ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ ਇਸਦੇ ਚਲਦੇ ਪੂਰੀ ਦੁਨੀਆਂ ਹੀ ਇਸ ਦੇ ਨਾਲ ਪੂਰੀ ਤਰ੍ਹਾਂ ਨਾਲ ਪ੍ਰਭਾਵਤ ਹੈ । ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੀ ਪੜ੍ਹਾਈ ਤੇ ਵੀ ਇਸ ਕਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ । ਬੇਸ਼ੱਕ ਬੱਚਿਆਂ ਦੀਆਂ ਆਨਲਾਈਨ ਪੜ੍ਹਾਈਆਂ ਚੱਲ ਰਹੀਆਂ ਸੀ , ਪਰ ਇਸਦੇ ਬਾਵਜੂਦ ਵੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ । ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਦੇ ਹੋਏ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ । ਪਰ ਜਿਵੇਂ ਜਿਵੇਂ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ,ਉਸ ਦੇ ਚਲਦੇ ਹੁਣ ਬੱਚਿਆਂ ਦੇ ਸਕੂਲ ਖੁੱਲ੍ਹ ਚੁੱਕੇ ਨੇ , ਤੇ ਬੱਚਿਆਂ ਦੇ ਪੇਪਰ ਵੀ ਸਕੂਲਾਂ ਦੇ ਵਿੱਚ ਹੋ ਰਹੇ ਹਨ ।
ਇਸ ਵਿਚਕਾਰ ਹੁਣ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਲੈ ਕੇ ਜ਼ਰੂਰੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਹੁਣ ਬੋਰਡ ਦੇ ਬੱਚਿਆਂ ਦੇ ਫਸਟ ਟਰਮ ਦੇ ਪੇਪਰ ਲੈਣ ਦਾ ਅੈਲਾਨ ਕਰ ਦਿੱਤਾ ਗਿਆ ਹੈ । ਪਰ ਹੁਣ ਪ੍ਰੈਕਟੀਕਲ ਪੇਪਰ ਨਹੀਂ ਹੋਣਗੇ । ਜ਼ਿਕਰਯੋਗ ਹੈ ਕੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਸਿੱਖਿਆ ਨੀਤੀ ਤਹਿਤ ਵਿਦਾਇਕ ਸੈਸ਼ਨ ਨੂੰ ਦੋ ਹਿੱਸਿਅਾਂ ਦੇ ਵਿੱਚ ਵੰਡਣ ਤੋਂ ਬਾਅਦ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ।
ਇਸ ਦੇ ਚਲਦੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਰਧਾਰਿਤ ਸਿਲੇਬਸ ਦੇ ਆਧਾਰ ਤੇ ਹੁਣ ਪਹਿਲੇ ਕ੍ਰਮ ਦੀ ਪ੍ਰੀਖਿਆ ਨਵੰਬਰ ਦਸੰਬਰ ਤੇ ਵਿੱਚ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ । ਦੂਸਰੇ ਟਰਮ ਦੀ ਪ੍ਰੀਖਿਆ ਫਰਵਰੀ ਮਾਰਚ ਦੇ ਵਿੱਚ ਹੋਵੇਗੀ । ਇਸ ਸਬੰਧੀ ਬੋਰਡ ਨੇ ਆਪਣਾ ਸਾਰਾ ਸਿਲੇਬਸ ਵੰਡ ਦਿੱਤਾ ਹੈ । ਨਾਲ ਹੀ ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਮਾਡਲ ਪ੍ਰਸ਼ਨ ਪੱਤਰ ਵੀ ਤਿਆਰ ਹੋ ਚੁੱਕੇ ਹਨ । ਸਾਰੀ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ।
ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਪਿਛਲੇ ਸਾਲ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਹੋਇਆ ਸੀ ਤੇ ਬੱਚਿਆਂ ਨੇ ਆਫਲਾਈਨ ਹੀ ਪੇਪਰ ਦਿੱਤੇ ਸੀ । ਜਿਸ ਤੋਂ ਬਾਅਦ ਹੁਣ ਜਿਵੇਂ ਜਿਵੇਂ ਹੁਣ ਮਹਾਂਮਾਰੀ ਦਾ ਪ੍ਰਕੋਪ ਘਟ ਰਿਹਾ ਹੈ ਉਸ ਦੀ ਚਲਦੇ ਹੁਣ ਬੱਚਿਆਂ ਦੀਆਂ ਆਫਲਾਈਨ ਪੜ੍ਹਾਈਆਂ ਹੋ ਰਹੀਆਂ ਹਨ ਤੇ ਆਫਲਾਈਨ ਪੇਪਰ ਵੀ ਲਏ ਜਾ ਰਹੇ ਹਨ। ਇਸੇ ਵਿਚਕਾਰ ਹੁਣ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ।
Previous Postਕਰਲੋ ਘਿਓ ਨੂੰ ਭਾਂਡਾ : ਪੰਜਾਬ ਚ ਪੁਲਸ ਨੂੰ ਇਥੇ ਇੱਕ ਘਰੇ ਜਮੀਨ ਦੇ ਥਲੇ ਮਿਲਿਆ ਇਹ ਗੁਪਤ ਟਿਕਾਣਾ – ਤਾਜਾ ਵੱਡੀ ਖਬਰ
Next Postਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ 28 ਸਤੰਬਰ ਨੂੰ ਕਰਨ ਗਏ ਇਹ ਕੰਮ – ਤਾਜਾ ਵੱਡੀ ਖਬਰ