ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਹੋਣ ਵਾਲੀ ਬਰਸਾਤ ਕਾਰਨ ਸਭ ਪਾਸੇ ਮੀਂਹ ਪੈਣ ਨਾਲ ਹਾਦਸੇ ਵਾਪਰਨ ਦੀਆਂ ਖਬਰਾਂ ਆ ਰਹੀਆਂ ਹਨ, ਜਿਨ੍ਹਾਂ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਰਸਾਤ ਕਾਰਨ ਜਿੱਥੇ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਡਿਗ ਰਹੀਆਂ ਹਨ ਉਥੇ ਹੀ ਪਹਾੜੀ ਖੇਤਰਾਂ ਵਿੱਚ ਢਿੱਗਾਂ ਡਿੱਗਣ ਕਾਰਨ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਉੱਥੇ ਹੀ ਪਹਾੜਾਂ ਵਿੱਚ ਜ਼ਮੀਨ ਖਿਸਕਣ ਕਾਰਨ ਕਈ ਸੜਕੀ ਮਾਰਗ ਵੀ ਬੰਦ ਹੋ ਗਏ ਹਨ। ਇਸ ਬਰਸਾਤ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਵਿਚ ਜਿੱਥੇ ਅਜਿਹੇ ਹਾਦਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਕਈ ਹੋਰ ਦੇਸ਼ਾਂ ਦੇ ਵਿਚ ਵੀ ਬਰਸਾਤ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ।
ਹੁਣ ਇੱਥੇ ਕ-ਹਿ-ਰ ਵਾਪਰਿਆ ਹੈ ਜਿੱਥੇ ਤਿੰਨ ਘਰਾਂ ਤੇ ਅਸਮਾਨੀ ਬਿਜਲੀ ਪੈਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਿੰਡ ਸੁਦੁਰਵਰਤੀ ਪਿੰਡ ਵਿੱਚ ਤਿੰਨ ਘਰਾਂ ਦੀ ਛੱਤ ਡਿੱਗਣ ਕਾਰਨ ਕਈ ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇਨ੍ਹਾਂ ਲੋਕਾਂ ਵਿੱਚ ਬੱਚੇ ਔਰਤਾਂ ਅਤੇ ਮਰਦ ਵੀ ਸ਼ਾਮਲ ਸਨ। ਘਰਾਂ ਦੀ ਛੱਤ ਡਿੱਗਣ ਕਾਰਨ ਵਾਪਰੇ ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਸਾਰਾ ਹਾਦਸਾ ਬਰਸਾਤੀ ਮੌਸਮ ਕਾਰਨ ਵਾਪਰਿਆ ਹੈ ਜਿਥੇ ਅਸਮਾਨੀ ਬਿਜਲੀ ਪੈਣ ਕਾਰਨ ਇਨ੍ਹਾਂ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਸਨ। ਉੱਥੇ ਹੀ ਦੱਸਿਆ ਗਿਆ ਹੈ ਕਿ ਮਲਬੇ ਹੇਠ ਆਏ ਲੋਕਾਂ ਨੂੰ ਤੁਰੰਤ ਹੀ ਲੋਕਾਂ ਅਤੇ ਬਚਾਓ ਦਲ ਦੇ ਕਰਮਚਾਰੀਆਂ ਵੱਲੋਂ ਮਲਬੇ ਹੇਠੋਂ ਕੱਢ ਕੇ ਇਲਾਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਹੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਮਰਦ ਔਰਤਾਂ ਅਤੇ ਬੱਚੇ ਸ਼ਾਮਲ ਹਨ।
ਉਥੇ ਹੀ ਪਾਕਿਸਤਾਨ ਦੇ ਕਈ ਖੇਤਰਾਂ ਵਿਚ ਬਰਸਾਤ ਅਤੇ ਬਿਜਲੀ ਪੈਣ ਦੀਆਂ ਘਟਨਾਵਾਂ ਨਾਲ ਕਈ ਹੋਰ ਜਗ੍ਹਾ ਤੇ ਵੀ ਹਾਦਸਿਆਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਹਨ।
Previous Postਆਖਰ ਹੋ ਗਈ ਓਹੀ ਗਲ੍ਹ ਜਿਸਦਾ ਸੀ ਸਭ ਨੂੰ ਡਰ – ਤਾਲੀਬਾਨ ਨੂੰ ਲੈ ਕੇ ਇੰਗਲੈਂਡ ਤੋਂ ਆਈ ਇਹ ਵੱਡੀ ਖਬਰ
Next Postਪੰਜਾਬ ਚ ਇਹਨਾਂ ਲੋਕਾਂ ਲਈ ਕੈਪਟਨ ਸਰਕਾਰ ਨੇ ਕਰਤਾ ਇਹ ਹੁਕਮ – ਲੱਗ ਗਈਆਂ ਮੌਜਾਂ