ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵਿਚ ਇਸ ਸਮੇਂ ਜੋਅ ਬਾਈਡੇਨ ਦੀ ਸਰਕਾਰ ਹੈ । ਜੋ ਬਾਈਡੇਨ ਨੇ 2020 ਦੀਆਂ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਹਰਾ ਕੇ ਅਮਰੀਕਾ ਦੀ ਸੱਤਾ ਹਾਸਲ ਕੀਤੀ ਸੀ । ਹਾਲਾਂਕਿ ਡੋਨਾਲਡ ਟਰੰਪ ਦੇ ਵੱਲੋਂ ਵੋਟਾਂ ਦੇ ਵਿੱਚ ਧਾਦਾਲੀ ਨੂੰ ਲੈ ਕੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਸਨ । ਪਰ ਫਿਰ ਵੀ ਸਰਕਾਰ ਜੋ ਬਾੲਡੇਨ ਦੀ ਹੀ ਅਮਰੀਕਾ ਵਿੱਚ ਬਣੀ । ਉਥੇ ਹੀ 6 ਜਨਵਰੀ ਨੂੰ ਅਮਰੀਕੀ ਰਾਜਧਾਨੀ ਕੈਪੀਟਲ ਇਮਾਰਤ ਵਿੱਚ ਹੋਏ ਦੰਗਿਆਂ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਖਾਤਾ ਮੁਅੱਤਲ ਕਰ ਦਿੱਤਾ ਗਿਆ ਸੀ । ਜਿਸ ਦੇ ਚਲਦੇ ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰਿਡਾ ਦੇ ਇਕ ਫੈਡਰਲ ਜੱਜ ਨੂੰ ਆਪਣਾ ਟਵਿੱਟਰ ਖਾਤਾ ਮੁੜ ਤੋਂ ਬਹਾਲ ਕਰਨ ਦੀ ਅਪੀਲ ਕੀਤੀ ਹੈ ।
ਇਸ ਲਈ ਟਰੰਪ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਮਿਆਮੀ ਵਿੱਚ ਅਮਰੀਕੀ ਡਿਸਟ੍ਰਿਕ ਕੋਟ ਵਿੱਚ ਟਵਿੱਟਰ ਅਤੇ ਇਸ ਦੀ ਸੀ ਆਈ ਓ ਜ਼ੈਕ ਡਾਰਸੀ ਦੇ ਵਿਰੁੱਧ ਮੁੱਢਲੇ ਹੁਕਮ ਜਾਰੀ ਕਰਨ ਦੀ ਮੰਗ ਕਰਦੇ ਹੋਏ ਇੱਕ ਮਤਾ ਦਾਇਰ ਕਰਵਾਇਆ ਹੈ । ਉਨ੍ਹਾਂ ਦੀ ਆਪਣੀ ਕੋਰਟ ਵਿਚ ਦਾਇਰ ਦਲੀਲ ਦੇ ਵਿੱਚ ਕਿਹਾ ਹੈ ਕਿ ਟਰੰਪ ਨੂੰ ਉਨ੍ਹਾਂ ਦੇ ਪਹਿਲੇ ਸੋਧ ਅਧਿਕਾਰਾਂ ਦੀ ਉ-ਲੰ-ਘ-ਣਾ ਵਿੱਚ ਸੈਂਸਰ ਕਰ ਰਿਹਾ ਹੈ । ਦੱਸਣਯੋਗ ਹੈ ਕਿ ਟਰੰਪ ਕਿ ਟਵਿੱਟਰ ,ਟਰੰਪ ਨੂੰ ਉਨ੍ਹਾਂ ਦੇ ਪਹਿਲੇ ਸੋਧ ਅਧਿਕਾਰਾਂ ਦੀ ਉਲੰਘਣਾ ਵਿੱਚ ਸੈਂਸਰ ਕਰ ਰਿਹਾ ਹੈ। ਟਰੰਪ ਦੇ ਪੈਰੋਕਾਰਾਂ ਦੁਆਰਾ ਕੈਪੀਟਲ ਇਮਾਰਤ ‘ਤੇ ਹਮਲਾ ਕਰਨ ਦੇ ਕੁੱਝ ਦਿਨਾਂ ਬਾਅਦ ਟਵਿੱਟਰ ਨੇ ਟਰੰਪ ਦੇ ਖਾਤੇ ‘ਤੇ ਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਸੀ।
