ਆਈ ਤਾਜਾ ਵੱਡੀ ਖਬਰ
ਭਾਰਤ ਵਿਚ ਪਿਛਲੇ ਸਾਲ ਤੋਂ ਵੀ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਜਦੋਂ ਹਵਾਈ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਸੀ। ਉਸ ਸਮੇਂ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਉਪਰ ਰੋਕ ਲਗਾ ਦਿੱਤੀ ਗਈ ਸੀ ਅਤੇ ਕੁਝ ਖਾਸ ਸਮਝੌਤਿਆਂ ਦੇ ਤਹਿਤ ਹੀ ਹਵਾਈ ਉਡਾਨਾਂ ਨੂੰ ਹੀ ਆਉਂਣ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਐਮਰਜੈਂਸੀ ਹਲਾਤਾਂ ਵਿੱਚ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਐਂਟ ਦੇ ਵਧੇ ਹੋਏ ਕੇਸਾਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਵੱਲੋਂ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਪਰ ਹੁਣ ਭਾਰਤ ਵਿੱਚ ਕਰੋਨਾ ਦੀ ਸਥਿਤੀ ਨੂੰ ਕਾਬੂ ਹੇਠ ਦੇਖਦੇ ਹੋਏ ਮੁੜ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।
ਜਿੱਥੇ ਉਡਾਨਾਂ ਘੱਟ ਹੋਣ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਥੇ ਹੀ ਲੋਕਾਂ ਨੂੰ ਵਾਧੂ ਕਿਰਾਇਆ ਦੇਣਾ ਪੈ ਰਿਹਾ ਹੈ। ਹੁਣ ਪੰਜਾਬੀਆਂ ਦੇ ਗੜ੍ਹ ਇਸ ਦੇਸ਼ ਲਈ ਹਵਾਈ ਯਾਤਰਾ ਕਰਨ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਐਲਾਨ ਹੋ ਗਿਆ ਹੈ। ਯੂ ਕੇ ਵੱਲੋਂ ਜਿੱਥੇ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਹੈ ਉਥੇ ਹੀ ਭਾਰਤ ਨੂੰ ਐਂਬਰ ਸੂਚੀ ਵਿੱਚ ਵੀ ਸ਼ਾਮਲ ਕੀਤੇ ਜਾਣ ਬਾਰੇ ਖਬਰ ਸਾਹਮਣੇ ਆਈ ਹੈ ਜਿੱਥੇ ਬ੍ਰਿਟੇਨ ਦੀ ਏਅਰਲਾਈਨ ਵੱਲੋਂ ਫੈਸਲਾ ਲਿਆ ਗਿਆ ਹੈ।
ਇਸ ਫੈਸਲੇ ਦੇ ਅਧਾਰ ਤੇ ਹੀ ਭਾਰਤ ਤੋਂ ਇੰਗਲੈਂਡ ਆਉਣ ਜਾਣ ਵਾਲੀਆਂ ਉਡਾਣਾਂ ਵਿਚ ਵੀ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਿਉਂਕਿ ਕਰੋਨਾ ਦੇ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਹੋ ਗਏ ਸਨ। ਇਸ ਲਈ ਹੁਣ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਨੂੰ ਸੁਵਿਧਾਵਾਂ ਦੇਣ ਲਈ ਏਅਰਲਾਈਨਸ ਵੱਲੋਂ ਕਈ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਹਨ। ਏਸ ਲਈ ਉਡਾਨ ਦੀਆਂ ਸੇਵਾਵਾਂ ਨੂੰ 10 ਤੋਂ ਵਧਾ ਕੇ 20 ਫੀਸਦ ਕੀਤਾ ਜਾ ਰਿਹਾ ਹੈ ਜੋ ਹਫਤੇ ਵਿੱਚ ਉਡਾਣ ਭਰ ਸਕਦੀਆਂ ਹਨ।
ਹੁਣ ਇੱਕ ਹਫ਼ਤੇ ਦੌਰਾਨ 10 ਦੀ ਬਜਾਏ 20 ਉਡਾਨਾਂ ਰਵਾਨਾ ਹੋਣਗੀਆਂ। ਜਿਸ ਨਾਲ ਯਾਤਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਏਅਰਵੇਜ਼ ਵੱਲੋਂ ਜਾਰੀ ਕੀਤੇ ਗਏ ਇਸ ਫੈਸਲੇ ਦੇ ਨਾਲ ਬ੍ਰਿਟੇਨ ਅਤੇ ਭਾਰਤ ਵਿਚਕਾਰ ਉਡਾਣ ਹੁਣ 16 ਅਗਸਤ 2021 ਤੋਂ ਵਧੇਰੇ ਹੋ ਜਾਣਗੀਆਂ।
Previous Postਅਚਾਨਕ ਇਸ ਮਸ਼ਹੂਰ ਮਹਾਨ ਪੰਜਾਬੀ ਹਸਤੀ ਦੀ ਹੋਈ ਮੌਤ ਛਾਈ ਦੇਸ਼ ਵਿਦੇਸ਼ ਸੋਗ ਦੀ ਲਹਿਰ
Next Postਹੁਣੇ ਹੁਣੇ ਕਨੇਡਾ ਤੋਂ ਆਈ ਇਹ ਵੱਡੀ ਖਬਰ – ਟਰੂਡੋ ਨੇ ਇਸ ਗਲ੍ਹ ਬਾਰੇ ਸਾਫ ਕਰਤਾ ਇਨਕਾਰ