ਕਰਲੋ ਘਿਓ ਨੂੰ ਭਾਂਡਾ: ਨਕਲੀ ਖੁਸਰਾ ਬਣ ਮੁੰਡਾ ਕਰਦਾ ਸੀ ਇਹ ਕੰਮ – ਏਦਾਂ ਲਗਿਆ ਸਚਾਈ ਦਾ ਪਤਾ

ਆਈ ਤਾਜ਼ਾ ਵੱਡੀ ਖਬਰ

ਕੋਰੋਨਾ ਕਾਰਨ ਦੇਸ਼ ਵਿਚ ਕੀਤੀ ਗਈ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ। ਕਿਉਂਕਿ ਕਈ ਕਾਰੋਬਾਰ ਠੱਪ ਹੋਣ ਕਾਰਨ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਜਿੱਥੇ ਹਾਲਾਤ ਆਮ ਵਾਂਗ ਹੋ ਜਾਣ ਤੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਲੋਕਾਂ ਵੱਲੋਂ ਕੁਝ ਗਲਤ ਤਰੀਕੇ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵੀ ਲੈਣ ਦੀਆਂ ਘਟਨਾਵਾਂ ਸ਼ਾਮਲ ਹਨ।

ਲੋਕਾਂ ਵੱਲੋਂ ਪੈਸਾ ਕਮਾਉਣ ਲਈ ਬਹੁਤ ਸਾਰੇ ਗ਼ਲਤ ਰਸਤੇ ਵੀ ਅਪਣਾਏ ਜਾਂਦੇ ਹਨ । ਕਈ ਵਾਰ ਅਜਿਹੇ ਲੋਕ ਆਪਣੇ ਹੀ ਚੱਕਰਵਿਊ ਵਿਚ ਫਸ ਜਾਂਦੇ ਹਨ। ਹੁਣ ਨਕਲੀ ਖੁਸਰਾ ਬਣਕੇ ਮੁੰਡਾ ਕਰਦਾ ਸੀ ਇਹ ਕੰਮ ਸੱਚਾਈ ਦਾ ਪਤਾ ਲੱਗਣ ਤੇ ਸਾਰਿਆਂ ਦੇ ਹੋਸ਼ ਉਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ। ਜਿੱਥੇ ਦੁਕਾਨਦਾਰਾਂ ਵੱਲੋਂ ਕਿੰਨਰਾਂ ਦੀ ਸਹਾਇਤਾ ਨਾਲ ਇਕ ਨਕਲੀ ਕਿੰਨਰਾਂ ਨੂੰ ਫੜਿਆ ਗਿਆ ਹੈ। ਇਕ ਆਮ ਲੜਕੇ ਵੱਲੋਂ ਕਿੰਨਰ ਬਣ ਕੇ ਬਜ਼ਾਰ ਵਿੱਚ ਦੁਕਾਨਦਾਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਅਤੇ ਪੈਸੇ ਨਾ ਦਿੱਤੇ ਜਾਣ ਤੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਉਣ ਦੀ ਧਮਕੀ ਵੀ ਦਿੱਤੀ ਜਾਂਦੀ ਸੀ।

ਇਸ ਤੋਂ ਇਲਾਵਾ ਕਈ ਦੁਕਾਨਦਾਰਾਂ ਉੱਪਰ ਝੂਠੇ ਆਰੋਪ ਲਗਾਏ ਜਾ ਰਹੇ ਸਨ, ਤੇ ਉਨ੍ਹਾਂ ਨੂੰ ਪੁਲਿਸ ਕੋਲ ਜਾਣ ਦੀ ਧਮਕੀ ਵੀ ਦਿੱਤੀ ਹੈ। ਇਸ ਘਟਨਾ ਤੋਂ ਪ੍ਰੇਸ਼ਾਨ ਹੋ ਕੇ ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਵੱਲੋਂ ਮਲਕਾਣਾ ਮਹੱਲੇ ਵਿੱਚ ਰਹਿਣ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ ਗਈ। ਉਸ ਸਮੇਂ ਹੀ ਕਿੰਨਰਾਂ ਵੱਲੋਂ ਉਨ੍ਹਾਂ ਨੂੰ ਸਹਾਇਤਾ ਦਾ ਭਰੋਸਾ ਦੁਆਇਆ ਗਿਆ ਅਤੇ ਬਾਜ਼ਾਰ ਵਿੱਚ ਆ ਕੇ ਉਸ ਨਕਲੀ ਲੜਕੇ ਨੂੰ ਕਾਬੂ ਕੀਤਾ। ਕਿੰਨਰਾਂ ਨੇ ਉਸ ਨੂੰ ਵੇਖਦੇ ਸਾਰ ਹੀ ਦੱਸ ਦਿੱਤਾ ਕਿ ਇਹ ਕਿੰਨਰ ਨਹੀਂ ਹੈ ਇਹ ਆਮ ਲੜਕਾ ਹੈ।

ਕਾਬੂ ਕੀਤੇ ਜਾਣ ਤੋਂ ਬਾਅਦ ਉਸ ਲੜਕੇ ਵੱਲੋਂ ਮਾਫੀਆਂ ਮੰਗੀਆਂ ਗਈਆਂ ਅਤੇ ਆਪਣੀ ਗਲਤੀ ਮੰਨੀ ਗਈ। ਇਸ ਘਟਨਾ ਦਾ ਪਤਾ ਚੱਲਣ ਅਤੇ ਉਸ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਮੋਹਤਵਾਰ ਵਿਅਕਤੀਆਂ ਵੱਲੋਂ ਇਸ ਮਾਮਲੇ ਨੂੰ ਸੁਲਝਾਇਆ ਗਿਆ ਅਤੇ ਮਾਪਿਆਂ ਵੱਲੋਂ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ ਹੈ।