ਆਈ ਤਾਜ਼ਾ ਵੱਡੀ ਖਬਰ
ਅਸੀਂ ਸਾਰੇ ਆਪਣੇ ਪੈਸਿਆਂ ਨੂੰ ਜ਼ਿਆਦਾਤਰ ਬੈਂਕ ਦੇ ਵਿੱਚ ਰੱਖਣਾ ਸੁਰੱਖਿਅਤ ਮੰਨਦੇ ਹਾਂ । ਘਰਾਂ ਦੇ ਵਿੱਚ ਅੱਸੀ ਸਿਰਫ ਜ਼ਰੂਰਤ ਦੇ ਪੈਸੇ ਹੀ ਰੱਖ ਕੇ ਬਾਕੀ ਪੈਸੇ ਆਪਣੇ ਬੈਂਕਾਂ ਦੇ ਵਿੱਚ ਰੱਖਣਾ ਪਸੰਦ ਕਰਦੇ ਹਾਂ । ਕਿਉਂਕਿ ਬੈਂਕ ਹੀ ਇਕ ਅਜਿਹੀ ਥਾਂ ਹੁੰਦੀ ਹੈ ਜਿੱਥੇ ਅਸੀਂ ਸਾਰੇ ਆਪਣੇ ਪੈਸੇ ਨੂੰ ਰੱਖਣ ਦੀ ਸਭ ਤੋਂ ਸੁਰੱਖਿਅਤ ਥਾਂ ਮੰਨਦੇ ਹਾਂ । ਪਰ ਜਦੋਂ ਵੀ ਬੈਂਕਿੰਗ ਦੇ ਨਾਲ ਜੁੜੇ ਕਿਸੇ ਕੰਮ ਦੇ ਵਿੱਚ ਬਦਲਾਅ ਕਰਨੇ ਪੈਂਦੇ ਹਨ ਤਾਂ ਬੈਂਕ ਉਨ੍ਹਾਂ ਨੂੰ ਮਹੀਨੇ ਦੀ ਪਹਿਲੀ ਤਰੀਕ ਨੂੰ ਲਾਗੂ ਕਰਦੇ ਹਨ । ਅਜਿਹਾ ਹੀ ਇਕ ਵੱਡਾ ਬਦਲਾਅ ਅਕਤੂਬਰ ਦੀ ਇੱਕ ਤਰੀਕ ਨੂੰ ਹੋਣ ਵਾਲਾ ਹੈ । ਇਕ ਬੈਂਕ ਨਹੀਂ , ਦੋ ਬੈਂਕ ਨਹੀਂ , ਸਗੋਂ ਪੂਰੀਆਂ ਤਿੰਨ ਬੈਂਕਾਂ ਦੇ ਵਿੱਚ ਇਹ ਵੱਡਾ ਬਦਲਾਅ ਹੋਵੇਗਾ ਤੇ ਉਨ੍ਹਾਂ ਬੈਂਕਾਂ ਦੇ ਨਾਲ ਜੁੜੇ ਲੋਕਾਂ ਦੇ ਲਈ ਪਹਿਲਾਂ ਹੀ ਚਿਤਾਵਨੀ ਹੈ ਕੀ ਉਹ ਇੱਕ ਅਕਤੂਬਰ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਖਤਮ ਕਰ ਲੈਣ । ਨਹੀਂ ਤਾਂ ਉਨ੍ਹਾਂ ਨੂੰ ਬਾਅਦ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਹ ਬੈਂਕ ਹੈ ਇਲਾਹਾਬਾਦ ਬੈਂਕ , ਆਰਟੀਐਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ।
ਇਨ੍ਹਾਂ ਤਿੰਨਾਂ ਬੈਂਕਾਂ ਦੇ ਨਾਲ ਜੁੜੇ ਹੋਏ ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਬੈਂਕ ਦੀ ਪੁਰਾਣੀ ਚੈੱਕ ਬੁੱਕ ਦੀ ਜਗ੍ਹਾ ਨਵੀਂ ਚੈੱਕ ਚੈੱਕ ਬੁੱਕ , ਬੈਂਕ ਤੋਂ ਪ੍ਰਾਪਤ ਕਰ ਲੈਣ। ਕਿਉਂਕਿ ਇਕ ਅਕਤੂਬਰ ਤੋਂ ਬਾਅਦ ਇਹ ਬੈਂਕ ਉਨ੍ਹਾਂ ਦੀ ਪੁਰਾਣੀ ਚੈੱਕ ਬੁੱਕ ਬੇਕਾਰ ਜਾ ਅਵੈਧ ਘੋਸ਼ਿਤ ਕਰ ਦੇਵੇਗਾ । ਇਸ ਦੇ ਪਿਛਲੇ ਦਾ ਇਹੀ ਕਾਰਨ ਹੈ ਕਿ ਇਲਾਹਾਬਾਦ ਬੈਂਕ ਦ ਇੰਡੀਅਨ ਬੈਂਕ ਅਤੇ ਆਰਟੀਕਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਰਲੇਵਾ ਹੋ ਗਿਆ ਹੈ ।
