ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਉਥੇ ਹੀ ਵਾਪਰਨ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਜਿਨ੍ਹਾਂ ਦੇ ਪਰਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕੁਝ ਹਾਦਸੇ ਇਨਸਾਨ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਵਾਪਰਦੇ ਹਨ ਅਤੇ ਕੁਝ ਦੂਜੇ ਦੀ ਗਲਤੀ ਕਾਰਨ ਵਾਪਰ ਜਾਂਦੇ ਹਨ। ਪਰ ਅਚਾਨਕ ਹੀ ਕੁਝ ਅਜਿਹੇ ਕੁਦਰਤੀ ਹਾਦਸੇ ਵੀ ਸਾਹਮਣੇ ਆ ਜਾਂਦੇ ਹਨ ਜਿਸ ਦੀ ਕਿਸੇ ਵੀ ਵਿਅਕਤੀ ਵੱਲੋਂ ਕਲਪਨਾ ਨਹੀਂ ਕੀਤੀ ਜਾਂਦੀ। ਆਏ ਦਿਨ ਹੀ ਪੰਜਾਬ ਦੀਆਂ ਅਖਬਾਰਾਂ ਅਜੇਹੇ ਹਾਦਸਿਆਂ ਦੀ ਕਹਾਣੀ ਬਿਆਨ ਕਰਦੀਆਂ ਰਹਿੰਦੀਆਂ ਹਨ।
ਜਿੱਥੇ ਬਹੁਤ ਸਾਰੇ ਬੇਕਸੂਰ ਕਈ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਇੱਕ ਪੰਜਾਬ ਪੁਲਸ ਦੇ ਨੌਜਵਾਨ ਦੀ ਅਚਾਨਕ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੰਬੀ ਤੋ ਸਾਹਮਣੇ ਆਈ ਹੈ। ਜਿੱਥੇ ਪੁਲਿਸ ਵਿਚ ਤਾਇਨਾਤ ਇਕ ਏਐਸਆਈ ਵੱਲੋਂ ਆਪਣੀ ਡਿਊਟੀ ਤੇ ਜਾਂਦੇ ਸਮੇਂ ਇਕ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਏਐਸਆਈ ਅਧਿਕਾਰੀ ਜਸਬੀਰ ਸਿੰਘ ਦੀ ਡਿਊਟੀ ਇਨੀਂ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਅੱਗੇ ਸੀ।
ਜਿੱਥੇ ਕੁਝ ਲੋਕਾਂ ਵੱਲੋਂ ਅੱਜ ਧਰਨਾ ਦਿੱਤਾ ਜਾਣਾ ਸੀ। ਉੱਥੇ ਹੀ ਡਿਊਟੀ ਤੇ ਜਾਂਦੇ ਸਮੇਂ ਇਸ ਇਹ ਏਐਸਆਈ ਅਧਿਕਾਰੀ ਨਾਲ ਸੜਕ ਉੱਪਰ ਆਵਾਰਾ ਪਸ਼ੂਆਂ ਦੇ ਉਸ ਦੇ ਵਾਹਨ ਅੱਗੇ ਆਉਣ ਕਾਰਨ ਹਾਦਸਾ ਵਾਪਰ ਗਿਆ। ਜਿਸ ਕਾਰਨ ਇਹ ਅਧਿਕਾਰੀ ਮੌਕੇ ਤੇ ਹੀ ਮੌਤ ਦਾ ਸ਼ਿਕਾਰ ਹੋ ਗਿਆ। ਕਿਉਂਕਿ ਜਿਸ ਸਮੇਂ ਇਹ ਐਸ ਆਈ ਜਸਵੀਰ ਸਿੰਘ ਦਾ ਮੋਟਰਸਾਈਕਲ ਅਵਾਰਾ ਪਸ਼ੂ ਨਾਲ ਟਕਰਾਇਆ ਤਾਂ ਉਸ ਦਾ ਬੈਲਸ ਵਿਗੜ ਗਿਆ ਤੇ ਉਹ ਸਿੱਧਾ ਹੀ ਇਕ ਖੰਭੇ ਨਾਲ ਵੱਜ ਗਿਆ।
ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਾਰਨ ਖੰਭੇ ਨਾਲ ਹੋਈ ਟੱਕਰ ਦੇ ਵਿੱਚ ਹੀ ਉਸਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਆਪਣੇ ਪਰਿਵਾਰ ਵਿੱਚ ਦੋ ਧੀਆਂ ਦੋ ਪੁੱਤਰ ਨੂੰ ਛੱਡ ਗਿਆ ਹੈ, ਉੱਥੇ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਦੀ ਪਤਨੀ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ।
Previous Postਆਖਰ ਜਲੰਧਰ ਵਾਸੀਆਂ ਲਈ ਆਈ ਇਹ ਵੱਡੀ ਚੰਗੀ ਖਬਰ
Next Postਹੁਣੇ ਹੁਣੇ ਪੰਜਾਬ ਚ ਇਥੇ ਹੋਈ 2 ਬੱਸਾਂ ਦੀ ਭਿਆਨਕ ਟੱਕਰ , ਮਚੀ ਹਾਹਾਕਾਰ