ਹੁਣੇ ਹੁਣੇ ਇੰਡੀਆ ਚ ਕਾਰਾਂ ਬਾਈਕ ਆਦਿ ਵਹੀਕਲ ਚਲਾਉਣ ਵਾਲਿਆਂ ਲਈ ਹੋ ਗਿਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਹਰ ਘਰ ਵਿੱਚ ਅੱਜ ਵਾਹਨ ਮੌਜੂਦ ਹਨ ਉਥੇ ਹੀ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵਾਹਨਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸ ਨਾਲ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਲੋਕਾਂ ਦੇ ਵਾਹਨਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕਈ ਤਰਾਂ ਦੇ ਨਿਯਮ ਲਾਗੂ ਕੀਤੇ ਗਏ ਹਨ। ਜਿਸ ਵਿਚ ਉਨ੍ਹਾਂ ਦੇ ਵਾਹਨ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਚੋਰੀ ਹੋਣ ਦਾ ਡਰ ਵੀ ਨਹੀਂ ਰਹਿੰਦਾ। ਸਰਕਾਰ ਵੱਲੋਂ ਵਾਹਨਾਂ ਨਾਲ ਸਬੰਧਤ ਅਤੇ ਵਾਹਨ ਚਾਲਕਾਂ ਲਈ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਮੇਂ ਸਮੇਂ ਤੇ ਤਬਦੀਲੀ ਕੀਤੀ ਜਾਂਦੀ ਹੈ।

ਜਿਸ ਬਾਰੇ ਸਰਕਾਰ ਵੱਲੋਂ ਆਏ ਦਿਨ ਕੋਈ ਨਾ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਹੁਣ ਭਾਰਤ ਵਿਚ ਕਾਰਾਂ, ਬਾਈਕ ਚਲਾਉਣ ਵਾਲਿਆਂ ਲਈ ਇਕ ਵੱਡਾ ਐਲਾਨ ਹੋ ਗਿਆ ਹੈ। ਲੋਕਾਂ ਦੀਆਂ ਮੁਸੀਬਤਾਂ ਅਤੇ ਆਰਥਿਕ ਮੰਦੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਨਿਯਮਾਂ ਵਿਚ ਕੁਝ ਸਮੇਂ ਦੀ ਛੋਟ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਆਰਥਿਕ ਤੌਰ ਤੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਕੇਂਦਰ ਸਰਕਾਰ ਵੱਲੋਂ ਹੁਣ ਦਸਤਾਵੇਜ਼ਾਂ ਦੀ ਵੈਲੇਡਿਟੀ ਬਦਲਣ ਦੇ ਸਮੇਂ ਸੀਮਾ ਵਿੱਚ ਇੱਕ ਮਹੀਨੇ ਦਾ ਵਾਧਾ ਕੀਤਾ ਗਿਆ ਹੈ।

ਜਿੱਥੇ ਇਹ ਸਮੇਂ ਸੀਮਾ 30 ਸਤੰਬਰ ਨੂੰ ਖਤਮ ਹੋਣ ਜਾ ਰਹੀ ਸੀ ਉਥੇ ਹੀ ਇਸ ਵਿੱਚ ਇੱਕ ਮਹੀਨੇ ਦਾ ਵਾਧਾ ਕਰਕੇ ਇਸ ਦੀ ਆਖਰੀ ਤਰੀਕ 31 ਅਕਤੂਬਰ ਤੱਕ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਇਹ ਫੈਸਲਾ ਮੋਟਰ ਵਹੀਕਲ ਐਕਟ 1988 ਤੇ ਸੈਟਰਲ ਮੋਟਰ ਵਹਿਕਲ ਰੂਲਜ਼ 1989 ਦੇ ਅਧਾਰ ਤੇ ਹੀ ਦਸਤਾਵੇਜ਼ਾਂ ਦੇ ਅਧਾਰ ਤੇ ਹੀ ਵੈਲੀਡਿਟੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਕਿਉਂਕਿ ਕਰੋਨਾ ਦੇ ਦੌਰ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ।

ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਟਰਾਂਸਪੋਰਟ ਮੰਤਰਾਲੇ ਵੱਲੋਂ ਵਾਹਨ ਚਾਲਕਾਂ ਲਈ ਇਹ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਕਈ ਵਾਰ ਸਮੇਂ ਸੀਮਾ ਨੂੰ ਅੱਗੇ ਵਧਾਇਆ ਗਿਆ ਹੈ। ਜਿਸ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ ਤੇ ਹੁਣ ਵਾਹਨ ਚਾਲਕ ਆਪਣੇ ਵਾਹਨ ਨਾਲ ਜੁੜੇ ਹੋਏ ਦਸਤਾਵੇਜ਼ ਨੂੰ 31 ਅਕਤੂਬਰ ਤੱਕ ਰੀਨਿਊ ਕਰਵਾ ਸਕਦੇ ਹਨ।