ਕਾਬੁਲ: ਉਡਦੇ ਜਹਾਜ਼ੋਂ ਜਿਸ ਵਿਅਕਤੀ ਦੇ ਘਰ ਦੀ ਛੱਤ ਤੇ ਡਿਗੇ ਸਨ ਲੋਕ ਨੇ ਦਸਿਆ ਅੱਖੀਂ ਦੇਖਿਆ ਇਹ ਖੌਫਨਾਕ ਹਾਲ

ਆਈ ਤਾਜਾ ਵੱਡੀ ਖਬਰ

ਅਫ਼ਗ਼ਾਨਿਸਤਾਨ ਵਿਚ ਤਾਲੀਬਾਨ ਦਾ ਕਬਜ਼ਾ ਕਰਨ ਤੋਂ ਬਾਅਦ ਲੋਕ ਦਹਿਸ਼ਤ ਦੇ ਮਾਹੌਲ ਵਿਚ ਜੀਅ ਰਹੇ ਹਨ ਜਿਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਅਫਗਾਨਿਸਤਾਨ ਤੋਂ ਬਾਹਰ ਜਾਣ ਦੀਆ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਐਤਵਾਰ ਨੂੰ ਤਾਲੇਬਾਨੀ ਵੱਲੋਂ ਸੱਤਾ ਤੇ ਕਬਜ਼ਾ ਕਰਦੇ ਹੀ ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਉਥੇ ਹੀ ਵੱਖ ਵੱਖ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਬੁਲ ਹਵਾਈ ਅੱਡੇ ਉੱਪਰ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਫੌਜ ਦੇ ਜਹਾਜ਼ਾਂ ਰਾਹੀਂ ਦੇਸ਼ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਕਈ ਮੌਤਾਂ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।

ਹੁਣ ਉੱਡਦੇ ਜਹਾਜ਼ ਵਿੱਚੋਂ ਜਿਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਘਰ ਦੀ ਛੱਤ ਤੇ ਡਿੱਗੀਆਂ ਸਨ ਉਨ੍ਹਾਂ ਲੋਕਾਂ ਵੱਲੋਂ ਇਸ ਖੌਫ਼ਨਾਕ ਮੰਜ਼ਰ ਬਾਰੇ ਜਾਣਕਾਰੀ ਦਿੱਤੀ ਗਈ। ਅਫ਼ਗ਼ਾਨਿਸਤਾਨ ਤੇ ਕਾਬਲ ਹਵਾਈ ਅੱਡੇ ਤੇ ਜਿਥੇ ਕੁਝ ਵਿਅਕਤੀਆਂ ਵੱਲੋਂ ਜਹਾਜ਼ ਦੇ ਟਾਇਰਾਂ ਵਿੱਚ ਸਵਾਰ ਹੋ ਕੇ ਅਫ਼ਗ਼ਾਨਿਸਤਾਨ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ। ਓਥੇ ਹੀ ਹਵਾਈ ਜਹਾਜ਼ ਦੇ ਉਡਾਣ ਭਰ ਦੇ ਸਮੇਂ ਟਾਇਰਾਂ ਵਿੱਚ ਲੁਕੇ ਹੋਏ ਤਿੰਨ ਵਿਅਕਤੀ ਜ਼ਮੀਨ ਤੇ ਆਣ ਡਿੱਗੇ ਸਨ ਅਤੇ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇਸ ਘਟਨਾ ਬਾਰੇ ਹੁਣ ਉਨ੍ਹਾਂ ਘਰ ਦੇ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਘਰ ਦੀ ਛੱਤ ਉਪਰ ਇਨ੍ਹਾਂ ਵਿਅਕਤੀਆਂ ਦੀ ਡਿੱਗਣ ਕਾਰਨ ਮੌਤ ਹੋਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਅਫ਼ਗ਼ਾਨੀ ਨੇ ਦੱਸਿਆ ਹੈ ਕਿ ਉਹ ਸਕਿਉਰਟੀ ਗਾਰਡ ਦਾ ਕੰਮ ਕਰਦੇ ਹਨ ਜਿਨ੍ਹਾਂ ਦੇ ਘਰ ਦੀ ਛੱਤ ਉਪਰ ਦੋ ਲਾਸ਼ਾਂ ਡਿੱਗੀਆਂ ਸਨ। ਇਹ ਹਾਦਸਾ ਸੋਮਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਸਾਰਾ ਪਰਿਵਾਰ ਘਰ ਵਿੱਚ ਹੀ ਮੌਜੂਦ ਸੀ। ਇਕ ਦਮ ਏਨੀ ਜ਼ਿਆਦਾ ਆਵਾਜ਼ ਸੁਣ ਕੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ ਸੀ, ਜਿਸ ਤਰ੍ਹਾਂ ਕੋਈ ਟਾਇਰ ਫੱਟ ਗਿਆ ਹੋਵੇ। ਜਿਸ ਸਮੇਂ ਪਰਵਾਰਕ ਮੈਂਬਰਾਂ ਵੱਲੋਂ ਛੱਤ ਤੇ ਜਾ ਕੇ ਦੇਖਿਆ ਗਿਆ ਤਾਂ ਦੋ ਲਾਸ਼ਾਂ ਪਈਆਂ ਹੋਈਆਂ ਸਨ ਜਿਨ੍ਹਾਂ ਦੇ ਸਿਰ ਫੱਟ ਚੁੱਕੇ ਸਨ।

ਇਸ ਬਾਰੇ ਜਾਣਕਾਰੀ ਦੇਣ ਵਾਲੇ ਨਾਗਰਿਕ ਨੇ ਦੱਸਿਆ ਕਿ ਉਸਦੀ ਪਤਨੀ ਇਹ ਸਾਰਾ ਮੰਜਰ ਵੇਖ਼ ਕੇ ਬੇਹੋਸ਼ ਹੋਈ ਸੀ। ਇਨ੍ਹਾਂ ਮ੍ਰਿਤਕਾਂ ਵਿੱਚ ਇੱਕ ਆਮ ਵਿਅਕਤੀ ਸੀ ਅਤੇ ਇੱਕ ਡਾਕਟਰ ਮੌਜੂਦ ਸੀ। ਜੋ ਇਕ ਹੋਰ ਘਰ ਦੀ ਛੱਤ ਤੋਂ ਡਿਗ ਗਿਆ ਸੀ ਉਹ ਇਕ ਫੁੱਟਬਾਲ ਖਿਡਾਰੀ ਸੀ। ਲਾਸ਼ਾਂ ਦੀ ਭਿਆਨਕ ਹਾਲਤ ਦੇਖ ਕੇ ਪਰਿਵਾਰ ਵੱਲੋਂ ਦੋਹਾਂ ਲਾਸ਼ਾਂ ਨੂੰ ਚਾਦਰ ਨਾਲ ਢਕਿਆ ਗਿਆ ਅਤੇ ਨਜ਼ਦੀਕ ਦੀ ਇਕ ਮਸਜਿਦ ਵਿੱਚ ਲਿਆਦਾ ਗਿਆ। ਉਸ ਦਿਨ ਵਾਪਰੀ ਇਸ ਘਟਨਾ ਨੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ।