ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਜਿਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੋਂ ਇਨ੍ਹਾਂ ਖੇਤੀ ਕਾਨੂੰਨ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਵਾਸਤੇ ਇਸ 26 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਦੀ ਸਰਹੱਦ ਉੱਤੇ ਬੈਠੇ ਹੋਏ ਇਕ ਸਾਲ ਪੂਰਾ ਹੋ ਜਾਵੇਗਾ। ਪੰਜਾਬ ਦੇ ਗਾਇਕਾ ਅਤੇ ਅਦਾਕਾਰਾ ਵੱਲੋਂ ਜਿਥੇ ਇਸ ਕਿਸਾਨੀ ਸੰਘਰਸ਼ ਦੇ ਵਿਚ ਕਿਸਾਨਾਂ ਦੇ ਨਾਲ ਹੋਣ ਦਾ ਹਰ ਕਦਮ ਤੇ ਭਰੋਸਾ ਦਿਵਾਇਆ ਗਿਆ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਫਿਲਮੀ ਕਲਾਕਾਰ ਵੀ ਹਨ ਜਿਨ੍ਹਾਂ ਵੱਲੋਂ ਪੰਜਾਬ ਵਿੱਚ ਆ ਕੇ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਕੀਤੀ ਜਾਂਦੀ ਹੈ ਅਤੇ ਫ਼ਿਲਮਾਂ ਵਿਚ ਪੰਜਾਬੀ ਸਰਦਾਰ ਦੇ ਕਿਰਦਾਰ ਨਿਭਾ ਕੇ ਵਾਹਵਾ ਖੱਟੀ ਜਾਂਦੀ ਹੈ।
ਉਥੇ ਹੀ ਅਜਿਹੀਆਂ ਹਸਤੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ। ਜਿਸ ਕਾਰਨ ਹਿੰਦੀ ਫਿਲਮਾਂ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਵਿੱਚ ਆਉਣ ਤੇ ਰੋਕ ਲਗਾ ਦਿਤੀ ਗਈ ਹੈ। ਚੋਟੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਲਈ ਪੰਜਾਬ ਵਿਚ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਕਿਸਾਨਾਂ ਵੱਲੋਂ ਜਿਥੇ ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਦਾ ਲਗਾਤਾਰ ਵਿਰੋਧ ਕੀਤਾ ਗਿਆ ਹੈ। ਉਥੇ ਅਕਸ਼ੈ ਕੁਮਾਰ ਦੀ ਆ ਰਹੀ ਫਿਲਮ ਸੂਰਿਆਵੰਸ਼ੀ ਦੇ ਵਿਰੋਧ ਵਿਚ ਵੀ ਕਿਸਾਨਾਂ ਵੱਲੋਂ ਸ਼ੁੱਕਰਵਾਰ ਨੂੰ ਮਾਨਾਵਾਲਾ ਟੋਲ ਪਲਾਜ਼ਾ ਤੇ ਅਕਸ਼ੈ ਕੁਮਾਰ ਦਾ ਪੁਤਲਾ ਫੂਕ ਕੇ ਉਸ ਦੀ ਫ਼ਿਲਮ ਦਾ ਵਿਰੋਧ ਕੀਤਾ ਗਿਆ ਹੈ।
ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਖਿਆ ਹੈ ਕਿ ਅਕਸ਼ੈ ਕੁਮਾਰ ਦੀ ਫ਼ਿਲਮ ਪੰਜਾਬ ਵਿੱਚ ਨਹੀਂ ਲੱਗਣ ਦਿੱਤੀ ਜਾਵੇਗੀ। ਅਤੇ ਨਾ ਹੀ ਉਸ ਨੂੰ ਪੰਜਾਬ ਅੰਦਰ ਕਿਸੇ ਵੀ ਫ਼ਿਲਮ ਦੀ ਸ਼ੂਟਿੰਗ ਕਰਨ ਦਿੱਤੀ ਜਾਵੇਗੀ। ਅਗਰ ਪੰਜਾਬ ਵਿੱਚ ਅਕਸ਼ੇ ਕੁਮਾਰ ਅਤੇ ਸਨੀ ਦਿਓਲ ਸ਼ੂਟਿੰਗ ਲਈ ਆਉਂਦੇ ਹਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
ਅਕਸ਼ੈ ਕੁਮਾਰ ਦੀ ਆ ਰਹੀ ਫਿਲਮ ਵਾਸਤੇ ਜਿੱਥੇ ਅਡਾਨੀ ,ਅੰਬਾਨੀ ਵੱਲੋਂ ਪੈਸਾ ਲਗਾਇਆ ਗਿਆ ਹੈ ਉਥੇ ਹੀ ਪ੍ਰਧਾਨ ਮੰਤਰੀ ਦੇ ਸਮਰਥਨ ਨਾਲ ਫਿਲਮ ਦਾ ਪ੍ਰਮੋਸ਼ਨ ਚੈਨਲ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਦਿਲਬਾਗ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਅਕਸ਼ੈ ਕੁਮਾਰ ਦੀ ਰਿਲੀਜ਼ ਹੋ ਚੁੱਕੀ ਫ਼ਿਲਮ ਸੂਰਿਆਵੰਸ਼ੀ ਦਾ ਵਿਰੋਧ ਇਸ ਤਰ੍ਹਾਂ ਹੀ ਕੀਤਾ ਜਾਵੇਗਾ।
Previous Postਚਾਵਾਂ ਨਾਲ ਘਰੋਂ ਘਰ ਦਾ ਸਮਾਨ ਲੈਣ ਗਏ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ ਇਲਾਕੇ ਚ ਪਿਆ ਮਾਤਮ
Next Postਮੁਕੇਸ਼ ਅੰਬਾਨੀ ਨੇ ਹੁਣ ਇੰਗਲੈਂਡ ਚ ਬਣਾ ਲਿਆ ਨਵਾਂ ਘਰ ਲਿਆ ਏਨੇ ਸੌ ਕਰੋੜ ਦਾ ਘਰ – ਸੁਣ ਸਭ ਰਹਿ ਗਏ ਹੈਰਾਨ