ਕਨੇਡਾ ਜਾਣ ਦੇ ਸ਼ੌਕੀਨਾਂ ਲਈ ਆਈ ਇਹ ਵੱਡੀ ਤਾਜਾ ਖਬਰ – ਹੁਣ ਹੋ ਗਿਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦੇ ਚੱਲਦੇ ਹੋਏ ਜਿਥੇ ਪਿਛਲੇ ਸਾਲ ਤੋਂ ਹੀ ਭਾਰਤ ਵਿੱਚ ਅੰਤਰ ਰਾਸ਼ਟਰੀ ਹਵਾਈ ਉਡਾਨਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਸੀ। ਉਥੇ ਹੀ ਹਵਾਈ ਉਡਾਨਾਂ ਦੇ ਉਪਰ ਪਾਬੰਧੀ ਲਗਾਏ ਜਾਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਾਰੇ ਦੇਸ਼ਾ ਵੱਲੋ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਸਰਹੱਦਾਂ ਉਪਰ ਸਖਤੀ ਨਾਲ ਪਾਬੰਦੀ ਲਗਾ ਦਿੱਤੀ ਗਈ ਸੀ। ਉਥੇ ਹੀ ਦੂਸਰੇ ਦੇਸ਼ਾਂ ਤੋਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਰੋਕ ਦਿੱਤਾ ਗਿਆ ਸੀ। ਭਾਰਤ ਵਿੱਚ ਕਰੋਨਾ ਦੇ ਵਧੇ ਕੇਸਾਂ ਅਤੇ ਡੈਲਟਾ ਵੈਰੀਐਂਟ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਤੇ ਅਣਮਿੱਥੇ ਸਮੇਂ ਲਈ ਰੋਕ ਲਗਾਈ ਗਈ ਸੀ।

ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਹੁਣ ਇਨ੍ਹਾਂ ਪਾਬੰਦੀਆਂ ਨੂੰ ਸਾਰੇ ਦੇਸ਼ਾਂ ਵੱਲੋਂ ਹਟਾਇਆ ਜਾ ਰਿਹਾ ਹੈ। ਹੁਣ ਕੈਨੇਡਾ ਜਾਣ ਦੇ ਸ਼ੌਕੀਨਾਂ ਲਈ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਜਿੱਥੇ ਇਹ ਐਲਾਨ ਹੋ ਗਿਆ ਹੈ। ਕੈਨੇਡਾ ਜਾਣ ਵਾਲੀਆਂ ਸਿੱਧੀਆਂ ਉਡਾਨਾ ਉਪਰ ਜਿੱਥੇ ਰੋਕ ਲਗਾਈ ਗਈ ਸੀ ਉੱਥੇ ਹੀ ਕੈਨੇਡਾ ਵੱਲੋਂ ਆਖਿਆ ਗਿਆ ਸੀ ਕਿ ਅਗਰ ਕਰੋਨਾ ਕੇਸਾਂ ਵਿਚ ਕਮੀ ਦੇਖੀ ਜਾਂਦੀ ਹੈ ਤਾਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆ ਉਡਾਣ ਨੂੰ 27 ਸਤੰਬਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।

ਪਹਿਲ ਵੀ ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੀਆ ਗਈਆਂ ਪਾਬੰਦੀਆਂ ਵਿੱਚ 26 ਸਤੰਬਰ ਤੱਕ ਵਾਧਾ ਕਰ ਦਿੱਤਾ ਸੀ। ਪਰ ਹੁਣ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੋਂ ਇਸ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਜਿੱਥੇ ਮੁੜ ਤੋਂ 27 ਸਤੰਬਰ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਉਥੇ ਹੀ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਕਰੋਨਾ ਟੈਸਟ ਦਿੱਲੀ ਏਅਰਪੋਰਟ ਤੇ ਬਣਾਏ ਗਏ ਟੈਸਟ ਸੈਂਟਰ ਤੋਂ ਕੀ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਹ ਟੈਸਟ ਦੀ ਰਿਪੋਰਟ 18 ਘੰਟੇ ਤੋ ਪੁਰਾਣੀ ਨਹੀਂ ਹੋਣੀ ਚਾਹੀਦੀ।

ਭਾਰਤ ਵਿੱਚ ਕਿਸੇ ਹੋਰ ਵੀ ਪ੍ਰਯੋਗਸ਼ਾਲਾ ਤੋਂ ਕਰਵਾਏ ਗਏ ਟੈਸਟ ਨੂੰ ਮਾਨਤਾ ਪ੍ਰਾਪਤ ਨਹੀਂ ਹੋਵੇਗੀ। ਉਹਨਾਂ ਯਾਤਰੀਆਂ ਨੂੰ ਉਡਾਨ ਭਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਰੋਨਾ ਪਾਬੰਦੀਆਂ ਦੇ ਨਾਲ ਹੀ ਹੁਣ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਨੂੰ 27 ਸਤੰਬਰ 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।