ਹਿਮਾਚਲ ਚ ਫਿਰ ਮੱਚੀ ਤਬਾਹੀ ਫਟਿਆ ਬਦਲ, ਪਈਆਂ ਭਾਜੜਾਂ – ਬਚਾਅ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿੱਥੇ ਦੁਨੀਆਂ ਵਿੱਚ ਪਹਿਲਾਂ ਹੀ ਕਰੋਨਾ ਦੀ ਮਹਾਂਮਾਰੀ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜੇ ਤੱਕ ਦੁਨੀਆਂ ਉਸ ਤੋਂ ਉਭਰ ਨਹੀਂ ਸਕੀ ਹੈ। ਓਥੇ ਦੇ ਆਏ ਦਿਨ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫਤਾਂ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਰੋਨਾ ਹੜ੍ਹ, ਭੂਚਾਲ , ਸਮੁੰਦਰੀ ਤੂਫ਼ਾਨ, ਅਸਮਾਨੀ ਬਿਜਲੀ, ਜ਼ਮੀਨ ਖਿਸਕਣ ,ਬੱਦਲ ਫਟਣ, ਭਿਆਨਕ ਬਿਮਾਰੀਆਂ, ਅਤੇ ਸੜਕ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ।

ਇਥੇ ਕੁਦਰਤੀ ਆਫਤਾਂ ਦੇ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਹੁਣ ਕੁਦਰਤ ਨੇ ਇਕ ਵਾਰ ਫਿਰ ਹਿਮਾਚਲ ਵਿਚ ਤਬਾਹੀ ਮਚਾਈ ਹੈ ਜਿੱਥੇ ਬੱਦਲ ਫਟਣ ਕਾਰਨ ਭਾਜੜਾ ਪੈ ਗਈਆਂ ਹਨ ਅਤੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਬਹੁਤ ਸਾਰੇ ਹਾਦਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਇੱਕ ਵਾਰ ਫਿਰ ਤੋਂ ਹਿਮਾਚਲ ਦੇ ਕੁੱਲੂ ਜ਼ਿਲੇ ਵਿਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ।

ਜਿੱਥੇ ਮੌਸਮ ਦੀ ਤਬਦੀਲੀ ਕਾਰਨ ਭਾਰੀ ਬਰਸਾਤ ਹੋਣ ਕਾਰਨ ਹਾਦਸੇ ਵਾਪਰਦੇ ਹਨ ਉਥੇ ਬਾਲਾਗੜ੍ਹ ਵਿਚ ਬੱਦਲ ਫਟਣ ਕਾਰਨ ਹੜ੍ਹ ਆ ਗਿਆ ਹੈ ਜਿਥੇ 20 ਕਿਲੋਮੀਟਰ ਖੇਤਰ ਤੱਕ ਭਾਰੀ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦਾ ਅਸਰ ਖੇਤੀ ਉੱਪਰ ਦੇਖਿਆ ਜਾ ਰਿਹਾ ਹੈ ਜਿਥੇ ਦਾਲਾਂ ,ਮੱਕੀ ਅਤੇ ਮਟਰ ਦੀ ਖੇਤੀ ਹੜ੍ਹ ਵਿੱਚ ਘਿਰ ਗਈ ਹੈ।

ਉੱਥੇ ਹੀ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਬਦਲ ਫਟਣ ਦੇ ਕਾਰਨ 22 ਸਤੰਬਰ ਨੂੰ ਵਾਪਰੀ ਇਸ ਘਟਨਾ ਦੇ ਵਿਚ ਰੋਹਚਲਾ – ਫਨੋਟੀ- ਜੁਹਾਦ ਵਿੱਚ ਸੜਕ ਦੇ ਬਹੁਤ ਸਾਰੇ ਰਸਤੇ ਖਤਮ ਹੋ ਗਏ ਹਨ। ਉੱਥੇ ਦੀ ਪੰਚਾਇਤ ਵੱਲੋਂ ਦੱਸਿਆ ਗਿਆ ਹੈ ਕਿ ਫਨੋਤੀ ਵਿੱਚ ਬੱਦਲ ਫਟਣ ਦੀ ਦੂਜੀ ਵਾਰੀ ਇਹ ਘਟਨਾ ਵਾਪਰ ਗਈ ਹੈ। ਜਿੱਥੇ ਬੱਦਲ ਫਟਣ ਕਾਰਨ ਹੜ੍ਹ ਆ ਗਏ ਹਨ ਉਥੇ ਹੀ ਹੜਾ ਦੇ ਮਲਬੇ ਹੇਠ ਸੇਬ ਦੀ ਫਸਲ ਵੀ ਕਾਫੀ ਹੱਦ ਤੱਕ ਨਸ਼ਟ ਹੋ ਗਈ ਹੈ।