ਆਈ ਤਾਜ਼ਾ ਵੱਡੀ ਖਬਰ
ਜਦ ਉਪਰ ਵਾਲੇ ਦੀ ਮੇਹਰ ਹੁੰਦੀ ਹੈ,ਤਾਂ ਹੋਣ ਵਾਲੇ ਹਾਦਸਿਆਂ ਨੂੰ ਅੱਗੇ ਆ ਕੇ ਰੋਕ ਦਿੰਦਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰ ਦਿੰਦਾ ਹੈ। ਬਹੁਤ ਸਾਰੀਆਂ ਅਜਿਹੀਆਂ ਅਣਹੋਣੀਆਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਸਮੇਂ ਸਿਰ ਰੋਕ ਲਿਆ ਜਾਂਦਾ ਹੈ, ਜਿਸ ਸਦਕਾ ਵੱਡੇ ਹਾਦਸੇ ਹੋਣ ਤੋਂ ਬਚ ਜਾਂਦੇ ਹਨ ਅਤੇ ਲੋਕਾਂ ਦੀ ਜਾਨ ਵੀ ਸੁਰੱਖਿਅਤ ਹੋ ਜਾਂਦੀ ਹੈ। ਜਿੱਥੇ ਲੋਕਾਂ ਵੱਲੋਂ ਆਪਣੀ ਮੰਜ਼ਲ ਤੇ ਪਹੁੰਚਣ ਵਾਸਤੇ ਹਵਾਈ ਸਫ਼ਰ ਕੀਤਾ ਜਾਂਦਾ ਹੈ, ਜਿਸ ਨੂੰ ਸੁਰੱਖਿਅਤ ਵੀ ਮੰਨਿਆ ਜਾਂਦਾ ਹੈ ਅਤੇ ਇਨਸਾਨ ਆਪਣੀ ਮੰਜ਼ਿਲ ਦੀ ਦੂਰੀ ਕੁਝ ਸਮੇਂ ਵਿੱਚ ਹੀ ਤੈਅ ਕਰ ਲੈਂਦਾ ਹੈ।
ਉੱਥੇ ਹੀ ਕਈ ਵਾਰ ਬਹੁਤ ਸਾਰੇ ਹਵਾਈ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਪਰ ਸੂਝ-ਬੂਝ ਨਾਲ ਅਜਿਹੇ ਹਾਦਸਿਆਂ ਨੂੰ ਕਈ ਵਾਰ ਹੋਣ ਤੋਂ ਰੋਕ ਲਿਆ ਜਾਂਦਾ ਹੈ। ਹੁਣ ਇੰਡੀਆ ਵਿੱਚ ਇੱਥੇ 156 ਯਾਤਰੀਆਂ ਵਾਲੇ ਜਹਾਜ਼ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ,ਜਿੱਥੇ ਐਮਰਜੈਂਸੀ ਲੈਂਡਿੰਗ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਸਾਮ ਦੇ ਸਿਲਚਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵੱਡਾ ਹਵਾਈ ਹਾਦਸਾ ਹੋਣ ਤੋਂ ਬਚਾ ਲਿਆ ਗਿਆ ਹੈ।
ਉੱਥੇ ਹੀ ਹਵਾਈ ਜਹਾਜ਼ ਵਿਚ ਸਫ਼ਰ ਕਰ ਰਹੇ ਸਾਰੇ ਯਾਤਰੀ ਬਿਲਕੁਲ ਸੁਰੱਖਿਅਤ ਹਨ। ਇਹ ਘਟਨਾ ਬੁੱਧਵਾਰ ਸਵੇਰੇ ਸਿਲਚਰ ਵਿੱਚ ਉਸ ਸਮੇਂ ਵਾਪਰੀ ਜਦੋਂ ਇਥੋਂ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਉਡਾਨ ਕਲਕੱਤਾ ਲਈ ਰਵਾਨਾ ਹੋਣ ਲੱਗੀ ਸੀ, ਤਾਂ ਇਸ ਫਲਾਈਟ ਦੇ ਉਡਾਣ ਭਰਦੇ ਸਮੇਂ ਹੀ ਅਚਾਨਕ ਇਸ ਜਹਾਜ਼ ਦੇ ਟਾਇਰ ਵਿੱਚ ਅਚਾਨਕ ਹੀ ਕੋਈ ਖਰਾਬੀ ਆ ਗਈ ਜਿਸ ਕਾਰਨ ਇਹ ਜਹਾਜ਼ ਕਰੈਸ਼ ਵੀ ਹੋ ਸਕਦਾ ਸੀ। ਜਿਸ ਦੀ ਜਾਣਕਾਰੀ ਮਿਲਣ ਤੇ ਤੁਰੰਤ ਹੀ ਇਸ ਜਹਾਜ਼ ਦੀ ਮੁੜ ਤੋਂ ਐਮਰਜੰਸੀ ਲੈਂਡਿੰਗ ਕਰਵਾ ਲਈ ਗਈ।
ਇਸ ਜਹਾਜ਼ ਨੂੰ ਸਾਰੇ ਯਾਤਰੀਆਂ ਨਾਲ ਸੁਰੱਖਿਅਤ ਵਾਪਸ ਉਤਾਰ ਲਿਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਸ ਏਅਰਲਾਈਨ ਦੇ ਅਧਿਕਾਰੀਆਂ ਨੇ ਦਸਿਆ ਹੈ ਕਿ ਇਸ ਜਹਾਜ਼ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਸਿਲਚਰ ਕੁੰਭੀਗ੍ਰਾਮ ਹਵਾਈ ਅੱਡੇ ਤੇ ਵਾਪਸ ਇਸਨੂੰ ਉਤਾਰ ਲਿਆ ਗਿਆ ਸੀ ਅਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ। ਇਸ ਜਹਾਜ਼ ਵਿਚ 124 ਤੋਂ 156 ਯਾਤਰੀ ਸਫ਼ਰ ਕਰ ਸਕਦੇ ਹਨ।
Previous Post6 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਅਤੇ ਹੁਣ ਵਾਪਰ ਗਿਆ ਇਹ ਕਾਂਡ ਦੇਖ ਕੰਬੀ ਲੋਕਾਂ ਦੀ ਰੂਹ
Next Postਪੰਜਾਬ ਚ ਏਥੇ ਲੁੱਟ ਦੀ ਹੋਈ ਵੱਡੀ ਵਾਰਦਾਤ CCTV ਚ ਸਭ ਹੋ ਗਿਆ ਰਿਕਾਰਡ , ਦੇਖ ਪੁਲਸ ਕਰ ਰਹੀ ਜੋਰਾਂ ਤੇ ਭਾਲ