ਇੰਡੀਅਨ ਬੈਂਕ ਨੇ ਇਲਾਹਾਬਾਦ ਬੈਂਕ ਦੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਅਸੁਵਿਧਾ ਤੋਂ ਬਚਣ ਦੇ ਲਈ ਨਵੀਂ ਚੈੱਕ ਬੁੱਕ ਲਈ ਅਰਜ਼ੀ ਦੇਣ । ਉਥੇ ਹੀ ਇਸ ਪੂਰੇ ਬਦਲਾਅ ਸਬੰਧੀ ਟਵਿਟਰ ਅਕਾਊਂਟ ਤੇ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਬੈਂਕ ਨੇ ਇਕ ਟਵੀਟ ਦੇ ਜ਼ਰੀਏ ਲਿਖਿਆ ਹੈ ਕਿ ਇਲਾਹਾਬਾਦ ਬੈਂਕ ਦੇ ਗਾਹਕ ਨਵੀਂ ਚੈੱਕਬੁੱਕ ਮੰਗਵਾ ਕੇ ਇੰਡੀਅਨ ਬੈਂਕ ਦੇ ਨਾਲ ਬੈਂਕਿੰਗ ਸਹੂਲਤਾਂ ਦਾ ਨਿਰਵਿਘਨ ਲਾਭ ਲੈ ਸਕਦੇ ਹਨ । ਕਿਉਂਕਿ ਇੱਕ ਅਕਤੂਬਰ ਤੋਂ ਪੁਰਾਣੀਆਂ ਚੈੱਕ ਬੁੱਕਸ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ।
ਸੋ ਉਨ੍ਹਾਂ ਲੋਕਾਂ ਦੀ ਇੱਕ ਬਹੁਤ ਵੱਡੀ ਖ਼ਬਰ ਹੈ ਜੋ ਇਨ੍ਹਾਂ ਤਿੰਨਾਂ ਬੈਂਕਾਂ ਦੇ ਨਾਲ ਜੁੜੇ ਹੋਏ ਹਨਵ। ਕਿਉਂਕਿ ਇਨ੍ਹਾਂ ਬੈਂਕਾਂ ਦੇ ਨਾਲ ਜੁੜੇ ਗਾਹਕਾਂ ਨੂੰ ਇੱਕ ਅਕਤੂਬਰ ਤੋਂ ਪਹਿਲਾਂ ਪਹਿਲਾਂ ਆਪਣੀ ਪੁਰਾਣੀ ਚੈੱਕ ਬੁੱਕ ਦੀ ਜਗ੍ਹਾ ਹੁਣ ਨਵੀਂ ਚੈੱਕਬੁੱਕ ਲੈਣੀ ਪਵੇਗੀ ਕਿਉਂਕਿ ਪੁਰਾਣੀ ਚੈੱਕ ਬੁੱਕ ਨੂੰ ਹੁਣ ਬੈਂਕ ਮਨਸੂਰ ਨਹੀਂ ਕਰੇਗਾ । ਜੇਕਰ ਇੱਕ ਅਕਤੂਬਰ ਤੋਂ ਬਾਅਦ ਕੋਈ ਗਾਹਕ ਆਪਣੀ ਪੁਰਾਣੀ ਚੈੱਕ ਬੁੱਕ ਬੈਂਕ ਦੇ ਵਿੱਚ ਲੈ ਕੇ ਜਾਂਦਾ ਹੈ ਤਾਂ ਉਸ ਦੇ ਚੱਲਦੇ ਉਸ ਨੂੰ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
Previous Postਹੁਣੇ ਹੁਣੇ ਭਾਰਤ ਬੰਦ ਦੌਰਾਨ ਦਿੱਲੀ ਤੋਂ ਆ ਗਈ ਇਹ ਵੱਡੀ ਖਬਰ ਮੋਦੀ ਸਰਕਾਰ ਪਈ ਸੋਚਾਂ ਚ
Next Post1 ਲੱਖ ਭਾਰਤੀ ਲੋਕਾਂ ਨੂੰ ਕੰਮ ਲਈ ਸਦ ਰਿਹਾ ਇਹ ਦੇਸ਼ – ਬਾਹਰ ਜਾਣ ਦੇ ਸ਼ੌਕੀਨਾਂ ਨੂੰ ਲੱਗ ਗਈ ਮੌਜ