ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਜਿਥੇ ਚੌਕਸੀ ਨੂੰ ਬਹੁਤ ਹੀ ਜਿਆਦਾ ਵਧਾ ਦਿੱਤਾ ਗਿਆ ਹੈ ਕਿਉਂਕਿ ਤਿਉਹਾਰਾਂ ਦੇ ਮੌਸਮ ਵਿੱਚ ਗੈਰ ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਪਹਿਲਾਂ ਹੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਸਖਤੀ ਨੂੰ ਵਧਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਕਿਉਂਕਿ ਬੀਤੇ ਦਿਨੀ ਸਰਹੱਦੀ ਖੇਤਰਾਂ ਵਿਚ ਮਿਲਣ ਵਾਲੀਆਂ ਵਿਸਫੋਟਕ ਸਮੱਗਰੀ ਸੰਬੰਧਤ ਚੀਜ਼ਾਂ ਨੂੰ ਲੈ ਕੇ ਜਿੱਥੇ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।
ਕਿਉਂਕਿ ਗੈਰ ਸਮਾਜਿਕ ਅਨਸਰਾਂ ਵੱਲੋਂ ਤਿਉਹਾਰਾਂ ਦੇ ਦੌਰਾਨ ਹੀ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕੇ। ਹੁਣ ਪੰਜਾਬ ਵਿੱਚ ਇੱਥੇ ਟਿਫਨ ਬੰਬ ਮਿਲਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਫਿਰ ਭਾਰਤ ਵਿੱਚ ਸਰਹੱਦੀ ਖੇਤਰ ਵਿੱਚ ਟਿਫਨ ਬੰਬ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਟੀਮ ਵੱਲੋਂ ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਸਰਹੱਦੀ ਖੇਤਰ ਦੇ ਪਿੰਡ ਨਿਹੰਗਾਂ ਵਾਲੇ ਝੁੱਗੇ ਵਿੱਚੋਂ ਇੱਕ ਵਿਅਕਤੀ ਦੇ ਘਰ ਤੋਂ ਟਿਫਨ ਬੰਬ ਬਰਾਮਦ ਕੀਤਾ ਗਿਆ ਹੈ।
ਜਿੱਥੇ ਦੋਸ਼ੀ ਵੱਲੋਂ ਇਹ ਆਪਣੇ ਘਰ ਵਿੱਚ ਹੀ ਲੁਕੋ ਕੇ ਰੱਖਿਆ ਹੋਇਆ ਸੀ। ਉੱਥੇ ਹੀ ਇਸ ਘਟਨਾ ਦੇ ਤਾਰ ਜਲਾਲਾਬਾਦ ਦੀ ਘਟਨਾ ਨਾਲ ਜੁੜੇ ਹੋਏ ਹੋਣ ਦਾ ਅੰਦੇਸ਼ਾ ਵੀ ਲਗਾਇਆ ਜਾ ਰਿਹਾ ਹੈ। ਫਿਰੋਜ਼ਪੁਰ ਅਤੇ ਲੁਧਿਆਣਾ ਦੀਆਂ ਪੁਲਸ ਟੀਮਾਂ ਵੱਲੋਂ ਜਿੱਥੇ ਮਿਲ਼ ਕੇ ਮੁਹਿੰਮ ਚਲਾਈ ਜਾ ਰਹੀ ਹੈ।
ਉਥੇ ਹੀ ਲੁਧਿਆਣਾ ਪੁਲਸ ਟੀਮ ਵੱਲੋਂ ਟਿਫਨ ਬੰਬ ਦੇ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਤੋਂ ਪੁੱਛਗਿੱਛ ਦੌਰਾਨ ਇਸ ਵਿਅਕਤੀ ਕੋਲ ਘਰ ਵਿਚ ਟਿਫਨ ਬੰਬ ਦਾ ਖੁਲਾਸਾ ਹੋਣ ਤੇ ਉਸ ਨੂੰ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ ਕਿ ਇਸ ਟਿਫਨ ਬੰਬ ਦਾ ਇਸਤੇਮਾਲ ਇਸ ਵਿਅਕਤੀ ਵੱਲੋਂ ਪਾਕਿਸਤਾਨੀ ਏਜੰਸੀ ਦੇ ਇਸ਼ਾਰੇ ਉੱਪਰ ਦੀਵਾਲੀ ਦੇ ਮੌਕੇ ਉਪਰ ਕਿਥੇ ਕੀਤਾ ਜਾਣਾ ਸੀ।
Previous Postਦੀਵਾਲੀ ਵਾਲੇ ਦਿਨ ਨੌਜਵਾਨ ਨੂੰ ਟਾਵਰ ਦੇ ਉਪਰ ਮਿਲੀ ਇਸ ਤਰਾਂ ਅਚਾਨਕ ਮੌਤ ਦੇਖ ਸਭ ਦੇ ਉਡੇ ਹੋਸ਼
Next PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਏਸੇ ਹਫਤੇ ਹੋਵੇਗਾ ਇਹ ਕੰਮ