ਪੰਜਾਬ : ਖੇਤਾਂ ਚ ਪਾਣੀ ਦੀ ਆੜ ਚ ਕੁੜੀ ਨੂੰ ਦਿੱਤੀ ਗਈ ਇਸ ਤਰਾਂ ਦਰਦਨਾਕ ਮੌਤ – ਇਲਾਕੇ ਚ ਪਿਆ ਸਹਿਮ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਹਰ ਰੋਜ਼ ਹੀ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਜਿਸ ਕਾਰਨ ਹੁਣ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ । ਅਪਰਾਧੀਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤੇ ਉਨ੍ਹਾਂ ਵੱਲੋਂ ਬਿਨਾਂ ਕਿਸੇ ਕਾਨੂੰਨ ਅਤੇ ਪ੍ਰਸ਼ਾਸਨ ਦੇ ਡਰ ਤੋਂ ਬਿਨਾਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ । ਬੇਸ਼ੱਕ ਦੋਸ਼ੀਆਂ ਤੇ ਨਕੇਲ ਕੱਸਣ ਦੇ ਲਈ ਬਹੁਤ ਸਾਰੇ ਕਾਨੂੰਨ ਬਣਾਏ ਗਏ ਹਨ ਪਰ ਦੋਸ਼ੀ ਇੰਨੇ ਬੇਖ਼ੌਫ਼ ਹਨ ਨਾ ਤੇ ਉਨ੍ਹਾਂ ਨੂੰ ਦੇਸ਼ ਦੇ ਬਣਾਏ ਕਿਸੇ ਕਾਨੂੰਨ ਦੀ ਪਰਵਾਹ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਦਾ ਡਰ ,ਸ਼ਰ੍ਹੇਆਮ ਵਾਰਦਾਤਾਂ ਨੂੰ ਦੋਸ਼ੀ ਅੰਜ਼ਾਮ ਦਿੰਦੇ ਹੋਏ ਵਿਖਾਈ ਦੇ ਰਹੇ ਹਨ ।

ਕਈ ਵਾਰ ਇਹ ਦੋਸ਼ੀ ਆਪਣੀ ਸੀ ਕਰੀਬੀ ਹੁੰਦੇ ਹਨ । ਅਜਿਹਾ ਹੀ ਇਕ ਅਪਰਾਧ ਦੇ ਨਾਲ ਸਬੰਧਤ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਦਾ ਉਸ ਦੇ ਸਭ ਤੋਂ ਕਰੀਬੀ ਸ਼ਖ਼ਸ ਤੇ ਵੱਲੋਂ ਕਤਲ ਕਰਨ ਦਾ ਦੋਸ਼ ਲਗ ਰਿਹ‍ਾ ਹੈ । ਦਰਅਸਲ ਮਾਮਲਾ ਪੰਜਾਬ ਤੇ ਜ਼ਿਲਾ ਬਰਨਾਲਾ ਤੋਂ ਸਾਹਮਣੇ ਆਇਆ । ਜਿਥੇ ਬਰਨਾਲਾ ਦੇ ਵਿੱਚ ਇੱਕ ਵਿਅਕਤੀ ਦੇ ਉੱਪਰ ਦੋਸ਼ ਲੱਗ ਰਹੇ ਹਨ ਕਿ ਉਸ ਦੇ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਨੂੰ ਪਾਣੀ ਚ ਡੁਬੋ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ।

ਉੱਥੇ ਹੀ ਅਜਿਹੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ ਕਿ ਉਕਤ ਦੋਸ਼ੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ । ਉੱਥੇ ਹੀ ਮ੍ਰਿਤਕ ਔਰਤ ਦੇ ਪਰਿਵਾਰਕ ਮੈਬਰਾਂ ਨੇ ਉਸ ਦੇ ਪਤੀ ਅਤੇ ਸਹੁਰੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਉੱਥੇ ਹੀ ਹੁਣ ਪੁਲੀਸ ਵੀ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਤੇ ਪੁਲੀਸ ਵੱਲੋਂ ਹੁਣ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਜਿਸ ਦਾ ਨਾਂ ਵੀਰਪਾਲ ਕੌਰ ਹੈ ਅਤੇ ਉਸ ਦਾ ਵਿਆਹ ਕਰੀਬ ਦਸ ਸਾਲ ਪਹਿਲਾਂ ਮੰਗਲ ਸਿੰਘ ਨਾਮ ਦੇ ਵਿਅਕਤੀ ਨਾਲ ਹੋਇਆ ਸੀ । ਉਸ ਦੇ ਦੋ ਬੱਚੇ ਵੀ ਸਨ।

ਉਨ੍ਹਾਂ ਦੱਸਿਆ ਕੀ ਦੋਵਾਂ ਦੀ ਆਪਸ ਵਿੱਚ ਬਣਦੀ ਘੱਟ ਸੀ ਤੇ ਆਪਸੀ ਵਿਵਾਦ ਦੇ ਕਾਰਨ ਮ੍ਰਿਤਕਾ ਆਪਣੇ ਵਿਆਹ ਦੇ ਦੋ ਸਾਲਾਂ ਬਾਅਦ ਹੀ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਨਾਨਕੇ ਘਰ ਰਹਿ ਰਹੀ ਸੀ । ਅਸੀਂ ਉੱਥੇ ਹੀ ਕੰਮਕਾਰ ਕਰਨ ਲੱਗ ਪਈ ਸੀ ਇਕ ਫੈਕਟਰੀ ਦੇ ਵਿੱਚ । ਬੀਤੇ ਦਿਨੀਂ ਜਦ ਉਸਦਾ ਪਤੀ ਆਇਆ ਤਾਂ ਉਸਦੇ ਨਾਲ ਧੱਕਾਮੁੱਕੀ ਕਰਨ ਲੱਗਿਆ ਅਤੇ ਉਸ ਨੂੰ ਖੇਤਾਂ ਦੇ ਵਿੱਚ ਲੈ ਗਿਆ । ਜਿੱਥੇ ਜਾ ਕੇ ਉਸਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ । ਜਿਸ ਦੇ ਚਲਦੇ ਹੁਣ ਪੀਡ਼ਤ ਪਰਿਵਾਰ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ।