ਤੋਬਾ ਮਾਲਕ : ਅਫਗਾਨਿਸਤਾਨ ਏਅਰਪੋਰਟ ਤੇ 3 ਹਜਾਰ ਦੀ ਪਾਣੀ ਦੀ ਬੋਤਲ ਅਤੇ ਚੋਲਾਂ ਦੀ ਪਲੇਟ ਏਨੇ ਹਜਾਰ ਦੀ ਮਿਲ ਰਹੀ

ਆਈ ਤਾਜ਼ਾ ਵੱਡੀ ਖਬਰ

ਅਫ਼ਗਾਨਿਸਤਾਨ ਦੇ ਵਿਚ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ । ਬਹੁਤ ਸਾਰੇ ਲੋਕ ਅਫ਼ਗ਼ਾਨਿਸਤਾਨ ਦੇ ਵਿਚ ਫਸੇ ਹੋਏ ਨੇ । ਜਿਹਨਾ ਨੂੰ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵਲੋ ਉਥੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ । ਹਾਲਾਤ ਇਸ ਸਮੇਂ ਅਫ਼ਗ਼ਾਨਿਸਤਾਨ ਦੇ ਵਿਚ ਬਹੁਤ ਹੀ ਨਾਜ਼ੁਕ ਬਣੇ ਹੋਏ ਨੇ । ਸਥਿਤੀ ਇਸ ਸਮੇਂ ਬਦ ਤੋਂ ਬਦਤਰ ਹੁੰਦੀ ਹੋਈ ਨਜ਼ਰ ਆ ਰਹੀ ਹੈ । ਜਿਸ ਤਰ੍ਹਾਂ ਲਗਾਤਾਰ ਹੀ ਅਸੀਂ ਮੀਡੀਆ ਦੇ ਜ਼ਰੀਏ ਅਫ਼ਗਾਨਿਸਤਾਨ ਤੋਂ ਆ ਰਹੀਆਂ ਤਸਵੀਰਾਂ ਨੂੰ ਵੇਖ ਰਹੇ ਹਾਂ ਤਾਂ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ । ਜਿਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਉਥੇ ਦੇ ਰਹਿਣ ਵਾਲੇ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਉੱਥੇ ਵਸਣ ਵਾਲਾ ਹਰ ਇਕ ਨਾਗਰਿਕ ਅਫ਼ਗਾਨਿਸਤਾਨ ਨੂੰ ਛੱਡ ਕੇ ਜਾਣਾ ਚਾਹੁੰਦਾ ਹੈ । ਇਸ ਦੇਸ਼ ਨੂੰ ਛੱਡ ਕੇ ਜਾਣ ਦਾ ਰਾਸਤਾ ਸਿਰਫ਼ ਤੇ ਸਿਰਫ਼ ਕਾਬੁਲ ਦਾ ਏਅਰਪੋਰਟ ਹੀ ਹੈ । ਇਸੇ ਕਾਰਨ ਹੀ ਕਾਬੁਲ ਦੇ ਏਅਰਪੋਰਟ ਤੇ ਭਾਰੀ ਗਿਣਤੀ ਦੇ ਵਿਚ ਲੋਕ ਮੌਜੂਦ ਨੇ । ਜ਼ਿਕਰਯੋਗ ਹੈ ਕਿ ਕਾਬੁਲ ਦਾ ਏਅਰਪੋਰਟ ਇਸ ਸਮੇਂ ਅਮਰੀਕੀ ਮਿਲਟਰੀ ਦੇ ਕੋਲੋਂ ਸੁਰੱਖਿਅਤ ਹੈ । ਤੇ ਭਾਰੀ ਗਿਣਤੀ ਦੇ ਵਿਚ ਇੱਥੇ ਲੋਕਾਂ ਦਾ ਇਕੱਠ ਹੈ । ਜੋ ਕਿ ਇਸ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਜਾਣ ਨੂੰ ਮਜਬੂਰ ਹੋਏ ਪਏ ਨੇ । ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਏਅਰਪੋਰਟ ਤੇ ਉਡੀਕ ਕਰ ਰਹੇ ਨੇ ਕਿ ਕੋਈ ਸੁਰੱਖਿਅਤ ਉਨ੍ਹਾਂ ਨੂੰ ਇੱਥੋਂ ਲੈ ਕੇ ਜਾਵੇ ।

ਜਿਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹਾਲਾਤ ਇਸ ਸਮੇਂ ਇਸ ਏਅਰਪੋਰਟ ਦੇ ਇਹ ਨੇ ਕਿ ਲੋਕ ਭੁੱਖੇ ਪਿਆਸੇ ਮਰਨ ਨੂੰ ਮਜਬੂਰ ਹੋਏ ਪਏ ਨੇ । ਕਿਉਂਕਿ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਕਾਬੁਲ ਦੇ ਇਸ ਏਅਰਪੋਰਟ ਦੇ ਉੱਪਰ ਖਾਣ ਪੀਣ ਦਾ ਸਾਮਾਨ ਬਹੁਤ ਹੀ ਜ਼ਿਆਦਾ ਮਹਿੰਗਾ ਮਿਲ ਰਿਹਾ ਹੈ । ਉੱਥੇ ਹੀ ਇਕ ਰਿਪੋਰਟ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਕਾਬੁਲ ਤੇ ਇਸ ਏਅਰ ਪੋਰਟ ਤੇ ਉੱਪਰ ਇੱਕ ਪਾਣੀ ਵਾਲੀ ਬੋਤਲ ਚਾਲੀ ਡਾਲਰ ਯਾਨੀ ਤਿੱਨ ਹਜ਼ਾਰ ਰੁਪਏ ਦੀ ਮਿਲ ਰਹੀ ਹੈ ।

ਜਦ ਕਿ ਚੌਲਾਂ ਦੀ ਪਲੇਟ ਸੋ ਡਾਲਰ ਯਾਨੀ ੭੫ ਸੌ ਰੁਪਏ ਦੀ ਮਿਲ ਰਹੀ ਹੈ । ਇੰਨਾ ਹੀ ਨਹੀਂ ਜੇਕਰ ਇਸ ਏਅਰਪੋਰਟ ਦੇ ਉਪਰ ਕਿਸੇ ਵਿਅਕਤੀ ਨੇ ਕੋਈ ਖਾਣ ਪੀਣ ਦੀ ਚੀਜ਼ ਖ਼ਰੀਦਣੀ ਤਾਂ ਇੱਥੇ ਅਫ਼ਗਾਨਿਸਤਾਨ ਦੀ ਕਰੰਸੀ ਦੀ ਵਰਤੋਂ ਨਹੀਂ ਹੋ ਰਹੀ । ਸਗੋਂ ਇਸ ਦੇ ਲਈ ਸਿਰਫ ਡਾਲਰ ਹੀ ਲਏ ਜਾ ਰਹੇ ਨੇ । ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਇਸ ਏਅਰਪੋਰਟ ਤੋਂ ਸਾਹਮਣੇ ਆ ਰਹੀਆਂ ਨੇ । ਜਿੱਥੇ ਲੋਕ ਮਹਿੰਗਾਈ ਦੇ ਕਾਰਨ ਚੀਜਾਂ ਨੂੰ ਖ਼ਰੀਦ ਨਹੀਂ ਪਾ ਰਹੇ ਤੇ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ ।