ਪੰਜਾਬ ਚ ਇਹ ਗੱਡੀਆਂ ਵਾਲੇ ਹੋ ਜਾਣ ਸਾਵਧਾਨ , ਨਹੀਂ ਤਾ ਜਾਵੋਂਗੇ ਰਗੜੇ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਅੱਜ ਕੱਲ ਲੁਟੇਰਿਆਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ । ਉਨ੍ਹਾਂ ਵੱਲੋਂ ਵੱਖ ਵੱਖ ਤਰੀਕਿਆਂ ਦੇ ਨਾਲ ਵੱਡੀਆਂ ਵਾਰਦਾਤਾਂ ਨੂੰ ਅੰ-ਜਾ-ਮ ਦਿੱਤਾ ਜਾਂਦਾ ਹੈ । ਅਜਿਹੀਆਂ ਵਾਰਦਾਤਾਂ ਦੇ ਕਾਰਨ ਹੀ ਲੋਕਾਂ ਦੇ ਵਿਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਦੇ ਚਲਦੇ ਹੁਣ ਪੁਲੀਸ ਦੇ ਵੱਲੋਂ ਵੀ ਅਜਿਹੇ ਲੋਕਾਂ ਤੇ ਸ਼ਿਕੰਜਾ ਕੱਸਣ ਦੇ ਲਈ ਉਪਰਾਲੇ ਕੀਤੇ ਜਾਂਦੇ ਨੇ । ਕਦੇ ਪੁਲੀਸ ਦੇ ਵੱਲੋਂ ਨਾਕੇ ਲਗਾ ਕੇ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾਂਦਾ ਹੈ । ਕਦੇ ਪੁਲੀਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਨ੍ਹਾਂ ਦੇ ਇਲਾਕਿਆਂ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਰੰਗੇ ਹੱਥੀਂ ਇਨ੍ਹਾਂ ਨੂੰ ਕਾਬੂ ਕੀਤਾ ਜਾਂਦਾ ਹੈ।

ਇਸ ਦੇ ਚੱਲਦੇ ਪਿਛਲੇ ਮਹੀਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਹਰੇਕ ਜ਼ਿਲ੍ਹੇ ਦੇ ਆਰ ਟੀ ਏ ਨੂੰ ਆਦੇਸ਼ ਦਿੱਤੇ ਸਨ ਕਿ ਵਿੰਟੇਜ ਨੰਬਰਾਂ ਨੂੰ ਬਲਾਕ ਕੀਤਾ ਜਾਵੇ ਤੇ ਪੁਲੀਸ ਦੇ ਵੱਲੋਂ ਨਾਕਾ ਲਗਾ ਕੇ ਵਿੰਟੇਜ ਨੰਬਰ ਵਾਲਿਆਂ ਦੀਆਂ ਗੱਡੀਆਂ ਦੇ ਚਲਾਨ ਕੱਟੇ ਜਾ ਸਕੇ । ਜ਼ਿਕਰਯੋਗ ਹੈ ਕਿ ਵਿੰਟੇਜ ਨੰਬਰ ਉਹ ਨੰਬਰ ਹੁੰਦੇ ਹਨ ਜਿਨ੍ਹਾਂ ਦੀ ਡਿਟੇਲ ਆਨਲਾਈਨ ਅਪਲੋਡ ਨਹੀਂ ਹੁੰਦੀ ਹੈ । ਪੰਜਾਬ ਦੇ ਵਿੱਚ ਤਕਰੀਬਨ ਛੇ ਹਜ਼ਾਰ ਤੋਂ ਵੱਧ ਵਿੰਟੇਜ ਨੰਬਰ ਵਾਲੇ ਵਾਹਨ ਹਨ ।

ਅਜਿਹੇ ਨੰਬਰਾਂ ਦੀ ਮਦਦ ਦੇ ਨਾਲ ਕਈ ਵਾਰ ਦੋਸ਼ੀ ਬਹੁਤੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਨੇ । ਜਿਨ੍ਹਾਂ ਤਕ ਪਹੁੰਚਣ ਲਈ ਪੁਲੀਸ ਨੂੰ ਬਹੁਤ ਜ਼ਿਆਦਾ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਤੇ ਕਈ ਵਾਰ ਤਾਂ ਅਜਿਹਾ ਵੀ ਹੁੰਦਾ ਕਿ ਅਜਿਹੇ ਦੋਸ਼ੀਆਂ ਦਾ ਪਤਾ ਲਗਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਤੇ ਇਹ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਸਨ ।

ਉੱਥੇ ਹੀ ਆਰਟੀਏ ਸਕੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਕੋਲੋਂ ਹੁਣ ਜਾਣਕਾਰੀ ਆ ਚੁੱਕੀ ਹੈ ਕੀ ਸੋਮਵਾਰ ਯਾਨੀ ਅੱਜ ਤੋਂ ਵੱਖ ਵੱਖ ਚੌਕਾਂ ਤੇ ਉਪਰ ਨਾਕੇ ਲਗਾ ਕੇ ਪੁਲੀਸ ਦੇ ਵੱਲੋਂ ਵਿੰਟੇਜ ਨੰਬਰ ਵਾਲੀਆਂ ਗੱਡੀਆਂ ਦੇ ਚਲਾਨ ਕੱਟੇ ਜਾਨਗੇ । ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਿੰਨੇ ਅਜਿਹੇ ਵਾਹਨ ਹਨ ਜਿਨ੍ਹਾਂ ਗੱਡੀਆਂ ਦੇ ਉੱਪਰ ਵਿੰਟੇਜ ਨੰਬਰ ਲੱਗੇ ਹੋਏ ਨੇ ।