ਸਾਬਕਾ ਮੁੱਖ ਮੰਤਰੀ ਦੀ ਸਾਲੀ ਸੜਕ ਤੋਂ ਮਿਲੀ ਇਸ ਹਲਾਤ ਚ ,ਕਰਵਾਇਆ ਗਿਆ ਹਸਪਤਾਲ ਚ ਦਾਖਲ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੇ ਹਨ। ਪਰਿਵਾਰ ਵਿੱਚ ਹਰ ਇਨਸਾਨ ਜਿੱਥੇ ਰਿਸ਼ਤਿਆਂ ਨੂੰ ਇਕ-ਦੂਜੇ ਨਾਲ ਜੋੜ ਕੇ ਰੱਖਦਾ ਹੈ। ਉਥੇ ਹੀ ਕੁਝ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਰਿਸ਼ਤੇ ਆਪਣਿਆਂ ਤੋਂ ਦੂਰ ਹੋ ਜਾਂਦੇ ਹਨ। ਦੁਨੀਆ ਵਿੱਚ ਜਿੱਥੇ ਕੋਰੋਨਾ ਕਾਰਨ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਰਹੇ ਹਨ। ਉਥੇ ਹੀ ਦੇਸ਼ ਅੰਦਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਕਿਸੇ ਨਾ ਕਿਸੇ ਮੁਸ਼ਕਲ ਦੇ ਦੌਰ ਵਿੱਚੋਂ ਗੁਜ਼ਰਨ ਕਾਰਨ ਮਾਨਸਿਕ ਤਣਾਓ ਦੇ ਸ਼ਿਕਾਰ ਹੋ ਜਾਂਦੇ ਹਨ।

ਹੁਣ ਸਾਬਕਾ ਮੁੱਖ ਮੰਤਰੀ ਦੀ ਸਾਲੀ ਸੜਕ ਤੋਂ ਬਰਾਮਦ ਹੋਈ ਹੈ ਜਿਥੇ ਹੁਣ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੱਛਮੀ ਬੰਗਾਲ ਤੋਂ ਸਾਹਮਣੇ ਆਈ ਹੈ ਜਿੱਥੇ ਪੱਛਮੀ ਬੰਗਾਲ ਦੇ ਸਾਬਕਾ ਮੁਖ ਮੰਤਰੀ ਬੁੱਧਦੇਵ ਭੱਟਾਚਾਰੀਆ ਸਾਲੀ ਨੂੰ ਫੁੱਟਪਾਥ ਤੋਂ ਬਰਾਮਦ ਕੀਤਾ ਗਿਆ ਹੈ। ਉਸ ਦੀ ਹਾਲਤ ਨੂੰ ਵੇਖਦੇ ਹੋਏ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜਿੱਥੇ ਪਰਿਵਾਰ ਵੱਲੋਂ ਉਸ ਨੂੰ ਲੰਮੇ ਸਮੇਂ ਤੋ ਲੱਭਿਆ ਜਾ ਰਿਹਾ ਸੀ।

ਉੱਥੇ ਹੀ 5 ਸਤੰਬਰ ਨੂੰ ਮਨਾਏ ਗਏ ਅਧਿਆਪਕ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਦੀ ਸਾਲੀ ਈਰਾ ਬਾਸੂ ਦੇ ਕੁੱਝ ਵਿਦਿਆਰਥੀਆਂ ਵੱਲੋਂ ਉਸ ਤੱਕ ਪਹੁੰਚ ਕੀਤੀ ਗਈ ਸੀ ਅਤੇ ਉਸ ਦਾ ਸਨਮਾਨ ਕੀਤਾ ਗਿਆ। ਉਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਉਪਰ ਸਾਂਝੀਆਂ ਕੀਤੀਆਂ ਗਈਆਂ ਜਿਸ ਤੋਂ ਪਰਿਵਾਰਕ ਮੈਂਬਰਾਂ ਨੂੰ ਉਸਦੇ ਫੁੱਟਪਾਥ ਉੱਪਰ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ। ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਉਥੋਂ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਈਰਾ ਜਿੱਥੇ ਬਹੁਤ ਚੰਗੇ ਅਧਿਆਪਕਾਂ ਵਿੱਚੋਂ ਇੱਕ ਗਿਣੀ ਜਾਂਦੀ ਸੀ।

ਉਥੇ ਹੀ ਉਸ ਨੇ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਆਪਣੀ ਜ਼ਿੰਦਗੀ ਤਬਦੀਲ ਕਰ ਲਈ ਸੀ। ਜਿਸ ਵੱਲੋਂ ਗੰਦੇ ਕੱਪੜੇ ਪਉਣੇ ਸ਼ੁਰੂ ਕੀਤੇ ਗਏ ਅਤੇ ਕਾਲਜ ਵੀ ਨੰਗੇ ਪੈਰ ਆਉਣਾ ਸ਼ੁਰੂ ਕੀਤਾ ਗਿਆ ਸੀ। ਰਿਟਾਇਰਮੈਂਟ ਤੋਂ ਬਾਅਦ ਉਸ ਨੇ ਸਕੂਲ ਦੇ ਸਾਬਕਾ ਮੁੱਖ ਅਧਿਆਪਕਾ ਨਾਲ ਰਹਿਣਾ ਸ਼ੁਰੂ ਕੀਤਾ ਸੀ,ਉਸ ਹੀ ਅਧਿਆਪਕਾਂ ਵੱਲੋਂ ਹੀ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਫੁੱਟਪਾਥ ਉਪਰ ਰਹਿ ਰਹੀ ਸੀ ਅਤੇ ਸੇਵਾ ਮੁਕਤ ਹੋਣ ਤੇ ਕੋਈ ਪੈਨਸ਼ਨ ਵੀ ਨਹੀਂ ਲਈ ਗਈ। ਜਦ ਕਿ 70 ਸਾਲਾ ਇਰਾ 2009 ਵਿੱਚ ਸੇਵਾਮੁਕਤ ਹੋਏ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਫੁੱਟ-ਪਾਥ ਉਪਰ ਹੀ ਰਹਿ ਰਹੀ ਸੀ।