ਆਈ ਤਾਜ਼ਾ ਵੱਡੀ ਖਬਰ
ਬੇਸ਼ਕ ਲੋਕਾਂ ਨੂੰ ਸੂਬਾ ਅਤੇ ਕੇਂਦਰ ਸਰਕਾਰ ਵਲੋਂ ਕੋਰੋਨਾ ਨਿਯਮਾਂ ਵਿਚ ਛੋਟ ਦਿੱਤੀ ਜਾ ਰਹੀ ਹੋਵੇ, ਪਰ ਕਈ ਅਜਿਹੇ ਨਿਯਮ ਵੀ ਬਣਾਏ ਜਾ ਰਹੇ ਹਨ ਜੋਕਿ ਲੋਕਾਂ ਉਤੇ ਬੋਝ ਵੀ ਪਾ ਰਹੇ ਹਨ। ਹਰ ਇਕ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਆਹ ਵਰਗੇ ਸੁੰਦਰ ਅਤੇ ਪਵਿੱਤਰ ਰਿਸ਼ਤੇ ਵਿਚ ਜੱਦ ਜੁੜਨ ਜਾ ਰਿਹਾ ਹੋਵੇ ਤਾਂ ਉਹ ਧੂਮ ਧਾਮ ਨਾਲ ਇਸ ਸਮਾਗਮ ਨੂੰ ਕਰਵਾਏ। ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਚੰਗੀ ਸੇਵਾ ਕੀਤੀ ਜਾ ਸਕੇ। ਪਰ ਹੁਣ ਵਿਆਹ ਸ਼ਾਦੀਆਂ ਵਾਲਿਆਂ ਲਈ ਇਕ ਅਜਿਹੀ ਖਬਰ ਕੇਂਦਰ ਸਰਕਾਰ ਵਲੋਂ ਆ ਗਈ ਹੈ, ਜਿਸ ਨਾਲ ਆਮ ਜਨਤਾ ਉੱਤੇ ਬੋਝ ਪੈਣਾ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਲੋਂ ਥੋੜੀ ਜਹੀ ਢਿੱਲ ਦਿੱਤੀ ਗਈ ਹੈ ਤਾਂ ਲੋਕਾਂ ਵਲੋਂ ਵੀ ਹੁਣ ਆਪਣੇ ਕੰਮ ਉਸੇ ਤਰੀਕੇ ਨਾਲ ਹੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਦਰਅਸਲ ਹੁਣ ਜੇਕਰ ਤੁਸੀ ਵਿਆਹ ਉੱਤੇ ਖ਼ਰਚਾ ਪੰਜ ਲੱਖ ਤੋਂ ਉੱਪਰ ਕਰਦੇ ਹੋ ਤਾਂ ਤੁਹਾਨੂੰ 96000 ਵਸਤੂ ਅਤੇ ਸੇਵਾ ਟੈਕਸ ਦੇਣਾ ਪਵੇਗਾ। ਜੀ ਹਾਂ GST ਤੁਹਾਨੂੰ ਹੁਣ ਭਰਨਾ ਪਏਗਾ। ਇਸ ਨਾਲ ਹੁਣ ਆਮ ਜਨਤਾ ਦੀ ਜੇਬ ਉੱਤੇ ਬੋਝ ਪੈਣਾ ਸ਼ੁਰੂ ਹੋ ਜਾਵੇਗਾ। ਬੇਸ਼ਕ ਲੋਕਾਂ ਵਲੋਂ ਕੋਰੋਨਾ ਵਿਚ ਵੀ ਵਿਆਹ ਸਮਾਗਮ ਕੀਤੇ ਗਏ ਹੋਣ,ਪਰ ਹੁਣ ਢਿੱਲ ਮਿਲਣ ਨਾਲ ਲੋਕਾਂ ਵਲੋਂ ਵਿਆਹ ਸਮਾਗਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਸ ਨਾਲ ਹੀ ਕੇਂਦਰ ਸਰਕਾਰ ਹੁਣ ਲੋਕਾਂ ਉਤੇ ਬੋਝ ਪਾਉਣ ਦੀ ਤਿਆਰੀ ਵੀ ਕਰ ਚੁੱਕੀ ਹੈ।
