ਆਈ ਤਾਜ਼ਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿਥੇ ਸਾਰੀ ਦੁਨੀਆ ਵਿਚ ਭਾਰੀ ਤਬਾਹੀ ਮਚਾਈ ਹੈ ਉੱਥੇ ਹੀ ਕਈ ਦੇਸ਼ਾਂ ਵਿੱਚ ਫਿਰ ਤੋਂ ਕਰੋਨਾ ਦੀ ਅਗਲੀ ਲਹਿਰ ਸ਼ੁਰੂ ਹੋ ਰਹੀ ਹੈ। ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਜਿਥੇ ਇਸ ਕਰੋਨਾ ਕਾਰਨ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋਏ ਹਨ। ਉਥੇ ਹੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਗਿਣਤੀ ਅਮਰੀਕਾ ਵਿੱਚ ਹੈ। ਕਰੋਨਾ ਦੀ ਰੋਕਥਾਮ ਲਈ ਅਮਰੀਕਾ ਵੱਲੋਂ ਜਿੱਥੇ ਆਪਣੀਆਂ ਸਰਹੱਦਾਂ ਉਪਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਉਥੇ ਹੀ ਤਾਲਾਬੰਦੀ ਕੀਤੇ ਤੋਂ ਬਗੈਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕਰੋਨਾ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਸੀ।
ਅਮਰੀਕਾ ਵਿੱਚ ਆਉਣ ਵਾਲੇ ਯਾਤਰੀਆਂ ਲਈ ਵੀ ਕਈ ਤਰ੍ਹਾਂ ਦੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਸਨ ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉੱਥੇ ਹੀ ਬਹੁਤ ਸਾਰੇ ਕਰੋਨਾ ਨਾਲ ਵਧੇਰੇ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਵੀ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਹੁਣ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਜੋ ਬਾਈਡੇਨ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕ੍ਰੋਨਾ ਕੇਸਾਂ ਨੂੰ ਠੱਲ੍ਹ ਪਾਉਣ ਲਈ ਹਵਾਈ ਸਫ਼ਰ, ਜਨਤਕ ਆਵਾਜਾਈ ਦੇ ਸਾਧਨਾ ਵਿੱਚ ਅਤੇ ਟਰੇਨ ਵਿੱਚ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਵਾਸਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉੱਥੇ ਹੀ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਵੱਲੋਂ ਅਜਿਹੇ ਲੋਕਾਂ ਦੀ ਵੀ ਆਲੋਚਨਾ ਕੀਤੀ ਗਈ ਹੈ ਜੋ ਬਾਅਦ ਵਿੱਚ ਜਹਾਜ ਦੇ ਚਾਲਕ ਦਲਾਂ ਨੂੰ ਦੋਸ਼ੀ ਠਹਿਰਾਉਂਦੇ ਹਨ। ਉੱਥੇ ਹੀ ਉਹਨਾਂ ਨੇ ਮਾਸਕ ਨਾ ਪਾਉਣ ਵਾਲਿਆਂ ਲਈ ਭਾਰੀ ਜੁਰਮਾਨਾ ਵੀ ਜਾਰੀ ਕੀਤਾ ਹੈ।
ਕਿਉਂਕਿ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਹੁਣ ਦੁੱਗਣੇ ਰੂਪ ਵਿਚ ਜੁਰਮਾਨਾ ਭਰਨਾ ਪਵੇਗਾ। ਰਾਸ਼ਟਰਪਤੀ ਵੱਲੋਂ ਜਾਰੀ ਕੀਤੇ ਗਏ ਆਦੇਸ਼ ਹੁਣ ਸ਼ੁੱਕਰਵਾਰ ਤੋਂ ਜਾਰੀ ਹੋ ਰਹੇ ਹਨ ਜਿਸ ਵਿੱਚ ਲੜਨ ਵਾਲੇ ਲੋਕਾਂ ਨੂੰ ਭਾਰੀ ਜੁਰਮਾਨੇ ਦੇ ਰੂਪ ਵਿੱਚ 500 ਤੋਂ 1000 ਡਾਲਰ ਦਾ ਜ਼ੁਰਮਾਨਾ ਭਰਨਾ ਪਵੇਗਾ।
Previous Postਪੰਜਾਬ ਚ ਇਥੋਂ ਆਈ ਅਜਿਹੀ ਖਬਰ ਸੁਣ ਹਰ ਕੋਈ ਰਹਿ ਗਿਆ ਹੈਰਾਨ ,ਮੱਚਿਆ ਇਹ ਹੜਕੰਪ
Next Postਹਜੇ ਮਾਂ ਦੀ ਮੌਤ ਨੂੰ 3 ਦਿਨ ਵੀ ਨਹੀਂ ਹੋਏ ਪਰ ਅਕਸ਼ੇ ਕੁਮਾਰ ਬਾਰੇ ਹੁਣ ਆ ਗਈ ਇਹ ਖਬਰ