ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਚਲਦੇ ਹੋਏ ਪੰਜਾਬ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿੱਥੇ ਹਵਾਈ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ। ਉਥੇ ਹੀ ਪੰਜਾਬ ਵਿੱਚ ਕਈ ਜਗ੍ਹਾ ਉਪਰ ਬੱਸਾਂ ਦੇ ਆਉਣ-ਜਾਣ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਜਿਸ ਸਦਕਾ ਇਕ ਰਾਜ ਤੋਂ ਦੂਸਰੇ ਰਾਜਾਂ ਵਿੱਚ ਆਉਣ-ਜਾਣ ਵਾਲੇ ਮੁਸਾਫ਼ਰ ਰਾਹੀ ਕਰੋਨਾ ਦੇ ਕੇਸਾਂ ਵਿੱਚ ਵਾਧਾ ਹੋਣ ਤੋਂ ਰੋਕਿਆ ਜਾ ਸਕੇ। ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦਾ ਅਸਰ ਲੋਕਾਂ ਉਪਰ ਵੀ ਵੇਖਿਆ ਗਿਆ।
ਜਿਸ ਕਾਰਨ ਲੋਕਾਂ ਨੂੰ ਦੂਸਰੀ ਜਗ੍ਹਾ ਆਉਣ ਜਾਣ ਵਿੱਚ ਭਾਰੀ ਮੁਸ਼ਕਲਾਂ ਪੇਸ਼ ਆਈਆਂ ਸਨ। ਪਰ ਕਰੋਨਾ ਕੇਸਾਂ ਵਿਚ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਸਰਕਾਰ ਵੱਲੋ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਲੋਕਾਂ ਲਈ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਵੇਰੇ 7 ਵਜੇ ਤੋਂ ਇਹ ਐਲਾਨ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋਂ ਪ੍ਰਾਪਤ ਹੋਈ ਖ਼ਬਰ ਦੇ ਅਨੁਸਾਰ ਜਲੰਧਰ ਤੋਂ ਮਥੁਰਾ ਜਾਣ ਵਾਲੀ ਬੱਸ ਨੂੰ ਕਰੋਨਾ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ। ਕਿਉਂਕਿ ਯਾਤਰੀਆਂ ਦੀ ਕਮੀ ਨੂੰ ਦੇਖਦੇ ਹੋਏ ਇਹ ਬੱਸ ਸਰਵਿਸ ਬੰਦ ਕੀਤੀ ਗਈ ਸੀ। ਪਰ ਹੁਣ ਹਾਲਾਤਾਂ ਵਿੱਚ ਸੁਧਾਰ ਹੋਣ ਤੇ ਇਸ ਬੱਸ ਦੀ ਆਵਾਜਾਈ ਨੂੰ ਮੁੜ ਤੋਂ ਜਲੰਧਰ ਤੋਂ ਮਥੁਰਾ ਤੇ ਵਰਿੰਦਾਬਨ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਬੱਸ ਸਵੇਰੇ7: 02 ਤੇ ਜਲੰਧਰ ਤੋਂ ਰਵਾਨਾ ਹੋਵੇਗੀ। ਓਥੇ ਯਾਤਰੀਆਂ ਨੂੰ ਟਿਕਟ ਵੀ ਅਸਾਨੀ ਨਾਲ ਮੁੱਹਈਆ ਕਰਵਾਈ ਜਾਵੇਗੀ। ਇਸ ਬੱਸ ਨੂੰ ਮਥੁਰਾ ਜਾਣ ਵਾਲੇ ਸ਼ਰਧਾਲੂਆਂ ਦੇ ਕਹਿਣ ਉੱਪਰ ਹੀ ਦੁਬਾਰਾ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਹੀ ਇਕ ਬੱਸ ਰੋਜ਼ਾਨਾ ਹੀ ਜਲੰਧਰ ਤੋਂ ਮਥੁਰਾ ਲਈ ਰਵਾਨਾ ਹੁੰਦੀ ਸੀ। ਜੋ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬੱਸ ਦਾ ਸਟਾਫ ਵੀ ਯੂਪੀ ਵਿੱਚ ਹੀ ਰਾਤ ਨੂੰ ਆਰਾਮ ਕਰੇਗਾ। ਜੋ ਅਗਲੇ ਦਿਨ ਫਿਰ ਵਾਪਸੀ ਜਲੰਧਰ ਵਾਸਤੇ ਕਰ ਲਵੇਗਾ। ਇਹ ਬੱਸ ਜਲੰਧਰ ਤੋਂ ਰਵਾਨਾ ਹੋ ਕੇ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ ਪਹੁੰਚੇਗੀ। ਜਿਸ ਤੋਂ ਬਾਅਦ ਮਥੁਰਾ ਲਈ ਰਵਾਨਾ ਹੋਵੇਗੀ।
Previous Postਮਸ਼ਹੂਰ ਬੋਲੀਵੁਡ ਐਕਟਰ ਅਤੇ ਸਾਂਸਦ ਸੰਨੀ ਦਿਓਲ ਵਲੋਂ ਏਨੀ ਲੰਮੀ ਚੁਪੀ ਤੋਂ ਬਾਅਦ ਹੁਣ ਆਈ ਇਹ ਖਬਰ
Next Post20 ਅਗਸਤ ਤੋਂ ਪੰਜਾਬ ਦੇ ਇਹਨਾਂ ਲੋਕਾਂ ਲਈ ਕੈਪਟਨ ਸਰਕਾਰ ਵਲੋਂ ਹੋ ਗਿਆ ਇਹ ਵੱਡਾ ਐਲਾਨ , ਲੋਕਾਂ ਚ ਖੁਸ਼ੀ ਦੀ ਲਹਿਰ