ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਸਿੰਘਣੀ ਦੀ ਦਲੇਰੀ ਨਾਲ ਚੋਰਾਂ ਨੂੰ ਕਾਬੂ ਕੀਤਾ ਗਿਆ। ਸੁਲਤਾਨਪੁਰ ਲੋਧੀ ਵਿੱਚ ਪੈਂਦੇ ਸਿੱਖਾਂ ਮੁਹੱਲੇ ਵਿੱਚ ਕੱਲ੍ਹ ਦੋ ਲੁਟੇਰਿਆਂ ਵੱਲੋਂ ਇੱਕ ਘਰ ਵਿੱਚ ਬਜ਼ੁਰਗ ਔਰਤ ਕੋਲੋਂ ਮੋਬਾਇਲ ਫੋਨ ਖੋਹ ਕੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਏ ਸਨ।
ਜਿਸ ਦੀ ਜਾਣਕਾਰੀ ਪੀੜਤ ਬਜ਼ੁਰਗ ਔਰਤ ਵੱਲੋਂ ਆਪਣੀ ਬੇਟੀ ਨੂੰ ਦਿੱਤੀ ਗਈ। ਜਿਸ ਵੱਲੋਂ ਤੁਰੰਤ ਹੀ ਲੁਟੇਰਿਆਂ ਨੂੰ ਕਾਬੂ ਕਰਨ ਲਈ ਸੀਸੀਟੀਵੀ ਕੈਮਰਿਆਂ ਦੇ ਜਰੀਏ ਉਨਾਂ ਲੁਟੇਰਿਆਂ ਦੀਆਂ ਪ੍ਰਾਪਤ ਕੀਤੀਆਂ ਗਈਆਂ ਫੋਟੋਆਂ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਕਰ ਦਿੱਤਾ ਗਿਆ। ਜਿੱਥੇ ਗੱਤਕਾ ਕੋਚ ਲੜਕੀ ਗੁਰਵਿੰਦਰ ਕੌਰ ਵੱਲੋਂ ਇਹਨਾਂ ਫੋਟੋਆਂ ਨੂੰ ਵਟਸਐਪ ਗਰੁੱਪ ਵਿੱਚ ਪਾਇਆ ਗਿਆ ਸੀ। ਉਥੇ ਹੀ ਫਿਰ ਤੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਲਈ ਸੁਲਤਾਨਪੁਰ ਲੋਧੀ ਵਿੱਚ ਘੁੰਮ ਰਹੇ ਇਹਨਾਂ ਲੁਟੇਰਿਆਂ ਨੂੰ ਲੜਕੀ ਵੱਲੋਂ ਦਲੇਰੀ ਦਿਖਾਂਦੇ ਹੋਏ ਉਨ੍ਹਾਂ ਦਾ ਪਿੱਛਾ ਕਰ ਕੇ ਕਾਬੂ ਕਰ ਲਿਆ ਗਿਆ।
ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਵੀ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਬੂ ਕੀਤੇ ਗਏ ਇਨ੍ਹਾਂ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਥੇ ਹੀ ਗੱਤਕਾ ਕੋਚ ਲੜਕੀ ਗੁਰਵਿੰਦਰ ਕੌਰ ਵੱਲੋਂ ਦਿਖਾਈ ਗਈ ਇਸ ਦਲੇਰੀ ਦੀ ਸਭ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
Previous Post1 ਦਸੰਬਰ ਤੋਂ ਸਕੂਲਾਂ ਲਈ ਇਥੇ ਹੋ ਗਿਆ ਇਹ ਵੱਡਾ ਐਲਾਨ – ਮਾਪਿਆਂ ਅਤੇ ਬੱਚਿਆਂ ਚ ਖੁਸ਼ੀ ਦੀ ਲਹਿਰ
Next Postਇੰਡੀਆ ਚ ਏਥੇ ਆਇਆ 6.1 ਦੀ ਤੇਬਰਤਾ ਦਾ ਵੱਡਾ ਭੁਚਾਲ – ਮਚੀ ਹਾਹਾਕਾਰ ਕੰਬੀ ਧਰਤੀ