ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੀਆਂ ਫਿਲਮੀ ਹਸਤੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਆਪਣੇ ਕੰਮ ਦੇ ਸਿਰ ਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਜਿੱਥੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮ ਦੇ ਕਾਰਨ ਉਨ੍ਹਾਂ ਨੂੰ ਸਭ ਪਾਸੇ ਜਾਣਿਆ ਜਾਂਦਾ ਹੈ। ਉਥੇ ਹੀ ਕੁਝ ਫ਼ਿਲਮੀ ਹਸਤੀਆਂ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੂੰ ਲੈ ਕੇ ਵੀ ਆਏ ਦਿਨ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਜਿੱਥੇ ਬਹੁਤ ਸਾਰੇ ਗਾਇਕਾਂ ਅਤੇ ਫਿਲਮੀਂ ਅਦਾਕਾਰਾਂ ਵੱਲੋਂ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨਾਂ ਦੀ ਭਰਪੂਰ ਹਮਾਇਤ ਕੀਤੀ ਗਈ ਹੈ ਅਤੇ ਅੱਗੇ ਆ ਕੇ ਉਹਨਾਂ ਦਾ ਸਾਥ ਦਿੱਤਾ ਗਿਆ ਹੈ। ਉਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਜਿਥੇ ਲੋਕਾਂ ਦੀ ਮਦਦ ਕੀਤੀ ਗਈ ਹੈ ਉਥੇ ਹੀ ਕਈ ਫ਼ਿਲਮੀ ਹਸਤੀਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ ਹੈ।
ਇਸ ਤਰਾਂ ਦੀਆਂ ਹੀ ਫ਼ਿਲਮੀ ਹਸਤੀਆਂ ਵੱਖ-ਵੱਖ ਕਾਰਨ ਚਰਚਾ ਵਿੱਚ ਬਣ ਜਾਂਦੀਆਂ ਹਨ ਤੇ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਉਪਰ ਵੀ ਆਏ ਦਿਨ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆ ਹਨ। ਹੁਣ ਇਸ ਚੋਟੀ ਦੇ ਮਸ਼ਹੂਰ ਬਾਲੀਵੁੱਡ ਅਦਾਕਾਰ ਨੂੰ ਪੁਲਸ ਨੇ ਇਸ ਕਾਰਨ ਗ੍ਰਿਫਤਾਰ ਕੀਤਾ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲ ਕਲਾਕਾਰ ਦੇ ਤੌਰ ਤੇ ਫ਼ਿਲਮੀ ਖੇਤਰ ਵਿੱਚ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਅਰਮਾਨ ਕੋਹਲੀ ਨੂੰ ਸ਼ਨੀਵਾਰ ਦੁਪਹਿਰ ਸਮੇਂ ਉਹਨਾਂ ਦੇ ਘਰ ਵਿਚ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ।
ਦੱਸਿਆ ਗਿਆ ਹੈ ਕਿ ਅਰਮਾਨ ਕੋਹਲੀ ਦੇ ਘਰ ਜੁਹੂ ਬੰਗਲੇ ਵਿੱਚ ਛਾਪਾਮਾਰੀ ਕਰਨ ਵਾਸਤੇ ਐਨ ਸੀ ਬੀ ਦੀ 11 ਮੈਂਬਰੀ ਟੀਮ ਆਈ ਸੀ। ਇਸ ਟੀਮ ਵੱਲੋਂ ਸ਼ਨੀਵਾਰ ਸ਼ਾਮ ਨੂੰ ਹੀ ਕੀਤੀ ਗਈ ਛਾਣਬੀਣ ਵਿਚ ਕੁਝ ਮਾਤਰਾ ਵਿੱਚ ਅਦਾਕਾਰ ਦੇ ਘਰੋ ਡਰਗਜ਼ ਬਰਾਮਦ ਹੋਈ ਸੀ। ਓਥੇ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਵੱਲੋਂ ਇਸ ਮਾਮਲੇ ਨਾਲ ਜੁੜੀ ਹੋਈ ਗੱਲਬਾਤ ਕੀਤੀ ਗਈ। ਇਸ ਟੀਮ ਵੱਲੋਂ ਕਈ ਘੰਟਿਆਂ ਤੱਕ ਕੀਤੀ ਗਈ ਜਾਂਚ ਪੜਤਾਲ ਤੋਂ ਮਗਰੋਂ ਹੀ ਇਸ ਅਦਾਕਾਰ ਨੂੰ ਜੀਪ ਵਿਚ ਬਿਠਾਇਆ ਗਿਆ , ਤੇ ਆਪਣੇ ਨਾਲ ਲੈ ਗਏ।
ਜਿੱਥੇ ਇਸ ਅਦਾਕਾਰ ਵੱਲੋਂ 70 ਤੇ80 ਦੇ ਦਹਾਕੇ ਵਿੱਚ ਬਾਲ ਕਲਾਕਾਰ ਦੇ ਰੂਪ ਵਿਚ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ। ਉੱਥੇ ਹੀ ਹੀਰੋ ਦੇ ਤੌਰ ਤੇ ਬਾਲੀਵੁੱਡ ਵਿੱਚ 90 ਦੇ ਦਹਾਕੇ ਵਿੱਚ ਸ਼ੁਰੂਆਤ ਕੀਤੀ ਗਈ। ਇਸ ਸਮੇਂ ਇਹ ਅਦਾਕਾਰ ਮੁੰਬਈ ਦੇ ਜੁਹੂ ਸਥਿਤ ਵਿਕਾਸ ਪਾਰਕ ਸੁਸਾਇਟੀ ਦੇ ਬੰਗਲਾ ਨੰਬਰ 10 ਵਿੱਚ ਆਪਣੇ ਮਾਪਿਆਂ ਸਮੇਤ ਰਹਿੰਦਾ ਹੈ। ਜਿੱਥੇ ਇਹ ਰਹਿੰਦਾ ਹੈ ਉਸ ਸੁਸਾਇਟੀ ਵਿੱਚ 17 ਦੇ ਕਰੀਬ ਬੰਗਲੇ ਹਨ। ਹੁਣ ਇਸ ਮਾਮਲੇ ਬਾਰੇ ਅਜੇ ਵਧੇਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Previous PostFIR ਹੋਣ ਤੋਂ ਬਾਅਦ ਗੁਰਦਾਸ ਮਾਨ ਦੇ ਮਾਮਲੇ ਚ ਹੁਣ ਆ ਗਈ ਇਹ ਵੱਡੀ ਖਬਰ
Next Postਵੱਡੇ ਵੱਡੇ ਖਿਡਾਰੀ ਪੀਂਦੇ ਹਨ ਇਹ 4000 ਰੁਪਏ ਨੂੰ ਲੀਟਰ ਵਾਲਾ ਪਾਣੀ – ਦੇਖੋ ਇਸ ਬਲੈਕ ਵਾਟਰ ਬਾਰੇ ਜਾਣਕਾਰੀ