ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹੈ । ਜਿਸਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਦੇ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ । ਹਰ ਇਕ ਪਾਰਟੀ ਦੇ ਵਲੋਂ ਜ਼ੋਰ ਲਗਾਇਆ ਜਾ ਰਿਹਾ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਸਰਕਾਰ ਆ ਸਕੇ । ਹਰ ਪਾਰਟੀ ਪੂਰਾ ਜ਼ੋਰ ਲੱਗਾ ਰਹੀ ਹੈ ਕਿ ਵਿਰੋਧੀ ਪਾਰਟੀਆਂ ਨੂੰ ਨੀਚਾ ਵਿਖਾ ਕੇ , ਓਹਨਾ ਦਾ ਸੱਚ , ਓਹਨਾ ਦੇ ਕੀਤੇ ਵਾਅਦੇ ਯਾਦ ਕਰਵਾ ਕੇ ਜਨਤਾ ਦੇ ਰੂਬਰੂ ਕੀਤੇ ਜਾ ਸਕੇ । ਪੰਜਾਬ ਦੇ ਸਿਆਸਤ ਦੇ ਵਿੱਚ ਲਗਾਤਾਰ ਹੁੰਦੀ ਹੱਲਚਲ 2022 ਦੀਆਂ ਚੋਣਾਂ ਦੀ ਸਿਆਸਤ ਬਦਲਦੀ ਹੋਈ ਨਜ਼ਰ ਆਉਂਦੀ ਹੈ। ਇਸੇ ਦੇ ਚਲੱਦੇ ਸਿਆਸੀ ਪਾਰਟੀਆਂ ਦੇ ਲੀਡਰ ਵੀ ਇੱਕ ਪਾਰਟੀ ਨੂੰ ਛੱਡ ਦੂਜੀ ਪਾਰਟੀ ਵਿੱਚ ਜਾ ਰਹੇ ਹਨ । ਪਾਰਟੀਆਂ ਦੇ ਵਿੱਚ ਫੇਰ ਬਦਲ ਦੀ ਪ੍ਰੀਕ੍ਰਿਆ ਹਰ ਵਾਰ ਹੀ ਹੁੰਦੀ ਹੈ।
ਪਰ ਇਸ ਵਾਰ ਸਭ ਤੋਂ ਵੱਡਾ ਝਟਕਾ ਲੱਗਾ ਹੈ ਕਾਂਗਰਸ ਪਾਰਟੀ ਨੂੰ ਕਿਉਕਿ ਕਾਂਗਰਸ ਪਾਰਟੀ ਦਾ ਇੱਕ ਉਘਾ ਹੋਇਆ ਲੀਡਰ ਕਾਂਗਰਸ ਪਾਰਟੀ ਨੂੰ ਛੱਡ ਕੇ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਲਈ ਆਈ ਇਹ ਕਾਫੀ ਮਾੜੀ ਖਬਰ ਹੈ ਕਿਉਕਿ ਜਿਸ ਲੀਡਰ ਨੇ ਕਾਂਗਰਸ ਪਾਰਟੀ ਦਾ ਸਾਥ ਛੱਡ ਦਿਤਾ ਹੈ ਉਹ ਪਿੱਛਲੇ 40 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ । ਦਰਅਸਲ ਚੌ. ਅਨੰਤ ਰਾਮ ਨੇ ਕਾਂਗਰਸ ਦਾ 40 ਸਾਲਾਂ ਦਾ ਸਾਥ ਛੱਡ ਦਿੱਤਾ ਹੈ ।
ਇਹਨਾਂ ਦੇ ਵਲੋਂ ਇਕਲੇ ਹੀ ਨਹੀਂ ਸਗੋਂ ਇਹਨਾਂ ਦੇ ਪੁੱਤਰ ਵਲੋਂ ਵੀ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ । ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਜਿੱਥੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਫ਼ੀ ਵੱਡੀ ਮਜ਼ਬੂਤੀ ਮਿਲ ਗਈ ਹੈ । ਇਸ ਮੌਕੇ ‘ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਅੱਜ ਉਹ ਤੇ ਉਨ੍ਹਾਂ ਦੇ ਸਾਥੀ ਇਹ ਵੀ ਆਖਣ ਤੋਂ ਨਹੀਂ ਝਿਜਕਣਗੇ ਕਿ ਜਿੰਨਾ ਵਿਕਾਸ ਰੂਪਨਗਰ ਦੇ ਨੂਰਪੁਰ ਬੇਦੀ ਇਲਾਕੇ ਦਾ ਡਾ. ਦਲਜੀਤ ਸਿੰਘ ਚੀਮਾ ਕਾਰਜਕਾਲ ‘ਚ ਹੋਇਆ ਓਨਾ ਸ਼ਾਇਦ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਨਹੀਂ ਹੋਇਆ ਸੀ ।
ਇਹ ਗੱਲ ਕੀਤੇ ਨਾ ਕਿਤੇ ਸੱਚ ਵੀ ਹੈ ਪੰਜਾਬ ਦੀ ਕਾਂਗਰਸ ਸਰਕਾਰ ਝੂਠ ਦੇ ਵਾਅਦੇ ਕਰਕੇ ਸੱਤਾ ਦੇ ਵਿੱਚ ਤਾਂ ਆ ਗਈ ਸੀ ।ਪਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਲੋਕਾ ਦੀ ਸਾਰ ਵੀ ਲੈਣੀ ਹੈ । ਇਹਨਾਂ ਨੇ ਲੋਕਾਂ ਦੀ ਤਾਂ ਦੂਰ ਦੀ ਗੱਲ ਆਪਣੇ ਪਾਰਟੀ ਦੇ ਵਰਕਰਾਂ ਤੱਕ ਦੀ ਸਾਰ ਨਹੀਂ ਲਈ ਜਿਸਦੇ ਚਲੱਦੇ ਇਹਨਾਂ ਦੇ ਵਰਕਰ ਆਪਣੀ ਕਾਂਗਰਸ ਪਾਰਟੀ ਛੱਡ ਹੋਰਾਂ ਪਾਰਟੀਆਂ ਦੇ ਵਿਚ ਸ਼ਾਮਲ ਹੋ ਰਹੇ ਹਨ ।
Previous Postਆਖਰ ਪਤਨੀ ਤੋਂ ਅੱਕ ਕੇ ਹੋ ਰਹੀ ਬੇਜਤੀ ਤੋਂ ਬਾਅਦ ਹਨੀ ਸਿੰਘ ਨੇ ਕਰਤਾ ਇਹ ਕੰਮ – ਆਈ ਤਾਜਾ ਵੱਡੇ ਖਬਰ
Next Postਅੱਧੀ ਰਾਤ ਨੂੰ ਮੂੰਹ ਤੇ ਸਾਫ਼ੇ ਬੰਨ ਕੇ ਆਏ ਚੋਰ ਕਰ ਗਏ ਇਹ ਕਾਂਡ , ਸਾਰਾ ਇਲਾਕਾ ਰਹਿ ਗਿਆ ਹੱਕਾ ਬੱਕਾ