ਪੰਜਾਬ ਦੇ ਮੌਸਮ ਬਾਰੇ ਵਿਭਾਗ ਵਲੋਂ ਜਾਰੀ ਹੋਈ ਇਹ ਵੱਡੀ ਭਵਿੱਖਬਾਣੀ – ਏਦਾਂ ਦਾ ਰਹੇਗਾ ਮੌਸਮ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਜਿਥੇ ਬੀਤੇ ਕਾਫੀ ਸਮੇਂ ਤੋਂ ਲੋਕਾਂ ਨੂੰ ਗਰਮੀ ਦਾ ਅਹਿਸਾਸ ਹੋਇਆ ਉੱਥੇ ਹੀ ਗਰਮੀ ਵਿਚ ਹੋਣ ਵਾਲੀ ਬਰਸਾਤ ਕਾਰਨ ਇਸ ਗਰਮੀ ਤੋਂ ਰਾਹਤ ਮਿਲੀ ਸੀ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਮੌਸਮ ਸਬੰਧੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਆਪੋ ਆਪਣਾ ਇੰਤਜ਼ਾਮ ਕਰ ਸਕਣ। ਜਿੱਥੇ ਇਹ ਹੋਣ ਵਾਲੀ ਬਰਸਾਤ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਪਹਾੜੀ ਖੇਤਰਾਂ ਵਿੱਚ ਹੋਏ ਨੁ-ਕ-ਸਾ-ਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਪਹਾੜੀ ਖੇਤਰਾਂ ਵਿਚ ਜਿੱਥੇ ਢਿੱਗਾਂ ਡਿੱਗਣ ਦੇ ਕਾਰਨ ਕਈ ਜ਼ਿਲ੍ਹੇ ਅੰਦਰ ਭਾਰੀ ਨੁਕਸਾਨ ਹੋਇਆ ਹੈ ਅਤੇ ਸੜਕੀ ਆਵਾਜਾਈ ਠੱਪ ਹੋਈ ਹੈ, ਉਥੇ ਹੀ ਕਈ ਕੀਮਤੀ ਜਾਨਾਂ ਵੀ ਚਲੇ ਗਈਆਂ ਹਨ।

ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਹੁਣ ਵੱਡੀ ਭਵਿੱਖਬਾਣੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮੌਸਮ ਵਿਗਿਆਨੀ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਬੇਸ਼ਕ ਸ਼ੁਰੂਆਤ ਵਿੱਚ ਮਾਨਸੂਨ ਕਮਜ਼ੋਰ ਸੀ ਪਰ ਜੂਨ ਜੁਲਾਈ ਵਿਚ ਔਸਤਨ ਬਰਸਾਤ ਹੋਈ ਹੈ। ਅਗਸਤ ਦੀ ਸ਼ੁਰੂਆਤ ਵਿੱਚ ਵੀ ਇਸੇ ਤਰਾਂ ਬਰਸਾਤ ਹੋਵੇਗੀ ਅਤੇ ਬੱਦਲਵਾਈ ਦੇਖਣ ਨੂੰ ਵੀ ਮਿਲੇਗੀ। ਜਿਸ ਸਦਕਾ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਾਪਤ ਹੋਵੇਗੀ। ਆਉਣ ਵਾਲੇ ਤਿੰਨ ਚਾਰ ਦਿਨਾਂ ਦੌਰਾਨ ਬਰਸਾਤ ਹੋ ਸਕਦੀ ਹੈ।

ਜੁਲਾਈ ਵਿਚ ਵੀ ਜ਼ਿਆਦਾ ਔਸਤਨ ਤੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਬਰਸਾਤ ਸਦਕਾ ਤਾਪਮਾਨ ਵਿੱਚ ਕਮੀ ਆਵੇਗੀ। ਭਾਵੇਂ ਜੂਨ ਵਿੱਚ ਮਾਨਸੂਨ ਕਮਜ਼ੋਰ ਸੀ ਪਰ ਫਿਰ ਵੀ ਜੂਨ ਜੁਲਾਈ ਵਿਚ ਬਰਸਾਤ ਹੋਣ ਕਾਰਨ ਅਤੇ ਬੱਦਲਵਾਈ ਰਹਿਣ ਕਾਰਨ ਤਾਪਮਾਨ ਵਿੱਚ ਕਮੀ ਆਈ। ਉਥੇ ਹੀ ਪੰਜਾਬ ਅੰਦਰ ਆਉਣ ਵਾਲੇ ਤਿੰਨ ਚਾਰ ਦਿਨਾਂ ਦੌਰਾਨ ਜਿਥੇ ਬੱਦਲਵਾਈ ਰਹੇਗੀ ਉਥੇ ਹੀ ਬਰਸਾਤ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

ਪੰਜਾਬ ਵਿੱਚ ਕਈ ਜਗਹਾ ਤੇ ਬਰਸਾਤ ਹੋਣ ਨਾਲ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲ ਜਾਵੇਗੀ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੰਗਲਵਾਰ ਨੂੰ ਬੱਦਲਵਾਈ ਛਾਈ ਰਹੀ ਅਤੇ ਆਉਣ ਵਾਲੇ ਤਿੰਨ ਚਾਰ ਦਿਨਾਂ ਦੌਰਾਨ ਵੀ ਪੂਰੇ ਪੰਜਾਬ ਵਿੱਚ ਬੱਦਲਵਾਈ ਰਹੇਗੀ। ਉਥੇ ਹੀ ਪੰਜਾਬ ਵਿੱਚ ਕਈ ਇਲਾਕਿਆਂ ਵਿਚ ਬਰਸਾਤ ਵੀ ਹੋ ਸਕਦੀ ਹੈ।