ਪੰਜਾਬ ਚ ਇਥੇ ਵਾਪਰਿਆ ਅਜਿਹਾ ਅਜੀਬ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਜਿਥੇ ਵਾਹਨ ਚਾਲਕਾਂ ਨੂੰ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਪੰਜਾਬ ਤੋਂ ਘੱਟ ਕੀਤਾ ਜਾ ਸਕੇ। ਕਿਉਂਕਿ ਅਚਾਨਕ ਵਾਪਰਨ ਵਾਲੇ ਸੜਕ ਹਾਦਸਿਆਂ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹੇ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੂਰੀ ਸੁਰੱਖਿਆ ਦਾ ਇੰਤਜਾਮ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ। ਜਿੱਥੇ ਕੁਝ ਵਾਹਨ ਚਾਲਕਾਂ ਦੀ ਗਲਤੀ ਨਾਲ ਸੜਕ ਹਾਦਸੇ ਵਾਪਰਦੇ ਹਨ।

ਉਥੇ ਹੀ ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਰਤੀਆਂ ਜਾਂਦੀਆਂ ਹਨ ਅਣਗਹਿਲੀਆਂ ਦੇ ਚਲਦੇ ਹੋਏ ਭਿਆਨਕ ਸੜਕ ਹਾਦਸੇ ਵਾਪਰਦੇ ਹਨ। ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਇਥੇ ਅਜਿਹਾ ਅਜੀਬ ਹਾਦਸਾ ਵਾਪਰਿਆ ਹੈ ਕਿ ਵੇਖਣ ਵਾਲੇ ਵੀ ਹੈਰਾਨ ਹਨ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਵਿਚ ਜਿਥੇ ਬਹੁਤ ਸਾਰੇ ਹਾਦਸੇ ਵਾਹਨ ਚਾਲਕਾਂ ਦੀ ਗਲਤੀ ਨਾਲ ਵਾਪਰਦੇ ਹਨ, ਉਥੇ ਹੀ ਪ੍ਰਸ਼ਾਸਨ ਅਤੇ ਸਰਕਾਰ ਦੀ ਗਲਤੀ ਉਸ ਸਮੇਂ ਦੇਖੀ ਗਈ ਜਦੋਂ ਇਕ ਸੜਕ ਆਪਣੇ ਆਪ ਹੀ ਜ਼ਮੀਨ ਵਿਚ ਧਸ ਗਈ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਇਹ ਘਟਨਾ ਲੁਧਿਆਣਾ ਦੇ ਦੀਪ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਸੜਕ ਉਸ ਸਮੇਂ ਜ਼ਮੀਨ ਵਿੱਚ ਧਸ ਗਈ ਜਦੋਂ ਉਸ ਉਪਰ ਬੱਸ ਲੰਘ ਕੇ ਗਈ ਸੀ। ਜਦੋਂ ਬਸ ਇਸ ਸੜਕ ਉਪਰ ਦੀ ਗੁਜ਼ਰ ਰਹੀ ਸੀ, ਤਾਂ ਉਸ ਸਮੇਂ ਹੀ ਬਸ ਦੇ ਪਿਛੋਂ ਸੜਕ ਜ਼ਮੀਨ ਵਿੱਚ ਧੱਸ ਗਈ। ਉਸ ਸਮੇਂ ਪਿੱਛੋਂ ਐਕਟਿਵਾ ਤੇ ਆ ਰਹੇ ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜੋ ਜ਼ਮੀਨ ਵਿੱਚ ਧੱਸੀ ਹੋਈ ਸੜਕ ਦੇ ਵਿੱਚ ਡਿੱਗੇ। ਉਥੇ ਹੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਿੱਥੇ ਬੱਚੇ ਐਕਟਿਵਾ ਸਮੇਤ ਹੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ।

ਉਥੇ ਹੀ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਹੈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੀਪ ਨਗਰ ਇਲਾਕੇ ਵਿੱਚ ਵਾਪਰੇ ਇਸ ਹਾਦਸੇ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈ ਗਿਆ ਹੈ ਕਿਉਂਕਿ ਰਾਤ ਦੇ ਸਮੇਂ ਅਜਿਹਾ ਭਿਆਨਕ ਹਾਦਸਾ ਕਦੇ ਵੀ ਵਾਪਰ ਸਕਦਾ ਹੈ। ਇਸ ਲਈ ਮੁਹੱਲਾ-ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਤੁਰੰਤ ਹੀ ਠੀਕ ਕਰਵਾਇਆ ਜਾਵੇ।