ਆਈ ਤਾਜ਼ਾ ਵੱਡੀ ਖਬਰ
ਜਿੱਥੇ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਲਗਾਤਾਰ ਹੀ ਮਨੁੱਖਾਂ ਦੇ ਵਲੋਂ ਕੁਦਰਤੀ ਤੱਤਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਕੁਦਰਤ ਵੀ ਮਨੁੱਖ ਨੂੰ ਉਸ ਦੇ ਕੀਤੇ ਕਰਮਾਂ ਦਾ ਫਲ ਦੇ ਰਹੀ ਹੈ । ਜਿੱਥੇ ਕੋਰੋਨਾ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ । ਉੱਥੇ ਹੀ ਬੀਤੇ ਕੁਝ ਦਿਨਾਂ ਤੋਂ ਕੁਦਰਤੀ ਆਫ਼ਤਾਂ ਦੇ ਕਾਰਨ ਬਹੁਤ ਸਾਰਾ ਨੁਕਸਾਨ ਹੋਇਆ ਹੈ । ਇਨ੍ਹਾਂ ਕੁਦਰਤੀ ਆਫ਼ਤਾਂ ਵਿਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਕਈ ਲੋਕਾਂ ਦੇ ਇਸ ਦੌਰਾਨ ਘਰ ਤਬਾਹ ਹੋ ਗਏ ਤੇ ਕਈਆਂ ਦੇ ਪਰਿਵਾਰ ਤਬਾਹ ਹੋ ਗਏ ।
ਇਸ ਵਿਚਕਾਰ ਹੁਣ ਕੁਦਰਤੀ ਦੀ ਕਰੋਪੀ ਨੇ ਇਕ ਵਾਰ ਫਿਰ ਤੋਂ ਭਿਆਨਕ ਰੂਪ ਧਾਰਦੇ ਹੋਏ ਦੁਨੀਆਂ ਦੇ ਇੱਕ ਦੇਸ਼ ਵਿੱਚ ਬਹੁਤ ਤਬਾਹੀ ਮਚਾਈ ਹੈ ।ਦਰਅਸਲ ਹੁਣ ਕੁਦਰਤ ਦੀ ਕਰੋਪੀ ਆਸਟ੍ਰੇਲੀਆ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ । ਆਸਟਰੇਲੀਆ ਦੇ ਮੈਲਬਰਨ ਸ਼ਹਿਰ ਦੇ ਵਿਚ ਜ਼ਬਰਦਸਤ ਭੂਚਾਲ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਸ ਭੂਚਾਲ ਦੇ ਕਾਰਨ ਬਹੁਤ ਸਾਰਾ ਮਾਲੀ ਨੁਕਸਾਨ ਹੋਇਆ ਹੈ । ਕਈ ਇਮਾਰਤਾਂ ਭਾਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ।
ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 6.0 ਦੱਸੀ ਜਾ ਰਹੀ ਹੈ । ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਭੂਚਾਲ ਦੇ ਕਾਰਨ ਆਸਟ੍ਰੇਲੀਆ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਦੇ ਨਾਲ ਭੂਚਾਲ ਨਾਲ ਕੰਬ ਉੱਠੇ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਅੱਜ ਸਵੇਰੇ ਤੜਕਸਾਰ ਛੇ ਵਜੇ ਆਸਟ੍ਰੇਲੀਆ ਤੇ ਫਿੱਚ ਇਹ ਭੂਚਾਲ ਆਇਆ ਹੈ ।ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਕਈ ਸੈਂਕੜੇ ਕਿਲੋਮੀਟਰ ਤਕ ਮਹਿਸੂਸ ਕੀਤੇ ਗਏ । ਇਸ ਭੂਚਾਲ ਤੋਂ ਬਾਅਦ ਬਹੁਤ ਸਾਰਾ ਮਾਲੀ ਨੁਕਸਾਨ ਹੋਇਆ ,ਪਰ ਅਜੇ ਤੱਕ ਜਾਨੀ ਨੁਕਸਾਨ ਬਾਰੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ।
ਜ਼ਿਕਰਯੋਗ ਹੈ ਕਿ ਭੂਚਾਲ ਦਾ ਕੇਂਦਰ ਮੈਲਬਰਨ ਤੋਂ ਕਰੀਬ ਦੋ ਸੌ ਕਿਲੋਮੀਟਰ ਉੱਤਰ ਪੂਰਬ ਚ ਵਿਕਟੋਰੀਆ ਸੂਬੇ ਦੇ ਮੈਨਸਫੀਲਡ ਨੇੜੇ ਦੱਸਿਆ ਜਾ ਰਿਹਾ ਹੈ । ਇਸ ਭੂਚਾਲ ਦੇ ਆਉਣ ਦੇ ਨਾਲ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
Previous Postਇਹਨਾਂ ਬੱਚਿਆਂ ਦੀ ਫੀਸ CBSE ਵਲੋਂ ਮਾਫ ਕਰਨ ਦਾ ਹੋ ਗਿਆ ਐਲਾਨ – ਆਈ ਤਾਜਾ ਵੱਡੀ ਖਬਰ
Next Postਅਚਾਨਕ ਪਏ ਮੀਂਹ ਨੇ ਵਧਾ ਦਿੱਤਾ ਪਾਣੀ ਦਾ ਪੱਧਰ ਖੋਲਣੇ ਪੈ ਗਏ ਫਲੱਡ ਗੇਟ – ਤਾਜਾ ਵੱਡੀ ਖਬਰ