ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਮਾਮਲੇ ਘੱਟ ਹੁੰਦੇ ਵੇਖ ਸਕੂਲ ਖੋਲ੍ਹਣ ਦੀ ਹਿਦਾਇਤ ਦਿੱਤੀ ਗਈ ਸੀ । ਸਕੂਲਾਂ ਵਿਚ ਜਿਵੇਂ ਹੀ ਬੱਚਿਆਂ ਦੀ ਆਮਦ ਆਉਣੀ ਸ਼ੁਰੂ ਹੋਈ ਤਾਂ ਕਰੋਨਾ ਦੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ। ਲਗਾਤਾਰ ਮਾਮਲੇ ਆਉਣ ਨਾਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਚਿੰਤਾ ਪੈ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿੱਛੇ ਲੁਧਿਆਣਾ ਦੇ ਇਕ ਸਕੂਲ ਤੋਂ ਵੀ ਮਾਮਲੇ ਸਾਹਮਣੇ ਆਏ ਜੌ ਪ੍ਰਸ਼ਾਸਨ ਅਤੇ ਮਾਪਿਆਂ ਦੇ ਵਿਚ ਚਿੰਤਾ ਪੈਦਾ ਕਰ ਗਏ। ਅਜੇ ਸਕੂਲ ਖੁੱਲ੍ਹੇ ਥੋੜਾ ਸਮਾਂ ਵੀ ਨਹੀਂ ਹੋਇਆ ਕਿ ਮਾਮਲਿਆਂ ਦਾ ਸਾਹਮਣੇ ਆਉਣਾ ਸ਼ੁਰੂ ਹੋ ਚੁੱਕਾ ਹੈ। ਜਿਸ ਕਰਕੇ ਕਈ ਪਾਸੇ ਸਕੂਲ ਬੰਦ ਕਰਨ ਦੀ ਵੀ ਹਿਦਾਇਤ ਦਿੱਤੀ ਜਾ ਚੁੱਕੀ ਹੈ।
ਹੁਣ ਫਿਰ ਮਾਮਲੇ ਸਾਹਮਣੇ ਆਉਣ ਨਾਲ ਇੱਕ ਵਾਰ ਫਿਰ ਚਿੰਤਾ ਵੱਧ ਚੁੱਕੀ ਹੈ।ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਉਹ ਮੋਗਾ ਤੋਂ ਸਾਹਮਣੇ ਆਇਆ ਹੈ। ਜਿੱਥੇ ਹੁਣ ਪ੍ਰਸ਼ਾਸਨ ਨੂੰ ਚਿੰਤਾ ਪੈ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮੋਗਾ ਦੇ ਸਰਕਾਰੀ ਸਕੂਲ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਕੋਕਰੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਬੱਚਾ ਕਰੋਨਾ ਪੀੜਤ ਪਾਇਆ ਗਿਆ ਹੈ। 17 ਸਾਲ ਦਾ ਇਹ ਬੱਚਾ ਦੱਸਿਆ ਜਾ ਰਿਹਾ ਹੈ, ਜੌ ਵਾਇਰਸ ਦੀ ਲਪੇਟ ਵਿਚ ਆਇਆ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦੇ ਨਾਲ ਹੀ ਇਕ ਵਿਅਕਤੀ ਵੀ ਕਰੋਨਾ ਪੀੜਤ ਪਾਇਆ ਗਿਆ ਹੈ। ਜਿਸ ਤੋਂ ਬਾਅਦ ਫਿਰ ਚਿੰਤਾ ਵੱਧ ਗਈ ਹੈ। ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕ ਵੀ ਹੁਣ ਬੱਚੇ ਦੇ ਪੀੜਤ ਪਾਏ ਜਾਨ ਤੋਂ ਬਾਅਦ ਘਬਰਾਏ ਹੋਏ ਹਨ। ਪੰਜਾਬ ਵਿਚ ਮਾਮਲੇ ਜਿਵੇਂ ਹੀ ਮਾਮਲੇ ਥੋੜ੍ਹੇ ਘੱਟ ਹੋਏ ਤਾਂ ਪੰਜਾਬ ਸਰਕਾਰ ਵਲੋਂ ਸਕੂਲ ਖੋਲ੍ਹਣ ਦਾ ਆਦੇਸ਼ ਦਿੱਤਾ ਗਿਆ। ਪਹਿਲੇ 10ਵੀਂ, 11ਵੀਂ,ਅਤੇ 12 ਵੀਂ ਜਮਾਤਾਂ ਦੇ ਸਕੂਲ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਮਾਮਲੇ ਘੱਟ ਹੁੰਦੇ ਵੇਖ ਸਾਰੇ ਸਕੂਲ ਖੋਲ੍ਹਣ ਦੀ ਹਦਾਇਤ ਦੇ ਦਿੱਤੀ ਗਈ।
ਪਰ ਜਿਵੇਂ ਹੀ ਪੰਜਾਬ ਵਿਚ ਸਕੂਲ ਖੁੱਲ੍ਹੇ ,ਮਾਮਲਿਆਂ ਦਾ ਇਕ ਵਾਰ ਫਿਰ ਆਉਣਾ ਸ਼ੁਰੂ ਹੋ ਗਿਆ। ਜਿਸ ਕਰਕੇ ਹੁਣ ਸਰਕਾਰ, ਪ੍ਰਸ਼ਾਸਨ ਅਤੇ ਮਾਪਿਆਂ ਦੀ ਚਿੰਤਾ ਵਧ ਚੁੱਕੀ ਹੈ ਅਤੇ ਇਸੇ ਦੇ ਚਲਦੇ ਹੀ ਕਈ ਥਾਵਾਂ ‘ਤੇ ਸਕੂਲ ਕੁਝ ਸਮੇਂ ਲਈ ਬੰਦ ਵੀ ਕਰਵਾਏ ਗਏ ਹਨ ।
Previous Postਪੰਜਾਬ : ਹਜੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਵਾਪਰਿਆ ਇਹ ਕਾਂਡ , ਇਲਾਕੇ ਚ ਛਾਈ ਸੋਗ ਦੀ ਲਹਿਰ
Next Postਪੰਜਾਬ ਦੇ ਮੌਸਮ ਬਾਰੇ ਹੁਣ ਆਈ ਇਹ ਤਾਜਾ ਵੱਡੀ ਖਬਰ – ਇਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ਚ ਮੌਸਮ