ਆਈ ਤਾਜ਼ਾ ਵੱਡੀ ਖਬਰ
ਭਾਰਤ ਵਿੱਚ ਅਤੇ ਕਰੋਨਾ ਦੇ ਦੌਰੇ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋਣ ਕਾਰਨ ਬੇਰੁਜਗਾਰੀ ਦੇ ਚਲਦੇ ਹੋਏ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ। ਉੱਥੇ ਹੀ ਬਹੁਤ ਸਾਰੇ ਪਰਵਾਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਅਤੇ ਕਈ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਗਏ। ਉਥੇ ਹੀ ਕੁਝ ਅਜਿਹੇ ਬਿਜਨੈੱਸਮੈਨ ਵੀ ਹਨ ਅਤੇ ਕਈ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਵੱਲੋਂ ਪੈਸੇ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ ਅਤੇ ਉਸ ਦੀ ਜਾਣਕਾਰੀ ਮਿਲਣ ਤੇ ਹੀ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਲਈ ਆਮਦਨ ਕਰ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਂਚ ਕੀਤੀ ਜਾਂਦੀ ਹੈ।
ਤਾਂ ਜੋ ਅਜਿਹੇ ਕੰਮ ਕਰਨ ਵਾਲੇ ਲੋਕਾਂ ਨੂੰ ਠੱਲ੍ਹ ਪਾਈ ਜਾ ਸਕੇ। ਬਹੁਤ ਸਾਰੇ ਲੋਕ ਆਪਣੇ ਕੰਮ ਦੇ ਹਿਸਾਬ ਨਾਲ ਟੈਕਸ ਵੀ ਅਦਾ ਨਹੀਂ ਕਰਦੇ। ਹੁਣ ਇੱਕ ਘਰ ਦੇ ਅੰਦਰ ਅਲਮਾਰੀ ਵਿੱਚੋਂ 142 ਕਰੋੜ ਰੁਪਏ ਮਿਲੇ ਹਨ ਜਿਸ ਨੂੰ ਦੇਖ ਕੇ ਹੋਸ਼ ਉੱਡ ਗਏ ਹਨ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਵੱਲੋਂ ਕਰੀਬ 50 ਥਾਵਾਂ ਉਪਰ 6 ਸੂਬਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਜਿਸ ਤਰ੍ਹਾਂ ਹੈਦਰਾਬਾਦ ਦੀ ਇੱਕ ਹੇਟੇਰੋਫਾਰਮਾ ਕੰਪਨੀ ਉੱਪਰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਛਾਪਾ ਮਾਰਿਆ ਗਿਆ ਸੀ।
ਜਿੱਥੇ ਇਸ ਕੰਪਨੀ ਵੱਲੋਂ ਵਧੇਰੇ ਕਰਕੇ ਵਿਦੇਸ਼ੀ ਕੰਪਨੀਆਂ ਨਾਲ ਕੰਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਯੂ ਐਸ ਏ, ਦੁਬਈ, ਯੂਰਪ ਅਤੇ ਹੋਰ ਅਫ਼ਰੀਕੀ ਦੇਸ਼ ਸ਼ਾਮਲ ਹਨ। ਉੱਥੇ ਹੀ ਇਸ ਕੰਪਨੀ ਦੇ ਘਰ ਵਿੱਚ ਇੱਕ ਕਮਰੇ ਦੀ ਅਲਮਾਰੀ ਵਿੱਚੋਂ ਪ੍ਰਾਪਤ ਹੋਈ ਕੈਸ਼ ਨੂੰ ਦੇਖ ਕੇ ਇਨਕਮ ਟੈਕਸ ਦੇ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਕਿਉ ਕੇ ਘਰ ਵਿਚ ਭਾਰੀ ਗਿਣਤੀ ਵਿਚ ਕੈਸ਼ ਬਰਾਮਦ ਕੀਤਾ ਗਿਆ। ਉੱਥੇ ਹੀ ਇਸ ਕੰਪਨੀ ਤੇ ਭਾਰਤੀ ਸਟੇਟ ਬੈਂਕ ਦੇ ਲਾਕਰਾਂ ਵਿੱਚ ਵੀ ਕਾਫੀ ਪੈਸਾ ਲੁਕਾ ਕੇ ਰੱਖੇ ਹੋਣ ਦੀ ਖਬਰ ਸਾਹਮਣੇ ਆਈ ਹੈ।
ਘਰ ਦੀ ਅਲਮਾਰੀ ਵਿੱਚੋਂ ਪ੍ਰਾਪਤ ਹੋਈ ਕੈਸ਼ ਦੀ ਕੀਮਤ 142 ਕਰੋੜ ਰੁਪਏ ਦੱਸੀ ਗਈ ਹੈ। ਜੋ ਘਰ ਦੇ ਵਿਚ ਹੀ ਬਣੀ ਹੋਈ ਅਲਮਾਰੀ ਦੇ ਬਣਾਏ ਗਏ ਬਕਸਿਆਂ ਵਿੱਚ ਰੱਖਿਆ ਹੋਇਆ ਸੀ। ਉੱਥੇ ਹੀ ਵੱਖ-ਵੱਖ ਜਗ੍ਹਾ ਤੇ ਮਾਰੇ ਗਏ ਛਾਪਿਆਂ ਦੌਰਾਨ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਹਨ। ਅਤੇ ਬਹੁਤ ਸਾਰੇ ਲੋਕਾਂ ਦੇ ਅਜਿਹੇ ਹੀ ਬੈਂਕ ਲਾਕਰ ਵੀ ਮਿਲੇ ਹਨ ਅਤੇ ਕਈ ਜਗ੍ਹਾ ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਜ਼ਬਤ ਵੀ ਕੀਤਾ ਗਿਆ ਹੈ। ਕੁਝ ਕੰਪਨੀਆਂ ਵੱਲੋਂ ਕੀਤੀ ਜਾਂਦੀ ਗੜਬੜੀ ਦੇ ਮਾਮਲੇ ਵੀ ਸਾਹਮਣੇ ਆਏ ਹਨ।
Home ਤਾਜਾ ਖ਼ਬਰਾਂ ਇਥੇ ਘਰ ਦੇ ਅੰਦਰ ਅਲਮਾਰੀ ਚੋ 142 ਕਰੋੜ ਮਿਲੇ ਏਦਾਂ , ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ
Previous Postਵਿਦੇਸ਼ ਜਾਣ ਦੇ ਸ਼ੌਕੀਨਾਂ ਲਈ ਆਈ ਇਹ ਵੱਡੀ ਖਬਰ – ਹੁਣ ਹੋ ਗਿਆ ਇਹ ਕੰਮ ਸ਼ੁਰੂ, ਲੋਕਾਂ ਚ ਖੁਸ਼ੀ
Next Postਪੁਲਸ ਨੇ ਬੰਦੇ ਨੂੰ ਦਿੱਤੀ 51 ਸਾਲ ਪਹਿਲਾ ਗਵਾਚੀ ਅਚਾਨਕ ਲੱਭ ਕੇ ਕੀਤੀ ਵਾਪਿਸ ਇਹ ਚੀਜ ਸਾਰੀ ਦੁਨੀਆਂ ਤੇ ਹੋ ਗਈ ਚਰਚਾ