ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਮਾੜੀ ਖਬਰ ਦਰਜਨਾਂ ਲੋਕੀ ਫਸੇ ਮੌਤ ਦੇ ਮੂੰਹ ਚ – ਬਚਾਅ ਕਾਰਜ ਜੋਰਾਂ ਤੇ ਜਾਰੀ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ , ਇਸ ਦੇ ਚੱਲਦਿਆਂ ਆਮ ਲੋਕਾਂ ਦਾ ਜਨਜੀਵਨ ਬਹੁਤ ਪ੍ਰਭਾਵਤ ਹੋਇਆ ਹੈ । ਜਿੱਥੇ ਕਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਉੱਥੇ ਹੀ ਬੀਤੇ ਕੁਝ ਦਿਨਾਂ ਤੋਂ ਕੁਦਰਤੀ ਆਫ਼ਤਾਂ ਨੇ ਵੀ ਆਪਣਾ ਬਹੁਤ ਕਹਿਰ ਵਖਾਇਆ । ਇਨ੍ਹਾਂ ਕੁਦਰਤੀ ਆਫ਼ਤਾਂ ਦੇ ਕਾਰਨ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ । ਇਸੇ ਵਿਚਕਾਰ ਹੁਣ ਇੱਕ ਵੱਡੀ ਵਿਪਤਾ ਕਨੇਡਾ ਦੇ ਵਿੱਚ ਵਾਪਰ ਚੁੱਕੀ ਹੈ । ਦਰਅਸਲ ਕਨੇਡਾ ਦੀ ਉੱਤਰੀ ਉਂਟਾਰੀਓ ਦੇ ਵਿਚ ਕੁਝ ਨੇ ਤਕਨੀਕੀ ਕਾਰਨਾਂ ਦੇ ਕਾਰਨ ਇਕ ਖਦਾਨ ਦਾ ਰਾਸਤਾ ਬੰਦ ਹੋ ਗਿਆ , ਜਿਸ ਕਾਰਨ ਅੰਦਰ ਜਾਣ ਵਾਲਾ ਇਹ ਰਸਤਾ ਪੁੁਰੀ ਤਰਾ ਦੇ ਮਾਲ ਲਾਕ ਹੋ ਗਿਆ ।

ਜਿਸ ਵਜਾ ਇਸ ਖਦਾਨ ਦੇ ਵਿੱਚ ਪੂਰੇ ਚੌਵੀ ਘੰਟਿਆਂ ਤਕ 39 ਕਰਮਚਾਰੀ ਜੋ ਕਿ ਇਸ ਕੰਪਨੀ ਦੇ ਵਿਚ ਕੰਮ ਕਰਦੇ ਸਨ ਉਹ ਫਸ ਗਏ । ਜਿਸ ਦੇ ਚੱਲਦੇ ਕੰਪਨੀ ਦੇ ਵਿਚ ਹਫੜਾ ਦਫੜੀ ਮੱਚ ਗਈ ਤੇ ਮੌਕੇ ਤੇ ਬਚਾਅ ਟੀਮਾਂ ਨੂੰ ਸੱਦਿਆ ਗਿਆ ਜਿਨ੍ਹਾਂ ਦੇ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਬਾਹਰ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ । ਉੱਥੇ ਹੀ ਮਾਈਨਿੰਗ ਕੰਪਨੀ ਬੇਲ ਨੇ ਕਿਹਾ ਹੈ ਕਿ ਬਚਾਅ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਹੈ ਤੇ ਬਚਾਅ ਟੀਮਾਂ ਓਂਟਾਰੀਓ ਦੇ ਸਡਬਰੀ ਤੋਂ ਨੌੰ ਸੌ ਮੀਟਰ ਅਤੇ ਬਾਰਾਂ ਸੌ ਮੀਟਰ ਪੱਛਮ ਦੇ ਵਿਚਕਾਰ ਸਥਿਤ ਖਦਾਨ ਦੇ ਕਰਮਚਾਰੀਆਂ ਤਕ ਪਹੁੰਚ ਗਈਆਂ ਹਨ ।

ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਹੈ ਕਿ ਫਸੇ ਹੋਏ ਲੋਕਾਂ ਦੇ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਅਜੇ ਤੱਕ ਪ੍ਰਾਪਤ ਨਹੀਂ ਹੋਈ । ਉਨ੍ਹਾਂ ਦੱਸਿਆ ਕਿ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਰਾਤ ਤਕ ਉਨ੍ਹਾਂ ਨੂੰ ਬਾਹਰ ਕੱਢ ਲਿਆ ਜਾਵੇਗਾ । ਉੱਥੇ ਹੀ ਇਸ ਕੰਪਨੀ ਦੇ ਕਰਮਚਾਰੀਆਂ ਨੂੰ ਭੋਜਨ ਪਦਾਰਥ, ਦਵਾਈਆਂ ਅਤੇ ਖਾਣ ਪੀਣ ਦਾ ਸਾਰਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ । ਬੈਲ ਨੇ ਦੱਸਿਆ ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਬੀਤੇ ਦਿਨੀਂ ਖਦਾਨ ਦੇ ਅੰਦਰ ਭੇਜੀ ਜਾ ਰਹੀ ਸਕੂਪ ਬਾਲਟੀ ਅਲੱਗ ਹੋ ਗਈ ਅਤੇ ਜਿਸ ਕਾਰਨ ਖਦਾਨ ਦੀ ਦਾ ਐਂਟਰੀ ਗੇਟ ਬੰਦ ਹੋ ਗਿਆ ਅਤੇ ਬਹੁਤ ਸਾਰੇ ਮਜ਼ਦੂਰ ਇਸ ਖਦਾਨ ਦੇ ਵਿੱਚ ਹੀ ਫਸ ਗਏ ।

ਮੌਕੇ ਤੇ ਬਚਾਅ ਟੀਮਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ । ਉੱਥੇ ਹੀ ਸਾਰਿਆਂ ਦੇ ਵੱਲੋਂ ਉਮੀਦਾਂ ਜਤਾਈਆਂ ਜਾ ਰਿਹਾ ਹੈ ਕਿ ਖਦਾਨ ਦੇ ਵਿੱਚ ਚੋਂ ਮਜ਼ਦੂਰ ਫਸੇ ਹੋਏ ਨੇ ਉਨ੍ਹਾਂ ਨੂੰ ਜਲਦ ਹੀ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ ।