ਆਈ ਤਾਜ਼ਾ ਵੱਡੀ ਖਬਰ
ਹਾਦਸਾ ਸ਼ਬਦ ਬੇਸ਼ਕ ਛੋਟਾ ਜਿਹਾ ਸ਼ਬਦ ਹੈ ਪਰ ਜੇਕਰ ਇਹ ਹਾਦਸਾ ਕਿਤੇ ਵਾਪਰ ਜਾਵੇ ਤਾਂ ਕਈ ਤਰ੍ਹਾਂ ਦੀ ਤਬਾਹੀ ਕਰ ਦਿੰਦਾ ਹੈ । ਹਾਦਸਾ ਕਿਸੇ ਵੀ ਸਮੇਂ , ਕਿਸੇ ਵੀ ਥਾਂ ਤੇ ਕਿਸੇ ਵੀ ਵਿਅਕਤੀ ਦੇ ਨਾਲ ਵਾਪਰ ਸਕਦਾ ਹੈ । ਜਦੋਂ ਵੀ ਇਹ ਹਾਦਸਾ ਵਾਪਰਦਾ ਹੈ ਆਪਣੇ ਨਾਲ ਕਈ ਵੱਡੀਆਂ ਬਿਪਤਾ ਲੈ ਕੇ ਆਉਂਦਾ ਹੈ । ਹਰ ਰੋਜ਼ ਇਹ ਹਾਦਸੇ ਕਿਸੇ ਨਾ ਕਿਸੇ ਰੂਪ ਵਿੱਚ ਵਾਪਰਦੇ ਹਨ । ਕਦੇ ਸਡ਼ਕੀ ਹਾਦਸਿਆਂ ਦਾ ਰੂਪ ਧਾਰ ਕੇ ਇਹ ਹਾਦਸੇ ਕਈ ਲੋਕਾਂ ਦੀਆਂ ਜਾਨਾਂ ਲੈਂਦੇ ਨੇ ਤੇ ਕਦੇ ਅਣਹੋਣੀਆਂ ਅਤੇ ਅਣਗਹਿਲੀਆਂ ਦਾ ਰੂਪ ਧਾਰ ਕੇ ਕਈ ਤਰ੍ਹਾਂ ਦੀ ਤਬਾਹੀ ਕਰ ਜਾਂਦੀਆਂ ਕਰ ਦਿੰਦੇ ਹਨ । ਇਹ ਹਾਦਸੇ ਤਾਂ ਏਨੇ ਜ਼ਿਆਦਾ ਭਿਆਨਕ ਹੁੰਦੇ ਹਨ ਕੀ ਕਈ ਵਾਰ ਇਨ੍ਹਾਂ ਹਾਦਸਿਆਂ ਨੂੰ ਦੇਖ ਕੇ ਸਾਡੀ ਰੂਹ ਤੱਕ ਕੰਬ ਉੱਠਦੀ ਹੈ ।
ਹਰ ਰੋਜ਼ ਇਨ੍ਹਾਂ ਹਾਦਸਿਆਂ ਦੌਰਾਨ ਦੇਸ਼ ਭਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਆਪਣੀ ਜਾਨ ਦੇ ਰਿਹਾ ਹੈ । ਕੁਝ ਹਾਦਸੇ ਤਾਂ ਅਜਿਹੇ ਹੁੰਦੇ ਹਨ ਜੋ ਦਿਲ ਨੂੰ ਝਿੰਜੋੜ ਕੇ ਰੱਖ ਦਿੰਦੇ ਹਨ ਤੇ ਅਜਿਹਾ ਹੀ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਤੋਂ ।ਫਗਵਾੜਾ ਦੇ ਨਜ਼ਦੀਕੀ ਪਿੰਡ ਖੁਰਮਪੁਰ ਵਿਖੇ ਇਕ ਨੌਜਵਾਨ ਦੇ ਲਈ ਹਾਦਸਾ ਏਨਾ ਭਿਆਨਕ ਰੂਪ ਲੈ ਕੇ ਆਇਆ ਕਿ ਉਸ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਫਗਵਾੜਾ ਦੇ ਨਜ਼ਦੀਕੀ ਪਿੰਡ ਖੁਰਮਪੁਰ ਵਿਖੇ ਖੇਤਾਂ ਵਿੱਚ ਬਿਜਲੀ ਦੀ ਡਿੱਗੀ ਹੋਈ ਤਾਰ ਦੀ ਲਪੇਟ ਵਿਚ ਆਉਣ ਕਾਰਨ ਇਕ ਗਰੀਬ ਪਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਇਹ ਮ੍ਰਿਤਕ ਪਰਵਾਸੀ ਮਜ਼ਦੂਰ ਬਹੁਤ ਹੀ ਗਰੀਬ ਸੀ ਅਤੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ । ਪਰ ਕੁਦਰਤ ਨੇ ਇਕ ਅਜਿਹੀ ਅਣਹੋਣੀ ਉਸ ਦੇ ਨਾਲ ਵਾਪਰ ਦਿੱਤੀ , ਜਿਸ ਦੇ ਚਲਦੇ ਉਸ ਦੀ ਮੌਤ ਤੱਕ ਹੋ ਗਈ । ਇਹ ਨੌਜਵਾਨ ਸਵੇਰੇ ਆਪਣੇ ਘਰ ਚੋਂ ਕੰਮ ਕਰਨ ਦੇ ਲਈ ਖੇਤਾਂ ਵਿੱਚ ਗਿਆ ਸੀ । ਪਰ ਖੇਤਾਂ ਦੇ ਵਿੱਚ ਪਈ ਬਿਜਲੀ ਦੀ ਤਾਰ ਜਿਸ ਦੇ ਵਿੱਚ ਕਰੰਟ ਸੀ ਤੇ ਇਸ ਤਾਰ ਦੀ ਲਪੇਟ ਵਿਚ ਆਉਣ ਦੇ ਕਾਰਨ ਇਸ ਪਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ ।
ਮ੍ਰਿਤਕ ਦੀ ਪਛਾਣ ਵਕੀਲ ਕੁਮਾਰ ਪੁੱਤਰ ਹਰਿੰਦਰ ਪਾਸਵਾਨ ਵਾਸੀ ਪਿੰਡ ਖੁਰਮਪੁਰ, ਫਗਵਾੜਾ ਦੇ ਰੂਪ ਵਿਚ ਹੋਈ ਹੈ। ਜਦੋਂ ਪਰਿਵਾਰ ਨੂੰ ਇਸ ਦਰਦਨਾਕ ਹਾਦਸੇ ਬਾਰੇ ਪਤਾ ਚੱਲਿਆ ਤੇ ਪਰਿਵਾਰ ਤਾਂ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਪਰਿਵਾਰ ਦੇ ਵੱਲੋਂ ਇਸ ਨੂੰ ਬਿਜਲੀ ਵਿਭਾਗ ਦੀ ਅਣਗਹਿਲੀ ਦੱਸੀ ਜਾ ਰਹੀ ਹੈ ਤੇ ਪਿੰਡ ਅਤੇ ਪਰਿਵਾਰ ਦੇ ਵਲੋ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ਹੈ ।
Previous Postਚਾਵਾਂ ਨਾਲ ਸਕੂਲ ਪੜ੍ਹਨ ਗਏ ਵਿਦਿਆਰਥੀ ਨੂੰ ਇਸ ਤਰਾਂ ਨਾਲ ਨਾਲ ਲੈ ਗਈ ਮੌਤ , ਇਲਾਕੇ ਚ ਛਾਇਆ ਸੋਗ
Next Postਪੰਜਾਬ ਚ ਘਰ ਦੇ ਅੰਦਰ 17 ਸਾਲਾਂ ਦੀ ਕੁੜੀ ਨੇ ਖੁਦ ਇਸ ਤਰਾਂ ਚੁਣੀ ਦਰਦਨਾਕ ਮੌਤ – ਤਾਜਾ ਵੱਡੀ ਖਬਰ