ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਸਰਕਾਰ ਵੱਲੋਂ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ। ਉਥੇ ਹੀ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਕਿਉਂਕਿ 15 ਅਗਸਤ ਦੇ ਨਜ਼ਦੀਕ ਆਉਂਦੇ ਹੀ ਕੁਝ ਦਹਿਸ਼ਤਗਰਦਾਂ ਵੱਲੋਂ ਸੂਬੇ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਸਰਹੱਦੀ ਖੇਤਰਾਂ ਵਿੱਚ ਮਿਲਣ ਵਾਲੇ ਡ੍ਰੋਨ ਦੇ ਕਾਰਨ, ਅਤੇ ਪਾਕਿਸਤਾਨ ਸਾਈਡ ਤੋਂ ਪੰਜਾਬ ਵਿੱਚ ਸਪਲਾਈ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਜਿੱਥੇ ਲੋਕਾਂ ਵਿਚ ਡਰ ਬਣਿਆ ਹੋਇਆ ਹੈ। ਉਥੇ ਹੀ ਪਿਛਲੇ ਦਿਨੀਂ ਸਰਹੱਦੀ ਖੇਤਰ ਗੁਰਦਾਸਪੁਰ ਦੇ ਵਿੱਚੋਂ ਮਿਲਣ ਕਾਰਨ ਵੀ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਹੁਣ ਪੰਜਾਬ ਦੇ ਖੇਤਾਂ ਵਿੱਚੋ ਅਸਮਾਨ ਵਿਚੋਂ ਡਿੱਗੀ ਹੋਈ ਇਸਨੂੰ ਲੈ ਕੇ ਲੋਕਾਂ ਵਿਚ ਡਰ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋ ਗਿੱਲ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਡਰੋਨ ਦਾ ਸੰਪਰਕ ਟੁੱਟਣ ਕਾਰਨ ਖੇਤਾਂ ਵਿੱਚ ਡਿੱਗਦੇ ਵੇਖ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਨੇ ਦੱਸਿਆ ਕਿ ਹੈਲੀਕਾਪਟਰ ਇਕ ਘੰਟੇ ਤੱਕ ਆਸਮਾਨ ਚ ਉਡਦਾ ਰਿਹਾ ਜਿਸ ਨੂੰ ਵੇਖ ਕੇ ਪਿੰਡ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਉੱਥੇ ਹੀ ਲੋਕਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਬੰਧਤ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਕਰਮਚਾਰੀਆਂ ਵੱਲੋ ਡਿੱਗੇ ਹੋਏ ਡਰੋਨ ਨੂੰ ਖੇਤਾਂ ਵਿਚੋਂ ਬਰਾਮਦ ਕੀਤਾ ਗਿਆ ਹੈ। ਲੋਕਾਂ ਵਿੱਚ ਉਸ ਸਮੇਂ ਰਾਹਤ ਦੀ ਸਾਹ ਦੇਖੀ ਗਈ ਜਦੋਂ ਈਆਰਪੀਏ ਡਰੋਨ ਏਅਰ ਫੋਰਸ ਵੱਲੋਂ ਇਸ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਡਰੋਨ ਨੂੰ ਝੋਨੇ ਦੇ ਖੇਤਾਂ ਵਿਚੋਂ ਬਰਾਮਦ ਕੀਤਾ ਗਿਆ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਪੰਨੂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕਰੀਬ ਤਿੰਨ ਵਜੇ ਦੇ ਕਰੀਬ ਵਾਪਰੀ ਹੈ। ਜਿੱਥੇ ਪਿੰਡ ਦੇ ਨਜ਼ਦੀਕ ਲਗਾਤਾਰ 1 ਹੈਲੀਕਾਪਟਰ ਅਸਮਾਨ ਵਿਚ ਉਡਦਾ ਵੇਖਿਆ ਗਿਆ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
Previous Postਹੁਣੇ ਹੁਣੇ ਇਸ ਮਸ਼ਹੂਰ ਕ੍ਰਿਕੇਟ ਖਿਡਾਰੀ ਦੇ ਬਾਰੇ ਆਈ ਮਾੜੀ ਖਬਰ , ਪ੍ਰਸੰਸਕ ਕਰ ਰਹੇ ਦੁਆਵਾਂ
Next Postਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ 22 ਅਗਸਤ ਤੱਕ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਇਥੇ ਹੋ ਗਿਆ ਐਲਾਨ