ਆਈ ਤਾਜਾ ਵੱਡੀ ਖਬਰ
ਸਾਰੇ ਦੇਸ਼ਾਂ ਵਿੱਚ ਕਰੋਨਾ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਸਰਕਾਰਾਂ ਵੱਲੋਂ ਬਹੁਤ ਸਾਰੇ ਪੁੱਖਤਾ ਇੰਤਜ਼ਾਮ ਕੀਤੇ ਗਏ ਸਨ। ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾਲ ਜੂਝਣਾ ਨਾ ਪਵੇ। ਉਥੇ ਹੀ ਲੋਕਾਂ ਨੂੰ ਆਰਥਿਕ ਤੌਰ ਤੇ ਵੀ ਉਪਰ ਚੁੱਕਣ ਵਾਸਤੇ ਸਰਕਾਰ ਵੱਲੋਂ ਸਹੁਲਤਾਂ ਮੁਹਈਆ ਕਰਵਾਈਆਂ ਗਈਆਂ। ਕੈਨੇਡਾ ਦੀ ਸਰਕਾਰ ਵੱਲੋਂ ਲੋਕਾਂ ਨੂੰ ਮਹੀਨੇ ਦਾ ਖਰਚਾ ਵੀ ਦਿੱਤਾ ਜਾਂਦਾ ਰਿਹਾ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉੱਥੇ ਹੀ ਸਰਕਾਰ ਵੱਲੋਂ ਆਏ ਦਿਨ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਜਿਸ ਦਾ ਭਰਪੂਰ ਫਾਇਦਾ ਲੋਕਾਂ ਨੂੰ ਹੋ ਸਕੇ।
ਹੁਣ ਕੈਨੇਡਾ ਵਿੱਚ ਕਿਊਬਕ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਤੇ ਟਰੂਡੋ ਦੁਆਰਾ ਕੀਤੇ ਗਏ ਇਸ ਐਲਾਨ ਦੀ ਚਰਚਾ ਵੀ ਸਭ ਪਾਸੇ ਹੋ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੋਕਾਂ ਨੂੰ ਬੱਚਿਆਂ ਨੇ ਇੱਕ ਸਹੂਲਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦਾ ਫਾਇਦਾ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲਗਭਗ ਪੌਣੇ ਚਾਰ ਲੱਖ ਬੱਚਿਆਂ ਨੂੰ ਹੋਵੇਗਾ। ਇਸ ਯੋਜਨਾ ਦੇ ਅਨੁਸਾਰ 6 ਤੋਂ 12 ਸਾਲ ਤੱਕ ਦੇ ਛੋਟੇ ਬੱਚਿਆਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਬਾਰੇ ਐਲਾਨ ਕਰ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਸੂਬੇ ਦੇ ਪ੍ਰੀਮੀਅਰ ਜੌਹਨ ਹੋਰਗਨ ਵੱਲੋਂ ਦਿੱਤੀ ਗਈ ਹੈ। ਇਸ ਸਹੂਲਤ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਬੱਚਿਆਂ ਨੂੰ 700 ਕੈਨੇਡੀਅਨ ਡਾਲਰ ਅਤੇ ਮਹੀਨਾਵਾਰ ਪਾਸ ਲੈਣ ਵਾਲਿਆਂ ਨੂੰ 29 ਕੈਨੇਡੀਅਨ ਡਾਲਰ ਦੀ ਪ੍ਰਤੀ ਸਾਲ ਬਚਤ ਹੋਵੇਗੀ। ਰੋਜ਼ਾਨਾ ਟਿਕਟ ਖਰੀਦਣ ਵਾਲਿਆਂ ਅਤੇ ਮਹੀਨਾਵਾਰ ਪਾਸ ਬਣਾਉਣ ਵਾਲਿਆਂ ਲਈ ਇਹ ਸੁਵਿਧਾ ਉਪਲੱਬਧ ਰਹੇਗੀ। ਇਹ ਸਕੀਮ ਛੋਟੇ ਬੱਚਿਆਂ ਵਾਸਤੇ ਬੱਸ ਜਾਂ ਰੇਲ ਸਫਰ ਕਰਨ ਲਈ 1 ਸਤੰਬਰ 2021 ਤੋਂ ਗੈਟ ਔਨ ਬੋਰਡ ਦੇ ਨਾਂ ਹੇਠ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਸਕੀਮ ਨੂੰ ਬੀ ਸੀ ਦੇ 2021 ਵਾਲੇ ਬਜਟ ਵਿੱਚ ਬੱਚਿਆਂ ਦੇ ਪਾਸ ਨੂੰ ਲੈ ਕੇ ਇਹ ਤਜਵੀਜ਼ ਰੱਖੀ ਗਈ ਸੀ, ਜੋ ਹੁਣ ਲਾਗੂ ਹੋ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਲਾਗੂ ਕੀਤੀ ਗਈ ਇਸ ਵਿਵਸਥਾ ਨਾਲ ਮੱਧ ਵਰਗੀ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਰਾਹਤ ਮਿਲੇਗੀ।
Previous Postਇਹਨਾਂ ਅੰਤਰਾਸ਼ਟਰੀ ਯਾਤਰੀਆਂ ਲਈ ਹੁਣ ਇਸ ਦੇਸ਼ ਚ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
Next Postਵਿਦੇਸ਼ ਚ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ 8 ਮੀਟਰ ਦੀ ਉਚਾਈ ਤੇ ਇਸ ਤਰਾਂ ਮਿਲੀ ਮੌਤ, ਛਾਈ ਸੋਗ ਦੀ ਲਹਿਰ