ਹੁਣੇ ਹੁਣੇ ਹੋਇਆ ਹਵਾਈ ਜਹਾਜ ਕਰੈਸ਼ ਕਈਆਂ ਦੀ ਹੋਈ ਮੌਕੇ ਤੇ ਮੌਤ ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜ਼ਾ ਵੱਡੀ ਖਬਰ 

ਹਾਦਸਾ ਕਿਸੇ ਦੇ ਨਾਲ ਵੀ, ਕਿਸੇ ਵੀ ਸਮੇਂ ਤੇ ਕਿਸੇ ਵੀ ਥਾਂ ਤੇ ਵਾਪਰ ਸਕਦਾ ਹੈ । ਹਰ ਰੋਜ਼ ਕਈ ਹਾਦਸੇ ਵਾਪਰਦੇ ਹਨ । ਜਿਨ੍ਹਾਂ ਹਾਦਸਿਆਂ ਦੌਰਾਨ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਇਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸੇ ਸਡ਼ਕੀ ਹਾਦਸਿਆਂ ਦੇ ਨਾਲ ਸਬੰਧਤ ਹੁੰਦੇ ਹਨ । ਸੜਕੀ ਹਾਦਸੇ ਉਸ ਸਮੇਂ ਵਾਪਰਦੇ ਹਨ ਜਦੋਂ ਅਸੀਂ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ । ਬੇਸ਼ੱਕ ਹਾਦਸਾ ਸ਼ਬਦ ਕੁਝ ਕੁ ਸ਼ਬਦਾਂ ਦੇ ਜੋੜ ਤੇ ਮੇਲ ਨਾਲ ਬਣਿਆ ਹੈ , ਪਰ ਜਦੋਂ ਇਹ ਹਾਦਸਾ ਕਿਤੇ ਵੀ ਵਾਪਰਦਾ ਹੈ ਤਾਂ ਕਈ ਵੱਡੀਆਂ ਮੁਸੀਬਤਾਂ ਖਡ਼੍ਹੀਆਂ ਕਰ ਦਿੰਦਾ ਹੈ ।

ਕੁਝ ਹਾਦਸੇ ਤਾਂ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਰੂਹ ਤੱਕ ਕੰਬ ਉੱਠਦੀ ਹੈ । ਅਜਿਹੇ ਕੀ ਇਕ ਹਾਦਸੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ।ਇਹ ਰੂਹ ਕੰਬਾਊ ਹਾਦਸਾ ਅੱਜ ਸਵੇਰੇ ਰੂਸ ਦੇ ਵਿੱਚ ਵਾਪਰਿਆ । ਜਿੱਥੇ ਇਕ ਜਹਾਜ਼ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ ਦੌਰਾਨ 16 ਦੇ ਕਰੀਬ ਯਾਤਰੀਆਂ ਦੀ ਮੌਤ ਹੋ ਗਈ । ਇਹ ਜਹਾਜ਼ ਟਾਟਰਸਤਾਨ ਗਣਰਾਜ ਦੇ ਕੋਲ ਹਾਦਸਾਗ੍ਰਸਤ ਹੋਇਆ ਤੇ ਜਦੋਂ ੲਿਹ ਜਹਾਜ਼ ਹਾਦਸਾਗ੍ਰਸਤ ਹੋਇਆ ਤਾਂ ਇਸ ਦੇ ਵਿੱਚ ਕੁੱਲ 23 ਯਾਤਰੀ ਮੌਜੂਦ ਸਨ । ਇਸ ਹਾਦਸੇ ਬਾਰੇ ਜਾਣਕਾਰੀ ਮਿਲਦੇ ਸਾਰ ਹੀ ਮੌਕੇ ਤੇ ਬਚਾਅ ਟੀਮਾਂ ਪਹੁੰਚੀਆਂ ਜਿਨ੍ਹਾਂ ਦੇ ਵਲੋਂ 7 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ।

ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਜਹਾਜ਼ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵੱਜ ਕੇ 30 ਮਿੰਟ ਦੇ ਕਰੀਬ ਵਾਪਰਿਆ । ਤੇ ਮੌਕੇ ਤੇ ਇਸ ਹਾਦਸੇ ਦੌਰਾਨ ਕੁੱਲ 16 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ । ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਚਾਰੇ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ । ਉੱਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਹੈ ਕਿ ਇਸ ਹਾਦਸੇ ਵਿੱਚ ਕੁੱਲ 16 ਲੋਕਾਂ ਨੇ ਦਮ ਤੋੜ ਦਿੱਤਾ ਹੈ। ਮੰਤਰਾਲੇ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਤੋਂ ਟੁਕੜਿਆਂ ਦੇ ਵਿੱਚ ਬੁਰੀ ਤਰ੍ਹਾਂ ਵੰਡ ਕੇ ਨੁਕਸਾਨਿਆ ਗਿਆ ਹੈ ।

ਐਮਰਜੈਂਸੀ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਚਾਅ ਟੀਮਾ ਦੀ ਵੱਲੋਂ ਕੁੱਲ 7 ਲੋਕਾਂ ਨੂੰ ਇਸ ਹਾਦਸੇ ਦੌਰਾਨ ਜ਼ਿੰਦਾ ਬਾਹਰ ਕੱਢ ਲਿਆ ਗਿਆ ਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ । ਜਿਨ੍ਹਾਂ ਵਿਚੋਂ ਇਕ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ । ਅਤੇ ਡਾਕਟਰਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਉਸ ਦੀ ਜਾਨ ਬਚਾਈ ਜਾ ਸਕੀ । ਉੱਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਜਹਾਜ਼ ਰੂਸੀ ਫੌਜ ਅਤੇ ਜਲ ਸੈਨਾ ਦੀ ਮੱਦਦ ਕਰਨ ਵਾਲੇ ਇਕ ਸਵੈਮਸੇਵੀ ਸੰਗਠਨ ਦਾ ਹੈ । ਇਸ ਪੂਰੇ ਮਾਮਲੇ ਸਬੰਧੀ ਰੂਸੀ ਅਧਿਕਾਰੀ ਬਰੀਕੀ ਨਾਲ ਜਾਂਚ ਕਰ ਰਹੇ ਹਨ ।