ਮੈਰਿਜ ਪੈਲੇਸ ਬੁੱਕ ਕਰਵਾਉਣਾ ਹੋਵੇ ਜਾਂ ਟੈਂਟ ਦਾ ਖਰਚਾ ਹੋਵੇ, ਹਰ ਉੱਤੇ ਹੁਣ ਸੇਵਾ ਅਤੇ ਵਸਤੂ ਟੈਕਸ ਲੱਗ ਰਿਹਾ ਹੈ ਜਿਸ ਨਾਲ ਆਮ ਲੋਕਾਂ ਉੱਤੇ ਬੋਝ ਵੱਧ ਰਿਹਾ ਹੈ। ਹੁਣ ਵਿਆਹ ਸਮਾਗਮ ਉਤੇ ਜੇਕਰ ਪੰਜ ਲੱਖ ਤੋਂ ਵੱਧ ਦਾ ਖਰਚ ਕੀਤਾ ਜਾਂਦਾ ਹੈ ਤਾਂ ਤੁਹਾਨੂੰ 96000 ਵਸਤੂ ਅਤੇ ਸੇਵਾ ਟੈਕਸ ਵੀ ਭਰਨਾ ਪਏਗਾ। ਇਹ ਖਬਰ ਆਉਣ ਤੋੰ ਬਾਅਦ ਲੋਕ ਹੁਣ ਵਿਆਹ ਸਮਾਗਮ ਵਿਚ ਖਰਚੇ ਵੀ ਹਿਸਾਬ ਨਾਲ ਕਰਨ ਲੱਗ ਗਏ ਹਨ ਤਾਂ ਜੋ ਉਹ ਸਰਕਾਰ ਦੇ ਇਸ ਨਵੇਂ ਨਿਯਮ ਤੋਂ ਬੱਚ ਸਕਣ। ਜਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਕਾਫ਼ੀ ਚੀਜਾਂ ਦੇ ਦਾਮ ਵੱਧ ਗਏ ਹਨ।
ਹੁਣ ਵਿਆਹ ਸਮੇਂ ਫੋਟੋਗ੍ਰਾਫੀ ਸਮੇਤ ਬਿਊਟੀ ਪਾਰਲਰਾਂ, ਕਪੜੇ ਖਰੀਦਣ ਦੇ ਨਾਲ ਨਾਲ ਗਹਿਣੇ ਵੀ ਮਹਿੰਗੇ ਭਾਅ ਉੱਤੇ ਖਰੀਦਣੇ ਪੈਣਗੇ। ਕਿਉਂਕਿ ਹਰ ਇਕ ਚੀਜ ਮਹਾਂਮਾਰੀ ਤੋਂ ਬਾਅਦ ਆਪਣੇ ਭਾਅ ਵਧਾ ਚੁੱਕੀ ਹੈ। ਇਸ ਨਾਲ ਹੁਣ ਆਮ ਪਰਿਵਾਰ ਨੂੰ ਵਿਆਹ ਸਮਾਗਮ ਦੌਰਾਨ ਇਕ ਲੱਖ ਤੋਂ ਉੱਪਰ ਹੀ ਖਰਚ ਕਰਨੇ ਪੈਣਗੇ। ਜਿਸ ਨਾਲ ਉਨ੍ਹਾਂ ਦੀ ਜੇਬ ਉੱਤੇ ਵੱਡਾ ਅਸਰ ਪੈਣ ਵਾਲਾ ਹੈ। ਆਮ ਪਰਿਵਾਰ ਲਈ ਇਹ ਹੁਣ ਇਕ ਵੱਡਾ ਝੱਟਕਾ ਹੈ ਅਤੇ ਇਕ ਸਮੱਸਿਆ ਵੀ। ਪਹਿਲਾਂ ਤੋਂ ਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਤੋਂ ਦੀ ਇਹ ਕੇਂਦਰ ਸਰਕਾਰ ਦਾ ਨਵਾਂ ਫਰਮਾਨ ਲੋਕਾਂ ਲਈ ਹੋਰ ਮੁਸ਼ਕਿਲ ਖੜੀ ਕਰ ਰਿਹਾ ਹੈ।
Previous Postਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਹੋ ਗਿਆ ਇਹ ਵੱਡਾ ਖੁਲਾਸਾ – ਤਾਜਾ ਵੱਡੀ ਖਬਰ
Next Postਜਹਾਜੇ ਚੜਨ ਤੋਂ ਪਹਿਲਾ ਮੁੰਡੇ ਨੂੰ ਮੌਤ ਲੈ ਗਈ ਨਾਲ – ਵਾਪਰਿਆ ਇਹ ਕਹਿਰ