ਆਈ ਤਾਜਾ ਵੱਡੀ ਖਬਰ
ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਕੀਤੇ ਜਾਣ ਤੋਂ ਬਾਅਦ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਜਿੱਥੇ ਲੋਕ ਡਰ ਦੇ ਮਾਹੌਲ ਵਿੱਚੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਸਾਰੇ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਗੋਲੀਬਾਰੀ ਦੀਆਂ ਕਈ ਘਟਨਾਵਾਂ ਹੋਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਅਮਰੀਕਾ ਵੱਲੋਂ ਵੀ ਕਾਬਲ ਦੇ ਹਵਾਈ ਅੱਡੇ ਉਪਰ ਆਪਣੀ ਫੌਜ ਨੂੰ ਤੈਨਾਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।
ਤਾਲਿਬਾਨ ਵੱਲੋਂ ਜਿਥੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡਰਨ ਨਾ, ਅਤੇ ਨਾ ਹੀ ਦੇਸ਼ ਛੱਡ ਕੇ ਜਾਣ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ਹੁਣ ਇੱਕ ਵੱਡਾ ਹਵਾਈ ਜਹਾਜ਼ ਹਾਈਜੈਕ ਹੋਇਆ ਹੈ ਜਿਸ ਨੂੰ ਲੈਕੇ ਹਾਹਾਕਾਰ ਮੱਚੀ ਹੋਈ ਹੈ ਤੇ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ। ਅਫ਼ਗ਼ਾਨਿਸਤਾਨ ਵਿਚ ਆਪਣੇ ਨਾਗਰਿਕਾਂ ਨੂੰ ਲੈਣ ਆਏ ਯੂਕਰੇਨ ਦੇ ਇਕ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਨੇ ਦੱਸਿਆ ਕਿ ਆਪਣੇ ਲੋਕਾਂ ਨੂੰ ਉਥੋਂ ਲੈਣ ਆਏ ਹੋਏ ਇਕ ਜਹਾਜ਼ ਨੂੰ ਐਤਵਾਰ ਦੇ ਦਿਨ ਕੁਝ ਹਥਿਆਰਬੰਦ ਲੋਕਾਂ ਵੱਲੋਂ ਆਪਣੀ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਈਰਾਨ ਲੈ ਗਏ ਹਨ।
ਉੱਥੇ ਹੀ ਹੁਣ ਇਸ ਘਟਨਾ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਵੀ ਸੋਸ਼ਲ ਮੀਡੀਆ ਉਪਰ ਸਾਹਮਣੇ ਆ ਰਹੀਆਂ ਹਨ ਕਿ ਹਵਾਈ ਅੱਡੇ ਵਿੱਚ ਇੰਨੀ ਭਾਰੀ ਸੁਰੱਖਿਆ ਦੇ ਬਾਵਜੂਦ ਜਹਾਜ ਨੂੰ ਅਗ਼ਵਾ ਕਿਵੇਂ ਕੀਤਾ ਜਾ ਸਕਦਾ ਹੈ। ਕਿਉਂਕਿ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਇਸ ਸਮੇਂ ਅਮਰੀਕੀ ਫੌਜ ਦੇ ਹੱਥਾਂ ਵਿੱਚ ਹੈ ਤੇ ਅਮਰੀਕੀ ਫੌਜ ਉਥੇ ਭਾਰੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ। ਹਵਾਈ ਜਹਾਜ਼ ਨੂੰ ਹਾਈਜੈਕ ਕਰਨ ਦੀ ਖ਼ਬਰ ਤੋਂ ਬਾਅਦ ਲੋਕਾਂ ਵਿੱਚ ਵੀ ਕਾਫੀ ਹਫੜਾ-ਦਫੜੀ ਦੇਖੀ ਜਾ ਰਹੀ ਹੈ।
ਉਥੇ ਹੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਯੂਕਰੇਨ ਦਾ ਜਹਾਜ਼ ਕਾਬੁਲ ਤੋਂ ਇਰਾਨ ਵੱਲ ਗਿਆ ਹੈ। ਅਫਗਾਨਿਸਤਾਨ ਤੇ ਹਲਾਤਾਂ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਆਪਣੇ ਯਾਤਰੀਆਂ ਅਤੇ ਫੌਜੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।
Previous Postਪੰਜਾਬ ਚ ਇਥੇ ਹੋਇਆ ਭਿਆਨਕ ਹਾਦਸਾ ਮਚਿਆ ਚੀਕ ਚਿਹਾੜਾ – ਆਈ ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ 25 ਅਗਸਤ ਲਈ ਹੋ ਗਿਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