ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਵਿੱਚ ਹਰ ਰੋਜ਼ ਕਿਸੇ ਨਾ ਰੂਪ ਤੇ ਵਿੱਚ ਹਾਦਸੇ ਵਾਪਰਦੇ ਹਨ । ਕੁਝ ਹਾਦਸੇ ਅਜਿਹੇ ਵੀ ਹੁੰਦੇ ਹਨ ਜਿਸ ਦੇ ਵਾਪਰਨ ਦੇ ਨਾਲ ਬਹੁਤ ਤ-ਬਾ-ਹੀ ਹੁੰਦੀ ਹੈ । ਜੇਕਰ ਗੱਲ ਕੀਤੀ ਜਾਵੇ ਸੜਕੀ ਹਾਦਸਿਆਂ ਦੀ ਤਾਂ ਪੰਜਾਬ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਸਡ਼ਕੀ ਹਾਦਸਾ ਵਾਪਰਦਾ ਹੈ ਜਿਸ ਦੇ ਚੱਲਦੇ ਇਨ੍ਹਾਂ ਹਾਦਸਿਆਂ ਦੌਰਾਨ ਕਈ ਲੋਕ ਅਪਾਹਜ ਹੋ ਜਾਂਦੇ ਨੇ ਤੇ ਕਈਆਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ । ਇਨ੍ਹਾਂ ਸੜਕੀ ਹਾਦਸਿਆਂ ਦੇ ਵਾਪਰਨ ਦੇ ਕਈ ਕਾਰਨ ਹਨ ਜਿਵੇਂ ਲਾਪਰਵਾਹੀ ,ਅਣਗਹਿਲੀ, ਸੜਕਾਂ ਦਾ ਠੀਕ ਨਾ ਹੋਣਾ ਯਾ ਵਾਹਨ ਚਲਾਉਂਦੇ ਹੋਏ ਨਿਯਮਾਂ ਦੀ ਪਾਲਣਾ ਨਾ ਕਰਨਾ । ਜਦੋਂ ਮਨੁੱਖ ਇਹ ਸਾਰੀਆਂ ਚੀਜ਼ਾਂ ਕਰਦਾ ਹੈ ਤਾਂ ਉਸ ਦੇ ਚੱਲਦੇ ਕਈ ਵਾਰ ਬਹੁਤ ਹੀ ਜ਼ਿਆਦਾ ਭਿਆਨਕ ਹਾਦਸਾ ਵਾਪਰ ਜਾਂਦਾ ਹੈ ।
ਅਜਿਹਾ ਹੀ ਇਕ ਭਿਆਨਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਬੁਢਲਾਡਾ ਦੇ ਵਿਚ । ਜਿੱਥੇ ਇਕ ਕਾਰ ਦੇ ਡਰੇਨ ਦੇ ਵਿੱਚ ਡਿੱਗਣ ਦੇ ਕਾਰਨ ਕਈ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ । ਜਿਸ ਦੇ ਚਲਦੇ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਇਹ ਹਾਦਸਾ ਪੁਲ ਦੇ ਸਾਈਡ ਤੇ ਟੁੱਟੇ ਹੋਣ ਦੇ ਕਾਰਨ ਵਾਪਰਿਆ ਹੈ । ਹਾਦਸੇ ਦੌਰਾਨ ਰਾਹਗੀਰਾਂ ਅਤੇ ਖੇਤਾਂ ਦੇ ਵਿੱਚ ਕੰਮ ਕਰਦੇ ਲੋਕਾਂ ਨੇ ਕਾਰ ਚਾਲਕ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਬਚਾ ਲਿਆ । ਕਿਉਂਕਿ ਡਰੇਨ ਦੇ ਵਿਚ ਪਾਣੀ ਘੱਟ ਸੀ ਤੇ ਜਾਨੀ ਨੁਕਸਾਨ ਹੋਣ ਤੋਂ ਕਾਫੀ ਬਚਾਅ ਹੋ ਗਿਆ ।
ਉੱਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਸ ਪੁਲ ਤੇ ਅਜਿਹੇ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਹਨ । ਇਸ ਪੂਲ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ । ਪਰ ਸਰਕਾਰ ਦੇ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਪੁਲ ਨੂੰ ਠੀਕ ਨਹੀਂ ਕਰਵਾਇਆ ਗਿਆ ।
ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਵੱਲੋਂ ਵੀ ਇਸ ਪੁਲ ਦੇ ਖ਼ਰਾਬ ਹੋਣ ਨੂੰ ਲੈ ਕੇ ਕਿਹਾ ਗਿਆ ਹੈ ਇੱਥੇ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਸਬੰਧਿਤ ਵਿਭਾਗ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ । ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸਬੰਧਿਤ ਵਿਭਾਗ ਨੇ ਇਸਦੇ ਵੱਲ ਕੋਈ ਖਾਸ ਧਿਆਨ ਨਹੀ ਦਿੱਤਾ ਗਿਆ ਤਾਂ ਉਨ੍ਹਾਂ ਦੇ ਵੱਲੋਂ ਸਬੰਧਿਤ ਵਿਭਾਗ ਖ਼ਿਲਾਫ਼ ਸੰਘਰਸ਼ ਆਰੰਭ ਕੀਤਾ ਜਾਵੇਗਾ ।
Previous Postਪੰਜਾਬ ਚ ਇਥੇ ਲਈ ਹੋਇਆ ਛੁੱਟੀ ਦਾ ਐਲਾਨ – ਤਾਜਾ ਵੱਡੀ ਖਬਰ
Next Postਖੁਸ਼ਖਬਰੀ : ਇਸ ਦੇਸ਼ ਨੇ ਸ਼ੁਰੂ ਕਰਤਾ ਕੰਮ ਕਰਨ ਵਾਲਿਆਂ ਲਈ ਇਹ ਵੀਜਾ ,ਪੰਜਾਬੀਆਂ ਨੂੰ ਲਗਣ ਗੀਆਂ ਮੌਜਾਂ