ਆਈ ਤਾਜਾ ਵੱਡੀ ਖਬਰ
ਬਰਸਾਤਾਂ ਦਾ ਮੌਸਮ ਹੈ ਲਗਾਤਾਰ ਹੀ ਵੱਖ-ਵੱਖ ਥਾਵਾਂ ਤੇ ਬਾਰਿਸ਼ ਹੋ ਰਹੀ ਹੈ । ਬੇ-ਮੋਸਮੀ ਬਾਰਿਸ਼ ਹੋ ਰਹੀ ਹੈ ਇਸ ਸਮੇਂ । ਜਿੱਥੇ ਇਹ ਪੈ ਰਹੀ ਬਾਰਿਸ਼ ਇਨਸਾਨ ਨੂੰ ਸਕੂਨ ਦੇ ਰਹੀ ਹੈ ਓਥੇ ਹੀ ਇਹ ਬਾਰਿਸ਼ ਵੱਖ-ਵੱਖ ਥਾਵਾਂ ਦੇ ਉਪਰ ਆਫ਼ਤ ਦਾ ਰੂਪ ਧਾਰ ਰਹੀ ਹੈ। ਕਈ ਥਾਵਾਂ ਤੇ ਪੈ ਰਿਹਾ ਮੀਂਹ ਕਈ ਵੱਡੀਆਂ ਆਫ਼ਤਾਂ ਆਪਣੇ ਨਾਲ ਲੈ ਕੇ ਆ ਰਿਹਾ ਹੈ । ਕਈ ਜਗ੍ਹਾ ਦੇ ਉਪਰ ਭਾਰੀ ਮੀਂਹ ਨੇ ਕਈ ਤਰ੍ਹਾਂ ਦਾ ਜਿਥੇ ਜਾਨੀ ਨੁਕਸਾਨ ਕੀਤਾ ਹੈ ਓਥੇ ਹੀ ਮਾਲੀ ਨੁਕਸਾਨ ਦੇ ਕਾਰਨ ਲੋਕ ਅੱਜ ਵੀ ਤੰਗੀਆਂ ਭਰੀਆਂ ਜੀਵਨ ਬਿਤਾਉਣ ਦੇ ਲਈ ਮਜਬੂਰ ਹਨ। ਇਸੇ ਦੇ ਚਲਦੇ ਚੱਲਦੇ ਹੁਣ ਭਾਰੀ ਮੀਂਹ ਦੇ ਕਾਰਨ ਮੋਹਾਲੀ ਵਾਸੀ ਵੀ ਭਾਰੀਆਂ ਮੁਸ਼ਕਿਲਾਂ ਦਾ ਸਾਹਮਣੇ ਕਰਦੇ ਹੈ।
ਜਿੱਥੇ ਮੁਹਾਲੀ ‘ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ । ਸੜਕਾਂ ਦੇ ਉਪਰ ਪਾਣੀ ਹੀ ਪਾਣੀ ਹੋਣ ਦੇ ਕਾਰਨ ਸੜਕਾਂ ਦਾ ਨਹਿਰਾਂ ਵਰਗਾ ਹਾਲ ਹੋਇਆ ਪਿਆ। ਮੁਹਾਲੀ ‘ਚ ਖੂਬ ਬਾਰਸ਼ ਹੋ ਰਿਹੀ ਹੈ ਅੱਜ ਵੀ ਹੋਈ ਤੇਜ਼ ਬਾਰਿਸ਼ ਨੇ ਮੁਹਾਲੀ ‘ਚ ਜਲਥਲ ਕਰ ਦਿੱਤਾ। ਓਥੇ ਹੀ ਇਸੇ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਅਜਿਹੇ ਹਾਲਾਤਾਂ ਨੂੰ ਵੇਖਦੇ ਹੋਏ ਕਿਹਾ ਹੈ ਕਿ ਆਉਣ ਵਾਲਾ ਮੌਸਮ ਇਸ ਤਰਾਂ ਦਾ ਰਹੇਗਾ । ਹਾਲਾਂਕਿ ਕੁਝ ਹੀ ਸਮਾਂ ਐਥੇ ਬਾਰਿਸ਼ ਹੋਈ ਜਿਸਨੇ ਸੜਕਾਂ ਨੂੰ ਨਹਿਰਾਂ ਬਣਾ ਦਿੱਤੀਆਂ।
ਜਿਸਦੇ ਚਲੱਦੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਓਥੇ ਹੀ ਜੂਨ ਮਹੀਨੇ ਵਿੱਚ ਜਾਰੀ ਕੀਤੇ ਮਾਨਸੂਨ ਦੇ ਮੌਸਮ ਨੂੰ ਲੈ ਕੇ ਅਨੁਮਾਨ ਲਗਾਇਆ ਗਿਆ ਸੀ ਕਿ ਆਉਣ ਵਾਲੇ ਅਗਸਤ ਮਹੀਨੇ ‘ਚ ਮਾਨਸੂਨ ਕਮਜ਼ੋਰ ਦੌਰ ਚ ਜਾਵੇਗੀ ਤੇ ਖਾੜੀ ਬੰਗਾਲ ਚ ਬਣਦੇ ਮਾਨਸੂਨੀ ਸਿਸਟਮਜ਼ ਦੀ ਅਣਹੋਂਦ ਰਹੇਗੀ।
ਜਿਸਦਾ ਅਸਰ ਪੰਜਾਬ ਚ 10 ਅਗਸਤ ਤੋਂ ਬਾਅਦ ਦੇਖਿਆ ਜਾਵੇਗਾ । ਸੋ ਹੁਣ ਜਿਸ ਤਰਾਂ ਲਗਾਤਾਰ ਹੀ ਬਾਰਿਸ਼ ਆਪਣਾ ਕਹਿਰ ਵਿਖਾਉਣ ਦੇ ਵਿੱਚ ਲੱਗੀ ਹੋਈ ਹੈ ਇਸੇ ਵਿਚਕਾਰ ਅੱਜ ਹੋਈ ਤੇਜ਼ ਬਾਰਿਸ਼ ਨੇ ਮੋਹਾਲੀ ਦੇ ਲੋਕਾਂ ਦੀਆਂ ਕਾਫੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਕਿਉਂਕਿ ਇਸ ਦੌਰਾਨ ਸੜਕਾਂ ਘੱਟ ਅਤੇ ਨਹਿਰਾਂ ਵਾਲਾ ਦ੍ਰਿਸ਼ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਸੀ ।
Previous Postਪੰਜਾਬ : ਇਹਨਾਂ ਲੋਕਾਂ ਲਈ ਆਈ ਵੱਡੀ ਖਬਰ 25 ਅਗਸਤ ਤੋਂ ਪਹਿਲਾਂ ਕਰੋ ਇਹ ਕੰਮ, ਲੋਕਾਂ ਚ ਖੁਸ਼ੀ
Next Postਸਾਵਧਾਨ ਨੌਜਵਾਨ ਨੂੰ ਚੜਦੀ ਉਮਰੇ ਹੀ ਈਅਰਫੋਨ ਨਾਲ ਮਿਲੀ ਇਸ ਤਰਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