ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਆਏ ਦਿਨ ਹੀ ਵਾਪਰਨ ਵਾਲੇ ਵੱਖ ਵੱਖ ਹਾਦਸਿਆਂ ਦੇ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਕਰੋਨਾ ਕਰਨ ਚਲੀ ਗਈ ਹੈ ਉਥੇ ਹੀ ਵਾਪਰਨ ਵਾਲੇ ਵੱਖ ਵੱਖ ਸੜਕ ਹਾਦਸਿਆਂ ਅਤੇ ਕਈ ਹੋਰ ਹਾਦਸਿਆਂ ਵਿਚ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਪਰ ਅਚਾਨਕ ਹੀ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਦੇਖ ਕੇ ਲੋਕਾਂ ਵਿੱਚ ਵੀ ਡਰ ਪੈਦਾ ਹੋ ਜਾਂਦਾ ਹੈ। ਕਿਉਂਕਿ ਇਕ ਇਨਸਾਨ ਦੀ ਗਲਤੀ ਕਾਰਨ ਕਈ ਲੋਕਾਂ ਦੀ ਜਾਨ ਜਾ ਸਕਦੀ ਹੈ ਅਤੇ ਬਚ ਵੀ ਸਕਦੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੰਦੀਆਂ ਹਨ।
ਹੁਣ ਸਵਾਰੀਆਂ ਨਾਲ ਭਰੀ ਬੱਸ ਦੇ ਡਰਾਈਵਰ ਵੱਲੋਂ ਨਹਿਰ ਵਿਚ ਛਾਲ ਮਾਰ ਦਿੱਤੀ ਗਈ ਹੈ,ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪੀਆਰਟੀਸੀ ਤੇ ਬੱਸ ਡਰਾਈਵਰ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ ਹੈ। ਜਿਸ ਨੂੰ ਬਚਾਉਣ ਲਈ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਬੱਸ ਦਾ ਡਰਾਈਵਰ ਪਾਣੀ ਵਿਚ ਵਹਿ ਗਿਆ। ਉਥੇ ਹੀ ਹੁਣ ਉਸ ਦੀ ਲਾਸ਼ ਨੂੰ ਲੱਭਣ ਲਈ ਗੋਤਾਖੋਰਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਬੱਸ ਨੂੰ ਬੱਸ ਸਟੈਡ ਤੱਕ ਪਹੁੰਚਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਦੇ ਡਰਾਈਵਰ ਡਰਾਈਵਰ ਨੂੰ ਕੋਈ ਫੋਨ ਆਇਆ ਅਤੇ ਉਸ ਵੱਲੋਂ ਪੀਆਰਟੀਸੀ ਦੀ ਬੱਸ ਕੈਥਲ ਰੋਡ ਤੇ ਮੁੜ ਕੇ ਅਚਾਨਕ ਖੜੀ ਕਰ ਦਿੱਤੀ ਅਤੇ ਆਪ ਭੱਜ ਕੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਇਹ ਬਸ ਸ਼ਾਮ ਨੂੰ 6 ਵਜੇ ਪਾਤੜਾ ਤੋਂ ਪਟਿਆਲਾ ਲਈ ਰਵਾਨਾ ਹੋਈ ਸੀ। ਜਿਸ ਸਮੇਂ ਸਮਾਣਾ ਦੇ ਬੰਦਾ ਸਿੰਘ ਬਹਾਦੁਰ ਚੌਂਕ ਕੋਲ ਇਹ ਬੱਸ ਪਹੁੰਚੀ ਤਾਂ ਬੱਸ ਦੇ ਡਰਾਈਵਰ ਵੱਲੋਂ ਅਚਾਨਕ ਹੀ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ।
ਬੱਸ ਦੇ ਡਰਾਈਵਰ ਵੱਲੋਂ ਛਾਲ ਕਿਉਂ ਮਾਰੀ ਗਈ ਹੈ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਸਵਾਰੀਆਂ ਵਿਚ ਇਸ ਗੱਲ ਦੀ ਵੀ ਚਰਚਾ ਹੋ ਰਹੀ ਹੈ ਕਿ ਡਰਾਈਵਰ ਵਲੋ ਬੱਸ ਨੂੰ ਰੋਕ ਦਿੱਤਾ ਗਿਆ, ਜਿਸ ਵਿਚ ਸਵਾਰੀਆਂ ਸਵਾਰ ਸਨ। ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਹੁਣੇ ਹੁਣੇ ਪੰਜਾਬ ਚ ਇਥੇ 3 ਬੱਚੇ ਆਏ ਪੌਜੇਟਿਵ 14 ਦਿਨਾਂ ਲਈ ਇਹਨਾਂ ਕਲਾਸਾਂ ਨੂੰ ਕੀਤਾ ਗਿਆ ਬੰਦ
Next Postਪੰਜਾਬ ਚ ਇਥੇ ਚਿਟੇ ਦਿਨ ਸ਼ਰੇਆਮ ਹੋਇਆ ਇਹ ਕਾਂਡ ਸੁਣ ਲੋਕਾਂ ਚ ਛਾਈ ਚਿੰਤਾ ਪਏ ਸੋਚਾਂ ਚ