ਟਵਿੱਟਰ ਨੂੰ ਟਰੰਪ ਦੁਆਰਾ ਹੋਰ ਹਿੰਸਾ ਭੜਕਾਉਣ ਦਾ ਡਰ ਸੀ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦਾ ਟਵਿੱਟਰ ਅਕਾੳੂਂਟ ਕਾਫੀ ਲੰਬੇ ਸਮੇਂ ਤੋਂ ਬੰਦ ਸੀ । ਜਿਸ ਦੇ ਚਲਦੇ ਹੁਣ ਉਨ੍ਹਾਂ ਦੇ ਵਲੋਂ ਅਰਜ਼ੀ ਦਾਇਰ ਕੀਤੀ ਗਈ ਹੈ ਕਿ ਉਨ੍ਹਾਂ ਦਾ ਖਾਤਾ ਮੁੜ ਤੋਂ ਬਹਾਲ ਕੀਤਾ ਜਾਵੇ । ਜਿਕਰਯੋਗ ਹੈ ਕੀ ਪਾਬੰਦੀ ਤੋਂ ਪਹਿਲਾਂ, ਟਰੰਪ ਦੇ ਟਵਿੱਟਰ ‘ਤੇ ਲਗਭਗ 89 ਮਿਲੀਅਨ ਫਾਲੋਅਰਜ਼ ਸਨ। ਕਾਫੀ ਲੰਬੇ ਸਮੇਂ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਬੰਦ ਸੀ ।
ਜਿਸ ਦੇ ਚਲਦੇ ਹੁਣ ਉਨ੍ਹਾਂ ਦੇ ਵੱਲੋਂ ਅਰਜ਼ੀ ਪਾ ਕੇ ਉਨ੍ਹਾਂ ਦਾ ਖਾਤਾ ਮੁੜ ਤੋਂ ਬਹਾਲ ਕਰਨ ਦੀ ਅਪੀਲ ਕੀਤੀ ਗਈ ਹੈ । ਟਰੰਪ ਨੂੰ ਫੇਸਬੁੱਕ ਅਤੇ ਗੂਗਲ ਦੇ ਯੂਟਿਊਬ ਅਕਾਊਂਟ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਫੇਸਬੁੱਕ ਦੀ ਪਾਬੰਦੀ 7 ਜਨਵਰੀ, 2023 ਤੱਕ ਚੱਲੇਗੀ, ਜਿਸ ਤੋਂ ਬਾਅਦ ਕੰਪਨੀ ਮੁਅੱਤਲੀ ਦੀ ਸਮੀਖਿਆ ਕਰੇਗੀ ਜਦਕਿ ਯੂਟਿਊਬ ਦੀ ਪਾਬੰਦੀ ਅਨਿਸ਼ਚਿਤ ਹੈ। ਸੂਹੇ ਵੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਡੋਨਾਲਡ ਟਰੰਪ ਦੇ ਉਹ ਅਕਾਉਂਟ ਮੁੜ ਤੋਂ ਬਹਾਲ ਹੋਣਗੇ ਜਿਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ।
Previous Postਕਨੇਡਾ ਚ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਇਲਾਕੇ ਚ ਹਵਾਈ ਜਹਾਜ ਹੋਇਆ ਕਰੇਸ਼ ਛਾਇਆ ਸੋਗ – ਤਾਜਾ ਵੱਡੀ ਖਬਰ
Next Postਰਾਧਾ ਸਵਾਮੀ ਡੇਰਾ ਬਿਆਸ ਤੋਂ ਆਈ ਇਹ ਵੱਡੀ ਤਾਜਾ ਖਬਰ – ਸਾਰੇ ਪਾਸੇ ਹੋ ਗਈ ਚਰਚਾ