ਆਈ ਤਾਜਾ ਵੱਡੀ ਖਬਰ
ਹਰ ਇੱਕ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਭਵਿੱਖ ਦੀ ਵੱਧ ਚਿੰਤਾ ਹੁੰਦੀ ਹੈ l ਮਨੁੱਖ ਆਪਣੇ ਚੰਗੇ ਭਵਿੱਖ ਦੇ ਲਈ ਸਾਰੀ ਉਮਰ ਮਿਹਨਤ ਕਰਦਾ ਹੈ l ਹਰੇਕ ਵਿਅਕਤੀ ਦੀ ਆਪਣੀ ਜ਼ਿੰਦਗੀ ਦੇ ਵਿੱਚ ਏਹੀ ਸੋਚ ਹੁੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਨੀ ਮਿਹਨਤ ਕਰੇ ਕਿ ਉਸਦਾ ਭਵਿੱਖ ਬਹੁਤ ਵਧੀਆ ਹੋ ਜਾਵੇ, ਉਸਨੂੰ ਕਦੇ ਭਵਿੱਖ ਦੇ ਵਿੱਚ ਕਿਸੇ ਤਰਾਂ ਦੀ ਕੋਈ ਔਂਕੜ ਨਾ ਆਵੇ l ਇਹ ਚਿੰਤਾ ਸਾਨੂੰ ਸਾਰੀਆਂ ਨੂੰ ਓਦੋ ਵੱਧ ਹੁੰਦੀ ਹੈ ਜਦੋ ਅਸੀਂ ਵਿਦਿਆਰਥੀ ਹੁੰਦੇ ਹਾਂ l
ਕਿਉਕਿ ਜਦੋ ਅਸੀਂ ਵਿਦਿਆਰਥੀ ਹੁੰਦੇ ਹਾਂ ਸਾਡੇ ਮੰਨ ਦੇ ਵਿੱਚ ਤਰਾਂ -ਤਰਾਂ ਦੇ ਸਵਾਲ ਹੁੰਦੇ ਹਨ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿ ਕਰਨਾ ਹੈ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਸੁਨਹਿਰੀ ਹੋਵੇ lਇਹ ਚਿੰਤਾ ਸਭ ਤੋਂ ਵੱਧ ਓਹਨਾ ਵਿਦਿਆਰਥੀਆਂ ਨੂੰ ਹੁੰਦੀ ਹੈ ਜੋ ੧੦ਵੀ ਅਤੇ ੧੨ਵੀ ਜਮਾਤ ਦੇ ਹੁੰਦੇ ਹਨ l ਕਿਉਕਿ ਅਸੀਂ ਇਸ ਦੌਰਾਨ ਕੁਝ ਅਜਿਹੇ ਫੈਸਲੇ ਕਰਦੇ ਹਾਂ ਆਪਣੇ ਭਵਿੱਖ ਨੂੰ ਲੈ ਕੇ ਜਿਸਤੇ ਸਾਡੀ ਪੂਰੀ ਜ਼ਿੰਦਗੀ ਨਿਰਭਰ ਹੁੰਦੀ ਹੈ l ਇਸੇ ਦੇ ਚਲਦੇ ਹਰ ਇੱਕ ਵਿਦਿਆਰਥੀ ਇਹਨਾਂ ਜਮਾਤਾਂ ਦੇ ਵਿੱਚ ਆਪਣੇ ਚੰਗੇ ਭਵਿੱਖ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੁੰਦਾ ਹੈ l
ਇਸ ਸਟੇਜ ਦੇ ਵਿੱਚ ਵਿਦਿਆਰਥੀਆਂ ਨੂੰ ਓਹਨਾ ਦੇ ਰਿਸ਼ਤੇਦਾਰ ,ਦੋਸਤ ਅਤੇ ਹੋਰ ਲੋਕ ਏਨੀਆਂ ਸਲਾਹਾਂ ਦੇਂਦੇ ਹਨ ਕਿ ਵਿਦਿਆਰਥੀਆਂ ਹੋਰ ਜ਼ਿਆਦਾ ਭੰਬਲ -ਭੂਸੇ ਦੇ ਵਿੱਚ ਪੈ ਜਾਂਦੇ ਹਨ l ਜਿਸਦੇ ਚਲਦੇ ਓਹਨਾ ਦੀ ਇਹ ਚਿੰਤਾ ਹੋਰ ਵੀ ਵੱਧ ਜਾਂਦੀ ਹੈ l ਪਰ ਹੁਣ ਇਸੇ ਦੇ ਚਲਦੇ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਮਿਲੀਆਂ ਵਾਲੀਆਂ ਹੈ l ਜਿਸਦੇ ਵਿੱਚ ਓਹਨਾ ਨੂੰ ਅੱਗੇ ਕਰੀਅਰ ਨੂੰ ਲੈ ਕੇ ਗਾਈਡ ਕੀਤਾ ਜਾਵੇਗਾ l ਇਹ ਕਰੀਅਰ ਗਾਈਡੈਂਸ ਹੁਣ CBSE ਦੇਵੇਗਾ l
ਇਹਨਾਂ ਵਿਦਿਆਰਥੀਆਂ ਨੂੰ ਆਨਲਾਈਨ ਕਰੀਅਰ ਕਾਊਂਸਲਿੰਗ ਪੋਰਟਲ ਦੇ ਜ਼ਰੀਏ ਭਵਿੱਖ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ l ਅੱਜ ਇਸ ਆਨਲਾਈਨ ਕਾਊਂਸਲਿੰਗ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਹੈ। ਸੋ ਓਹਨਾ ਵਿਦਿਆਰਥੀਆਂ ਦੇ ਲਈ ਇਹ ਇੱਕ ਖੁਸ਼ੀ ਵਾਲੀ ਗੱਲ ਹੈ ਜੋ ਆਪਣੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਸਨ ਪਰ ਹੁਣ ਓਹਨਾ ਦੀ ਕਰੀਅਰ ਕਾਊਂਸਲਿੰਗ ਕੀਤੀ ਜਾਵੇਗੀ l