ਇਹਨਾਂ ਕਲਾਸਾਂ ਦੇ ਸਕੂਲੀ ਬੱਚਿਆਂ ਬਾਰੇ ਇਥੇ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਕਰੋਨਾ ਦੇ ਚਲਦੇ ਹੋਏ ਜਿੱਥੇ ਪਿਛਲੇ ਸਾਲ ਤੋਂ ਹੀ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ, ਉਥੇ ਹੀ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਸਰਕਾਰ ਵੱਲੋਂ 2 ਅਗਸਤ ਤੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਸਨ। ਉਥੇ ਹੀ ਅਜੇ ਵੀ ਕੁਝ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਜਦ ਕਿ ਸਰਕਾਰ ਵੱਲੋਂ ਸਾਰੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਅਤੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੇ ਆਦੇਸ਼ ਵੀ ਦਿੱਤੇ ਗਏ ਸਨ।

ਹੁਣ ਇਨ੍ਹਾਂ ਕਲਾਸਾਂ ਦੇ ਸਕੂਲੀ ਬੱਚਿਆਂ ਲਈ ਇਥੇ ਐਲਾਨ ਹੋ ਗਿਆ ਹੈ। ਜਿਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਹੁਣ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਵੱਲੋਂ ਕਰੋਨਾ ਕੇਸਾਂ ਦੀ ਕਮੀ ਨੂੰ ਦੇਖਦੇ ਹੋਏ ਛੋਟੀਆਂ ਕਲਾਸਾਂ ਵਿੱਚ ਪੰਜਵੀਂ ਅਤੇ ਛੇਵੀਂ ਕਲਾਸ ਦੇ ਬੱਚਿਆਂ ਨੂੰ ਵੀ ਦੋ ਸਤੰਬਰ ਤੋ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਥੇ ਹੀ ਬੱਚਿਆਂ ਦੇ ਸਕੂਲ ਆਉਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ, ਜਿੱਥੇ ਇਸ ਸਮੇਂ ਦੌਰਾਨ ਬੱਚੇ ਪੜ੍ਹਾਈ ਕਰ ਸਕਣਗੇ।

ਮਾਂ ਸਵੇਰੇ 8 ਵਜੇ ਤੋਂ 2 ਵਜੇ ਤੱਕ ਰਹੇਗਾ। ਸਕੂਲ ਆਉਣ ਲਈ ਬੱਚਿਆਂ ਦੇ ਮਾਪਿਆਂ ਤੋਂ ਮ-ਨ-ਜ਼ੂ-ਰੀ ਲੈਣੀ ਲਾਜ਼ਮੀ ਕੀਤੀ ਗਈ ਹੈ। ਉਥੇ ਹੀ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਇਕੱਠੇ ਬੈਠਣ ਖੇਡਣ ਅਤੇ ਖਾਣਾ ਖਾਣ ਤੋਂ ਵੀ ਮਨ੍ਹਾਂ ਕੀਤਾ ਗਿਆ ਹੈ। ਬੱਚੇ ਦੀ ਸਮਾਜਕ ਦੂਰੀ ਨੂੰ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਸਕੂਲ ਦੀ ਹੋਵੇਗੀ। ਉਥੇ ਹੀ ਬੱਚਿਆਂ ਨੂੰ ਸਕੂਲ ਵਿਚ ਦਿੱਤਾ ਜਾਣ ਵਾਲਾ ਖਾਣਾ ਵੀ ਹੁਣ ਨਹੀਂ ਦਿੱਤਾ ਜਾਵੇਗਾ।

ਬੱਚਿਆਂ ਨੂੰ ਘਰ ਤੋਂ ਹੀ ਆਪਣਾ ਖਾਣਾ ਲੈ ਕੇ ਆਉਣ ਦੇ ਆਦੇਸ਼ ਦਿੱਤੇ ਗਏ ਹਨ। ਉਥੇ ਹੀ ਸਕੂਲ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਜਿੱਥੇ ਹੁਣ ਨਹੀਂ ਬਣਾਇਆ ਜਾਵੇਗਾ ਉਸ ਦੀ ਜਗ੍ਹਾ ਤੇ ਬੱਚਿਆਂ ਨੂੰ ਸੁੱਕਾ ਰਾਸ਼ਨ ਮੁਹਈਆ ਕੀਤਾ ਜਾਵੇਗਾ। ਹੁਣ ਪੰਜਵੀਂ ਅਤੇ ਛੇਵੀਂ ਕਲਾਸ ਦੇ ਬੱਚਿਆਂ ਦੇ ਸਕੂਲ ਆਉਣ ਲਈ ਕਲਾਸਾਂ ਨੂੰ ਸਾਫ਼ ਕਰਵਾ ਦਿੱਤਾ ਗਿਆ ਹੈ। ਹੁਣ 2 ਸਤੰਬਰ ਤੋਂ ਬੱਚੇ ਸਕੂਲ ਆ ਸਕਣਗੇ।