ਆਈ ਤਾਜ਼ਾ ਵੱਡੀ ਖਬਰ
ਸੂਬੇ ਵਿਚ ਜਿਥੇ ਪੰਜਾਬ ਸਰਕਾਰ ਵਲੋ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਉਥੇ ਹੀ ਲੋਕਾਂ ਨੂੰ ਦੋ ਘੰਟੇ ਲਈ ਪਟਾਕੇ ਚਲਾਉਣ ਵਾਸਤੇ ਆਖਿਆ ਗਿਆ ਸੀ। ਕਿਉਂਕਿ ਜਿਥੇ ਪਿਛਲੇ ਸਾਲ ਕਰੋਨਾ ਦੇ ਕਾਰਨ ਲੋਕਾਂ ਵੱਲੋਂ ਦੀਵਾਲੀ ਨੂੰ ਧੂਮਧਾਮ ਨਾਲ ਨਹੀਂ ਮਨਾਇਆ ਗਿਆ ਸੀ। ਉਥੇ ਹੀ ਇਸ ਵਾਰ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਦੀਵਾਲੀ ਦੇ ਤਿਉਹਾਰ ਨੂੰ ਮਨਾਇਆ ਗਿਆ ਹੈ। ਪਰ ਕਈ ਜਗ੍ਹਾ ਤੇ ਦੀਵਾਲੀ ਕਾਰਨ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਥੇ ਕਈ ਜਗਾ ਤੇ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਕਈ ਜਗਾ ਤੇ ਵਾਪਰਨ ਵਾਲੇ ਅਜਿਹੇ ਹਾਦਸਿਆਂ ਦੇ ਕਾਰਨ ਲੋਕਾਂ ਦੀਆਂ ਖੁੱਸ਼ੀਆਂ ਗਮ ਵਿਚ ਤਬਦੀਲ ਹੋ ਗਈਆਂ।
ਹੁਣ ਪੰਜਾਬ ਵਿੱਚ ਇਥੇ ਇਕ ਛੋਟੀ ਜਿਹੀ ਗਲਤੀ ਕਾਰਨ ਘਰ ਵਿਚ ਤਬਾਹੀ ਮਚ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਜਿੱਥੇ ਬੱਚਿਆਂ ਵੱਲੋਂ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਉਥੇ ਹੀ ਜਲੰਧਰ ਦੇ ਇਕ ਭੀੜ ਵਾਲੇ ਇਲਾਕੇ ਦੇ ਕਿਲ੍ਹੇ ਮੁਹੱਲੇ ਵਿਚ ਇਕ ਘਰ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਘਰ ਵਿੱਚ ਬੱਚਿਆਂ ਵੱਲੋਂ ਮੋਮਬੱਤੀ ਦੇ ਸਹਾਰੇ ਪਟਾਕੇ ਚਲਾਏ ਜਾ ਰਹੇ ਸਨ।
ਉਸ ਸਮੇਂ ਹੀ ਬੱਚਿਆਂ ਵੱਲੋਂ ਵਰਤੀ ਗਈ ਅਣਗਹਿਲੀ ਦੇ ਕਾਰਨ ਘਰ ਵਿੱਚ ਸੋਫ਼ੇ ਦੇ ਕੱਪੜੇ ਨੂੰ ਮੋਮਬੱਤੀ ਨਾਲ ਅੱਗ ਲੱਗ ਗਈ। ਹੌਲੀ ਹੌਲੀ ਇਹ ਅੱਗ ਘਰ ਵਿੱਚ ਫੈਲ ਗਈ ਅਤੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ। ਜਿਸ ਸਮੇਂ ਤੱਕ ਫਾਇਰ ਬ੍ਰਿਗੇਡ ਦੀਆਂ ਗਡੀਆਂ ਆਉਂਦੀਆਂ ਉਸ ਸਮੇਂ ਤੱਕ ਮੁਹੱਲਾ ਵਾਸੀ ਮੋਨੂੰ ਪੁਰੀ ਵੱਲੋਂ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਪਣੇ ਘਰ ਵਿਚ ਰੱਖਿਆ ਹੋਇਆ ਅੱਗ ਬੁਝਾਉਣ ਵਾਲਾ ਸਿਲੰਡਰ ਲਿਆ ਕੇ ਇਸ ਅੱਗ ਉਪਰ ਕਾਫ਼ੀ ਹੱਦ ਤੱਕ ਕਾਬੂ ਪਾਇਆ ਗਿਆ।
ਉਥੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਛੋਟੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਸਨ ਅਤੇ ਅੱਗ ਨੂੰ ਕਾਬੂ ਕਰ ਲਿਆ ਗਿਆ। ਅਗਰ ਕੁਝ ਦੇਰੀ ਹੁੰਦੀ ਤਾਂ ਹੋਰ ਵੀ ਹਾਦਸਾ ਹੋ ਸਕਦਾ ਸੀ। ਬੱਚਿਆਂ ਦੀ ਇਕ ਛੋਟੀ ਜਿਹੀ ਅਣਗਹਿਲੀ ਦੇ ਕਾਰਨ ਜਿੱਥੇ ਘਰ ਵਿੱਚ ਬਹੁਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਉਥੇ ਹੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
Previous Postਪੰਜਾਬ ਚ ਇਥੇ ਇਸ ਕਾਰਨ 4 ਬੱਚਿਆਂ ਅਤੇ ਅਤੇ ਇਕ ਔਰਤ ਦੀ ਹੋਈ ਮੌਤ – ਇਲਾਕੇ ਚ ਮਚੀ ਹਾਹਾਕਾਰ
Next Postਪੰਜਾਬ ਚ ਇਥੇ ਖੇਤਾਂ ਚ ਹੋਇਆ ਅਜਿਹਾ ਵੱਡਾ ਕਾਂਡ ਸਾਰਾ ਪਿੰਡ ਰਹਿ ਗਿਆ ਹੈਰਾਨ – ਮਚੀ ਹਾਹਾਕਾਰ