ਆਈ ਤਾਜਾ ਵੱਡੀ ਖਬਰ
ਬੀਤੇ ਕੁਝ ਦਿਨਾਂ ਤੋਂ ਕੁਦਰਤ ਦੀ ਕਰੋਪੀ ਨੇ ਕਈ ਥਾਵਾਂ ਉਪਰ ਕਾਫ਼ੀ ਆਫ਼ਤ ਮਚਾਈ ਹੈ। ਕਈ ਥਾਵਾਂ ਦੇ ਉਪਰ ਭਾਰੀ ਮੀਂਹ ਅਤੇ ਹਨੇਰੀਆਂ ਨੇ ਬਹੁਤ ਨੁ-ਕ-ਸਾ-ਨ ਕੀਤਾ ਹੈ । ਦੇਸ਼ ਦੇ ਕੁਝ ਹਿੱਸਿਆਂ ਉਪਰ ਤਾਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਕਈ ਘਟਨਾਵਾਂ ਵੀ ਵਾਪਰੀਆਂ ਹੈ ਜਿਥੇ ਭਾਰੀ ਮੀਂਹ ਦੇ ਕਾਰਨ ਕਈ ਸੜਕੀ ਵੀ ਵਾਪਰੇ ਅਤੇ ਕਈ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਹੈ। ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵਲੋਂ ਵੀ ਲਗਾਤਾਰ ਚੇਤਾਵਨੀਆਂ ਦਿਤੀਆਂ ਜਾ ਰਹੀਆਂ ਹੈ। ਮੌਸਮ ਵਿਭਾਗ ਦੇ ਵਲੋਂ ਸਮੇਂ -ਸਮੇਂ ਤੇ ਅਲਰਟ ਜਾਰੀ ਕੀਤਾ ਜਾ ਰਿਹਾ ਹੈ।
ਅਤੇ ਅਲਰਟ ਜਾਰੀ ਕਰਕੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹੈ।ਇਸੇ ਵਿਚਕਾਰ ਹੁਣ ਇੱਕ ਖਤਰੇ ਦੀ ਘੰਟੀ ਪੰਜਾਬ ਦੇ ਇੱਕ ਜਿਲ੍ਹੇ ਵਿੱਚ ਵੱਜਣ ਲੱਗ ਪਈ ਹੈ। ਜਿਥੇ ਲਗਾਤਾਰ ਪੇ ਰਹੇ ਮੀਂਹ ਨੇ ਲੋਕਾਂ ਨੂੰ ਕਾਫ਼ੀ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਪੰਜਾਬ ਦੇ ਜ਼ਿਲ੍ਹਾ ਬਠਿੰਡਾ ਹੁਣ ਪੂਰੀ ਤਰਾਂ ਦੇ ਨਾਲ ਜਲ ਅੰਦਰ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ। ਸੜਕਾਂ ਉਪਰ , ਗਲੀਆਂ ਵਿਚਕਾਰ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਉਕਿ ਹਜਿਸ ਤਰਾਂ ਦੇ ਨਾਲ ਸੜਕਾਂ ਉਪਰ ਪਾਣੀ ਹੀ ਪਾਣੀ ਭਰਿਆ ਹੋਇਆ ਹੈ। ਉਸਦੇ ਨਾਲ ਟ੍ਰੈਫਿਕ ਕਾਫ਼ੀ ਜਾਮ ਹੋ ਰਿਹਾ ਹੈ । ਕਈ ਵਾਹਨ ਸੜਕਾਂ ਉਪਰ ਭਰੇ ਪਾਣੀ ਦੇ ਕਾਰਨ ਫਸੇ ਹੋਏ ਹਨ। ਕਈ ਲੋਕ ਸੜਕਾਂ ਉਪਰ ਹੀ ਫਸੇ ਹੋਏ ਹਨ।ਦਰਅਸਲ ਕਈ ਘੰਟਿਆਂ ਤੋਂ ਪੰਜਾਬ ਦੇ ਜ਼ਿਲਾ ਬਠਿੰਡਾ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ।
ਜਿਸ ਕਾਰਨ ਲੋਕਾਂ ਨੂੰ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਭਾਰੀ ਮੀਂਹ ਦੇ ਕਾਰਨ ਖੇਤਾਂ ਦੇ ਵਿੱਚ ਵੀ ਕਈ -ਕਈ ਫੁਟ ਪਾਣੀ ਭਰਿਆ ਹੋਇਆ ਹੈ। ਇਲਾਕੇ ਦੀਆਂ ਕਈ ਗਲੀਆਂ ਅਤੇ ਮੁਹੱਲੇ ਦੇ ਵਿੱਚ ਪਾਣੀ ਭਰਿਆ ਹੋਇਆ ਹੈ । ਹੁਣ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਮੌਸਮ ਵਿਭਾਗ ਦੇ ਵਲੋਂ ਪੰਜਾਬ ਦੇ ਕਈ ਜ਼ਿਲਿਆਂ ਦੇ ਵਿਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।
Previous Postਅੱਜ ਰੱਖੜੀ ਦੇ ਦਿਨ ਪੰਜਾਬ ਚ ਇਥੇ 14 ਸਾਲਾਂ ਬਾਅਦ ਮਾਂ ਨੂੰ ਮਿਲਿਆ ਇਹ ਅਨਮੋਲ ਤੋਹਫ਼ਾ , ਸਾਰੇ ਪਾਸੇ ਹੋ ਗਈ ਚਰਚਾ
Next Postਹੁਣੇ ਹੁਣੇ ਇਥੇ ਇਸ ਕਾਰਨ ਕੱਲ੍ਹ ਦੀ ਛੁੱਟੀ ਦਾ ਹੋਇਆ ਐਲਾਨ – ਤਾਜਾ ਵੱਡੀ ਖਬਰ