ਪੰਜਾਬ ਪੁਲਸ ਚ ਭਰਤੀ ਹੋਏ ਮਾਪਿਆਂ ਦੇ ਇਕਲੋਤੇ ਪੁੱਤ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ ਇਲਾਕੇ ਚ ਛਾਇਆ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਅਜੇ ਕੋਰੋਨਾ ਦਾ ਕਹਿਰ ਪੂਰੀ ਤਰ੍ਹਾਂ ਦੇ ਨਾਲ ਥੰਮਿਆ ਨਹੀਂ ਸੀ, ਕਿ ਹੁਣ ਇਕ ਹੋਰ ਬੀਮਾਰੀ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ । ਜਿੱਥੇ ਕੋਰੋਨਾ ਦੇ ਚਲਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ।ਕਈਆਂ ਨੇ ਆਪਣੇ ਬੱਚੇ ਗੁਆ ਦਿੱਤੇ , ਕਈਆਂ ਨੇ ਆਪਣੇ ਮਾਪੇ ਗੁਆ ਦਿੱਤੇ ਤੇ ਕਈਆਂ ਨੇ ਆਪਣੇ ਭੈਣ ਭਰਾ ਗੁਆ ਦਿੱਤੇ । ਬੇਹੱਦ ਹੀ ਦਰਦਨਾਕ ਤੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਕੋਰੋਨਾ ਕਾਲ ਸਮੇਂ ਸਾਡੇ ਸਾਹਮਣੇ ਆਈਆਂ । ਹੁਣ ਇਸੇ ਵਿਚਕਾਰ ਇੱਕ ਹੋਰ ਅਜਿਹੀ ਬੀਮਾਰੀ ਪੰਜਾਬ ਵਿੱਚ ਫੈਲਣੀ ਸ਼ੁਰੂ ਹੋ ਚੁੱਕੀ ਹੈ , ਜਿਸ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ ।

ਇਸੇ ਬੀਮਾਰੀ ਦੇ ਕਾਰਨ ਅੱਜ ਮਾਪਿਆਂ ਦਾ ਇਕਲੌਤਾ ਪੁੱਤਰ ਇਸ ਜਹਾਨ ਤੋਂ ਸਦਾ ਸਦਾ ਦੇ ਲਈ ਮੌਤ ਦੀ ਨੀਂਦ ਸੌਂ ਗਿਆ ਹੈ । ਦਰਅਸਲ ਬਨੂਡ਼ ਨਜ਼ਦੀਕ ਪਿੰਡ ਮਨੌਲੀ ਸੂਰਤ ਦੇ 33 ਸਾਲਾ ਨੌਜਵਾਨ ਦੀ ਡੇਂਗੂ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ । ਜ਼ਿਕਰਯੋਗ ਹੈ ਕਿ ਮ੍ਰਿਤਕ ਜਿਨ੍ਹਾਂ ਦਾ ਨਾਮ ਪਰਮਿੰਦਰ ਸਿੰਘ ਵਿੱਕੀ ਦੱਸਿਆ ਜਾ ਰਿਹਾ ਹੈ । ਜੋ ਕਿ ਪੰਜਾਬ ਪੁਲੀਸ ਡੇਰਾਬੱਸੀ ਥਾਣਾ ਦੇ ਹੈੱਡ ਕਾਂਸਟੇਬਲ ਦੇ ਤੌਰ ਤੇ ਕੰਮ ਕਰਦੇ ਸਨ । ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਵਿੱਕੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ।

ਪਰਮਿੰਦਰ ਸਿੰਘ ਵਿੱਕੀ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਤੇ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪਰਮਿੰਦਰ ਸਿੰਘ ਵਿੱਕੀ ਨੂੰ ਕੁਝ ਦਿਨਾਂ ਤੋਂ ਡੇਂਗੂ ਦੀ ਸ਼ਿਕਾਇਤ ਦੱਸੀ ਜਾ ਰਹੀ ਸੀ । ਜੋ ਕਿ ਉਸ ਦੇ ਲਈ ਕਾਫੀ ਜਾਨਲੇਵਾ ਸਾਬਤ ਹੋਈ ਤੇ ਉਸ ਨੂੰ ਦੋ ਦਿਨ ਪਹਿਲਾਂ ਹੀ ਡੇਰਾਬੱਸੀ ਦੇ ਇਕ ਨਿਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ । ਜਿੱਥੇ ਕਿ ਉਸ ਦੀ ਮੌਤ ਹੋ ਗਈ ਹੈ ।

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਵਿਕੀ , ਜੋ ਕਿ ਪੰਜਾਬ ਪੁਲੀਸ ਵਿੱਚ ਬਤੌਰ ਕਾਂਸਟੇਬਲ ਦੇ ਤੌਰ ਤੇ ਭਰਤੀ ਹੋਇਆ ਸੀ । ਪਰਮਿੰਦਰ ਸਿੰਘ ਵਿੱਕੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ । ਇਸ ਦੌਰਾਨ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਉਨ੍ਹਾਂ ਦੇ ਪਿਤਾ ਦੇ ਵੱਲੋਂ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ ਗਈ । ਮਾਪਿਆਂ ਦੇ ਇਕਲੌਤੇ ਪੁੱਤਰ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਦੀ ਮੌਤ ਹੋ ਜਾਣ ਦੇ ਕਾਰਨ ਪਿੰਡ ਅਤੇ ਪਰਿਵਾਰ ਵਿਚ ਸਮੇਂ ਸੋਗ ਦੀ ਲਹਿਰ ਹੈ ।