ਆਈ ਤਾਜਾ ਵੱਡੀ ਖਬਰ
ਵਾਤਾਵਰਨ ਅਤੇ ਮਨੁੱਖ ਦਾ ਰਿਸ਼ਤਾ ਬਹੁਤ ਜ਼ਿਆਦਾ ਗੂੜਾ ਹੁੰਦਾ ਹੈ । ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਮਨੁੱਖ ਦਾ ਸੱਭ ਤੋਂ ਵੱਡਾ ਕੰਮ ਹੁੰਦਾ ਹੈ । ਕਿਉਕਿ ਵਾਤਾਵਰਨ ਦੀ ਜੇਕਰ ਅਸੀਂ ਦੇਖਭਾਲ ਨਹੀਂ ਕਰਾਂਗਾ ਤਾਂ ਇਸਦਾ ਮੁਆਵਜ਼ਾ ਮਨੁੱਖ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਚੁਕਾਉਣਾ ਪੇਂਦਾ ਹੈ । ਪਰ ਅੱਜਕਲ ਦਾ ਮਨੁੱਖ ਆਪਣੇ ਫਾਇਦੇ ਦੇ ਲਈ ਵਾਤਾਵਰਨ ਦੇ ਨਾਲ ਖਿਲਵਾੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਮਨੁੱਖ ਆਪਣੇ ਫਾਇਦੇ ਦੇ ਲਈ ਰੁੱਖਾਂ ਦੀ ਕਟਾਈ ਕਰ ਰਿਹਾ ਹੈ , ਧੂੰਏ ਦੇ ਨਾਲ ਵਾਤਾਵਰਨ ਦੀ ਹਵਾ ਖ਼ਰਾਬ ਹੋ ਰਹੀ ਹੈ , ਮਨੁੱਖੀ ਕਾਰਜਾਂ ਦੇ ਨਾਲ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ।
ਸਰਕਾਰਾਂ ਦੇ ਵਲੋਂ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਵ ਦੇ ਲਈ ਤਰ੍ਹਾਂ -ਤਰ੍ਹਾਂ ਦੇ ਬਚਾਵ ਕਾਰਜ ਕੀਤੇ ਜਾ ਰਹੇ ਹਨ । ਸਰਕਾਰ ਦੇ ਵਲੋਂ ਕਈ ਕਾਨੂੰਨ ਵੀ ਲਾਗੂ ਕੀਤੇ ਗਏ ਹਨ ਤਾਂ ਜੋ ਮਨੁੱਖੀ ਕਾਰਜ ਵਾਤਾਵਰਨ ਨੂੰ ਖ਼ਰਾਬ ਨਾ ਕਰ ਸਕਣ । ਸਰਕਾਰਾਂ ਦੇ ਵਲੋਂ ਸਮੇਂ-ਸਮੇਂ ਤੇ ਤਰ੍ਹਾਂ -ਤਰ੍ਹਾਂ ਦੇ ਵਾਤਾਵਰਨ ਨੂੰ ਲੈ ਕੇ ਸੁਰੱਖਿਆ ਦੇ ਐਲਾਨ ਕੀਤੇ ਜਾਂਦੇ ਹਨ । ਇਸੇ ਦੇ ਚਲੱਦੇ ਹੁਣ ਕੇਂਦਰ ਸਰਕਾਰ ਦੇ ਵਲੋਂ ਵਾਤਾਵਰਨ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ।
ਹੁਣ ਕੇਂਦਰ ਸਰਕਾਰ ਦੇ ਵਲੋਂ ਫਿਰ ਤੋਂ ਕਈ ਵਸਤੂਆਂ ਦੀ ਵਰਤੋਂ ਅਤੇ ਵਿਕਰੀ ਦੇ ਉਪਰ ਰੋਕ ਲੱਗਾ ਦਿੱਤੀ ਹੈ । ਦਰਅਸਲ ਕੇਂਦਰ ਸਰਕਾਰ ਨੇ ਹੁਣ ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਸਿੰਗਲ ਯੂਜ਼ ਪਲਾਸਟਿਕ ਵਸਤੂਆਂ ਦੇ ਸੰਬੰਧ ਇੱਕ ਵੱਡਾ ਫੈਸਲਾ ਲੈਂਦੇ ਹੋਏ ਪਲਾਸਟਿਕ ਦੀਆਂ ਵਸਤੂਆਂ ਜਿਵੇਂ ਕੱਪ , ਸਟ੍ਰਾ ਆਦਿ ਦੇ ਨਿਰਮਾਣ ਅਤੇ ਵਿਕਰੀ ਸਮੇਤ ਵਰਤੋਂ ਦੇ ਉਪਰ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਹੈ ।
ਸਰਕਾਰ ਦੇ ਵਲੋਂ ਇਹ ਫੈਸਲਾਂ 1 ਜੁਲਾਈ, 2022 ਤੋਂ ਲਾਗੂ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ। ਸਰਕਾਰ ਦੇ ਵਲੋਂ ਇਹ ਫੈਸਲਾਂ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਲਿਆ ਗਿਆ ਹੈ ।
Previous Postਸਾਵਧਾਨ : ਪੰਜਾਬ ਚ ਇਥੇ ਸੋਮਵਾਰ,ਮੰਗਲਵਾਰ ਅਤੇ ਬੁੱਧਵਾਰ ਬਿਜਲੀ ਰਹੇਗੀ ਪ੍ਰਭਾਵਤ – ਕਰਲੋ ਤਿਆਰੀ
Next Postਪੰਜਾਬੀ ਡਰਾਈਵਰ ਦੇ ਟਰੱਕ ਦੀ ਜਦੋਂ ਅਮਰੀਕਾ-ਕਨੇਡਾ ਦੇ ਬਾਡਰ ਤੇ ਤਲਾਸੀ ਲਈ ਤਾਂ ਪੁਲਸ ਵਾਲੇ ਰਹਿ ਗਏ ਹੱਕੇ ਬੱਕੇ ਮਿਲੀ ਇਹ ਚੀਜ